
ਸਫਾਈ ਸੇਵਕ ਯੂਨੀਅਨ ਨਗਰ ਨਿਗਮ ਪਟਿਆਲਾ ਨੇ ਕੀਤੀ ਚੇਅਰਮੈਨ ਸਫਾਈ ਕਮਿਸਨ ਪੰਜਾਬ ਨਾਲ ਮੀਟਿੰਗ
- by Jasbeer Singh
- April 12, 2024

ਪਟਿਆਲਾ, 12 ਅਪੈ੍ਰਲ (ਜਸਬੀਰ)-ਸਫਾਈ ਸੇਵਕ ਯੂਨੀਅਨ ਨਗਰ ਨਿਗਮ ਪਟਿਆਲਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਕੁਮਾਰ ਬਿਡਲਾਨ ਵਲੋਂ ਇਕ ਮੀਟਿੰਗ ਚੰਦਨ ਗਰੇਵਾਲ ਚੇਅਰਮੈਨ ਸਫਾਈ ਕਮਿਸ਼ਨ ਪੰਜਾਬ ਨਾਲ ਕੀਤੀ ਗਈ ਤੇ ਬੁੱਕਾ ਦੇ ਕੇ ਚੇਅਰਮੈਨ ਦਾ ਸਨਮਾਨਤ ਵੀ ਕੀਤਾ ਗਿਆ। ਮੀਟਿੰਗ ’ਚ ਮੁਲਾਜਮਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਫਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਵਿਸ਼ਵਾਸ ਦੁਆਇਆ ਕਿ ਸਫਾਈ ਸੇਵਕਾਂ ਅਤੇ ਸੀਵਰਮੈਨ ਦੀ ਸਿੱਧੀ ਭਰਤੀ ਕੀਤੀ ਜਾਵੇਗੀ, ਕੰਟੈ੍ਰਕਟ ਮੁਲਾਜਮਾਂ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕੀਤਾ ਜਾਵੇਗਾ, ਠੇਕੇਦਾਰੀ ਰੀਤ ਖਤਮ ਕੀਤੀ ਜਾਵੇਗੀ, ਦੱਸ ਸਾਲਾਂ ਪਾਲਿਸੀ ਰੱਦ ਕੀਤੀ ਜਾਵੇਗੀ ਅਤੇ ਪਟਿਆਲਾ ਨਗਰ ਨਿਗਮ ਪਟਿਆਲਾ ਵਿਖੇ ਸਪੈਸ਼ਲ ਦੌਰਾ ਕੀਤਾ ਜਾਵੇਗਾ, ਮੁਲਾਜਮਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ, ਆਫਿਸਰਾਂ ਨੂੰ ਹਦਾਇਤ ਕੀਤੀ ਜਾਵੇਗੀ। ਇਸ ਮੌਕੇ ਸੁਨੀਲ ਕੁਮਾਰ ਪ੍ਰਧਾਨ ਸਫਾਈ ਸੇਵਕ ਯੂਨੀਅਨ ਨਗਰ ਨਿਗਮ ਪਟਿਆਲਾ, ਜਤਿੰਦਰ ਕੁਮਾਰ ਪਿ੍ਰੰਸ ਚੇਅਰਮੈਨ ਕਰਮਚਾਰੀ ਦਲ ਯੂਨੀਅਨ ਪਟਿਆਲਾ, ਰਾਜੇਸ਼ ਬੱਗਣ ਸਮਾਜ ਸੇਵਕ, ਕਾਕਾ ਰਾਮ ਚੇਅਰਮੈਨ ਸਫਾਈ ਸੇਵਕ ਯੂਨੀਅਨ ਪਟਿਆਲਾ, ਲਵਲੀ ਅਛੂਤ ਪ੍ਰਧਾਨ ਆਦਿ ਧਰਮ ਸਮਾਜ, ਜਸਪ੍ਰੀਤ ਜੱਸੀ ਪ੍ਰਧਾਨ ਕੰਟਰੈਕਟ ਸੀਵਰਮੈਨ ਯੂਨੀਅਨ, ਕੁਲਦੀਪ, ਰਾਧਾ ਰਾਣੀ ਸਰਪ੍ਰਸਤ, ਮਹੇਸ਼ ਕੁਮਾਰ ਚੇਅਰਮੈਨ ਚੋਣ ਕਮੇਟੀ, ਸੰਮੀ ਸੋਧੇ ਜਰਨਲ ਸਕੱਤਰ, ਸੁਨੀਤਾ ਰਾਣੀ ਸੇਖਰ ਸਿੱਧੂ ਪ੍ਰਚਾਰ ਸੱਕਤਰ, ਬੰਟੀ ਸੰਗਰ ਸੀ. ਮੀਤ ਪ੍ਰਧਾਨ, ਸੁਮੀਤ ਕੁਮਾਰ ਮੈਂਬਰ ਡਰਾਈਵਰ ਯੂਨੀਅਨ, ਬੀਰੂ ਕਾਰਜ ਕਾਰਕਾਰੀ ਮੈਂਬਰ ਆਦਿ ਹਾਜਰ ਸਨ।