ਸਵਰਨਕਾਰ ਸੰਘ ਨੇ ਟਰਾਂਸਪੋਰਟ ਮੰਤਰੀ ਵਲੋਂ ਬਿਰਾਦਰੀ ਨੂੰ ਜਾਤੀਸੂਚਕ ਸ਼ਬਦ ਬੋਲਣ ’ਤੇ ਜਤਾਇਆ ਭਾਰੀ ਰੋਸ
- by Jasbeer Singh
- April 16, 2024
ਪਟਿਆਲਾ, 16 ਅਪ੍ਰੈਲ (ਜਸਬੀਰ)-ਸਵਰਨਕਾਰ ਸੰਘ ਤਹਿਸੀਲ ਪਟਿਆਲਾ ਦੀ ਮੀਟਿੰਗ ਸ਼ਹਿਰੀ ਪ੍ਰਧਾਨ ਪ੍ਰਵੀਨ ਕੁਮਾਰ ਲੱਕੀ ਦੀ ਅਗਵਾਈ ਵਿਚ ਹੋਈ। ਟਰਾਂਪੋਰਟ ਮੰਤਰੀ ਲਾਲਜੀਤ ਭੁੱਲਰ ਵਲੋਂ ਸਵਰਨਕਾਰ ਬਿਰਾਦਰੀ ਨੂੰ ਜਾਤੀ ਸੂਚਕ ਸ਼ਬਦ ਬੋਲਣ ’ਤੇ ਸਵਰਨਕਾਰ ਬਿਰਾਦਰੀ ਵਿਚ ਭਾਰੀ ਰੋਸ ਹੈ। ਸ਼ਹਿਰੀ ਪ੍ਰਧਾਨ ਪ੍ਰਵੀਨ ਕੁਮਾਰ ਲੱਕੀ ਨੇ ਕਿਹਾ ਕਿ ਕਿਸੇ ਜ਼ਿੰਮੇਵਾਰੀ ਵਾਲੇ ਅਹੁਦੇ ’ਤੇ ਹੁੰਦੇ ਹੋਏ ਟਰਾਂਸਪੋਰਟ ਮੰਤਰੀ ਵਲੋਂ ਅਜਿਹੇ ਸ਼ਬਦਾਂ ਦਾ ਪ੍ਰਯੋਗ ਨਹੀਂ ਸੀ ਕੀਤਾ ਜਾਣਾ ਚਾਹੀਦਾ ਕਿਉਕਿ ਸਾਡਾ ਸੰਵਿਧਾਨ ਸਾਰਿਆਂ ਨੂੰ ਬਰਾਬਰੀ ਦੀ ਇਜਾਜ਼ਤ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਵਰਨਕਾਰ ਸੰਘ ਇਸ ਗੱਲ ਨੂੰ ਲੈ ਕੇ ਖਫਾ ਹੈ ਕਿ ਟਰਾਂਸਪੋਰਟ ਮੰਤਰੀ ਵਲੋਂ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਦੀ ਕਾਰਵਾਈ ਪੰਜਾਬ ਪ੍ਰਧਾਨ ਕਰਤਾਰ ਸਿੰਘ ਜੌੜਾ ਅਤੇ ਜ਼ਿਲਾ ਪ੍ਰਧਾਨ ਭੀਮ ਸੈਨ ਵਰਮਾ ਦੇ ਹੁਕਮਾਂ ਅਨੁਸਾਰ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਜਰਨਲ ਸਕੱਤਰ ਅਸ਼ੋਕ ਕੁਮਾਰ ਭੱਪ, ਕੈਸ਼ੀਅਰ ਤਵਿੰਦਰ ਕੁਮਾਰ, ਤਰਲੋਚਨ ਸਿੰਘ, ਜਸਪਾਲ ਸਿੰਘ, ਪਵਨ ਕੁਮਾਰ, ਕੁਲਵੰਤ ਸਿੰਘ ਬਬਲੂ, ਵਰਿੰਦਰ ਵਰਮਾ ਡਿੰਪੀ, ਸਚਿਨ ਵਰਮਾ, ਕਿਸ਼ਨ ਲਾਲ ਆਦਿ ਸਵਰਨਕਾਰ ਮੌਜੂਦ ਸਨ।
