post

Jasbeer Singh

(Chief Editor)

Punjab

ਪੰਜਾਬ ਨੇ ਵਿੱਤੀ ਸਾਲ 2024-25 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਵਿੱਚ 30,000 ਕਰੋੜ ਰੁਪਏ ਦਾ ਮਾਲੀਆ ਅੰਕੜਾ ਪਾਰ ਕਰਕੇ

post-img

ਪੰਜਾਬ ਨੇ ਵਿੱਤੀ ਸਾਲ 2024-25 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਵਿੱਚ 30,000 ਕਰੋੜ ਰੁਪਏ ਦਾ ਮਾਲੀਆ ਅੰਕੜਾ ਪਾਰ ਕਰਕੇ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ: ਹਰਪਾਲ ਸਿੰਘ ਚੀਮਾ ਦਸੰਬਰ 2024 ਤੱਕ ਵੈਟ, ਸੀ. ਐਸ. ਟੀ, ਜੀ. ਐਸ. ਟੀ, ਪੀ. ਐਸ. ਡੀ. ਟੀ. ਅਤੇ ਆਬਕਾਰੀ ਤੋਂ ਕੁਲ ਪ੍ਰਾਪਤੀਆਂ ਵਿੱਚ 3229 ਕਰੋੜ ਰੁਪਏ ਦਾ ਵਾਧਾ ਦਸੰਬਰ 2024 ਵਿੱਚ ਸੂਬੇ ਨੇ ਭਰੀ ਜੀ. ਐਸ. ਟੀ. ਵਿੱਚ 28.36% ਅਤੇ ਆਬਕਾਰੀ ਮਾਲੀਏ ਵਿੱਚ 21.31% ਵਾਧੇ ਦੀ ਗਵਾਹੀ ਦਸੰਬਰ 2024 ਵਿੱਚ ਵੈਟ, ਸੀਐਸਟੀ, ਜੀਐਸਟੀ, ਪੀ. ਐਸ. ਡੀ. ਟੀ. ਅਤੇ ਆਬਕਾਰੀ ਤੋਂ ਕੁੱਲ ਮਾਲੀਆ ਪ੍ਰਾਪਤੀਆਂ ਵਿੱਚ 20.19% ਵਾਧਾ ਚੰਡੀਗੜ੍ਹ, 2 ਜਨਵਰੀ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਬੜੇ ਮਾਣ ਨਾਲ ਐਲਾਨ ਕੀਤਾ ਕਿ ਸੂਬੇ ਨੇ ਪਹਿਲੀ ਵਾਰ ਇੱਕ ਵਿੱਤੀ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿੱਚ ਵੈਟ, ਸੀ. ਐਸ. ਟੀ., ਜੀ. ਐਸ. ਟੀ., ਪੀ. ਐਸ. ਡੀ. ਟੀ. ਅਤੇ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ 30,000 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ । ਚਾਲੂ ਮਾਲੀ ਸਾਲ ਵਿੱਚ ਦਸੰਬਰ ਤੱਕ ਇਨ੍ਹਾਂ ਟੈਕਸਾਂ ਤੋਂ ਕੁੱਲ 31156.31 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ, ਜਦੋਂ ਕਿ ਵਿੱਤੀ ਸਾਲ 2023-24 ਵਿੱਚ ਇਨ੍ਹਾਂ ਟੈਕਸਾਂ ਤੋਂ ਕੁੱਲ 27927.31 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ । ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਦਸੰਬਰ 2023 ਦੇ ਮੁਕਾਬਲੇ ਦਸੰਬਰ 2024 ਲਈ ਸੂਬੇ ਵਿੱਚ ਨੈੱਟ ਜੀ. ਐਸ. ਟੀ. ਅਤੇ ਆਬਕਾਰੀ ਮਾਲੀਏ ਵਿੱਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ । ਉਨ੍ਹਾਂ ਦੱਸਿਆ ਕਿ ਜੀ. ਐਸ. ਟੀ. ਮਾਲੀਏ ਵਿੱਚ 28.36 ਪ੍ਰਤੀਸ਼ਤ ਅਤੇ ਆਬਕਾਰੀ ਮਾਲੀਏ ਵਿੱਚ 21.31 ਪ੍ਰਤੀਸ਼ਤ ਵਾਧਾ ਦਰਜ਼ ਕੀਤਾ ਗਿਆ । ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਦਸੰਬਰ 2024 ਵਿੱਚ ਇਕੱਲੇ ਨੈੱਟ ਜੀ. ਐਸ. ਟੀ. ਤੋਂ ਮਾਲੀਆ ਮਾਲੀਆ ਪ੍ਰਾਪਤੀ 2013.20 ਕਰੋੜ ਰੁਪਏ ਸੀ, ਜੋ ਦਸੰਬਰ 2023 ਵਿੱਚ 1568.36 ਕਰੋੜ ਰੁਪਏ ਦੀ ਨੈੱਟ ਜੀਐਸਟੀ ਪ੍ਰਾਪਤੀ ਤੋਂ 444.84 ਕਰੋੜ ਰੁਪਏ ਵੱਧ ਹੈ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਸੰਬਰ 2024 ਵਿੱਚ ਆਬਕਾਰੀ ਤੋਂ ਮਾਲੀਆ 154.75 ਕਰੋੜ ਰੁਪਏ ਦੇ ਵਾਧੇ ਨਾਲ 880.92 ਕਰੋੜ ਰੁਪਏ ਰਿਹਾ ਜਦੋਂ ਕਿ ਦਸੰਬਰ 2023 ਇਹ 726.17 ਕਰੋੜ ਰੁਪਏ ਸੀ । ਵਿੱਤੀ ਸਾਲ 2024-25 ਵਿੱਚ ਦਸੰਬਰ ਤੱਕ ਵੈਟ, ਸੀ. ਐਸ. ਟੀ., ਜੀ. ਐਸ. ਟੀ., ਪੀ. ਐਸ. ਡੀ. ਟੀ. ਅਤੇ ਆਬਕਾਰੀ ਤੋਂ ਪ੍ਰਾਪਤ ਹੋਏ ਮਾਲੀਏ ਦਾ ਵਿਸਥਾਰ ਵਿੱਚ ਵੇਰਵਾ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਰਾਜ ਨੇ ਵੈਟ ਤੋਂ 5643.81 ਕਰੋੜ ਰੁਪਏ, ਸੀ.ਐਸ.ਟੀ. ਤੋਂ 274.31 ਕਰੋੜ ਰੁਪਏ, ਜੀਐਸਟੀ ਤੋਂ 17405.99 ਕਰੋੜ ਰੁਪਏ, ਪੀ. ਐਸ. ਡੀ. ਟੀ. ਤੋਂ 139.10 ਕਰੋੜ ਰੁਪਏ ਅਤੇ ਆਬਕਾਰੀ ਤੋਂ 7693.1 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ । ਜਦੋਂਕਿ, ਵਿੱਤੀ ਸਾਲ 2023-24 ਵਿੱਚ ਵੈਟ ਤੋਂ 5385.24 ਕਰੋੜ ਰੁਪਏ, ਸੀ. ਐਸ. ਟੀ. ਤੋਂ 220.72 ਕਰੋੜ ਰੁਪਏ, ਜੀ. ਐਸ. ਟੀ. ਤੋਂ 15523.74 ਕਰੋੜ ਰੁਪਏ, ਪੀ. ਐਸ. ਡੀ. ਟੀ. ਤੋਂ 121.6 ਕਰੋੜ ਰੁਪਏ ਅਤੇ ਆਬਕਾਰੀ ਤੋਂ 6676.01 ਕਰੋੜ ਰੁਪਏ ਪ੍ਰਾਪਤ ਹੋਏ ਸਨ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇੰਨ੍ਹਾਂ ਕਰਾਂ ਤੋਂ ਵਿੱਤੀ ਸਾਲ 2023-24 ਦੇ ਮੁਕਾਬਲੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ 3229 ਕਰੋੜ ਰੁਪਏ ਵੱਧ ਪ੍ਰਾਪਤ ਹੋਏ । ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਅੰਕੜੇ ਸੂਬੇ ਦੀਆਂ ਮਜਬੂਤ ਆਰਥਿਕ ਨੀਤੀਆਂ ਦਾ ਪ੍ਰਤੀਕ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਿੱਤੀ ਸੂਝ-ਬੂਝ ਅਤੇ ਟਿਕਾਊ ਵਿਕਾਸ ਨੂੰ ਹਾਸਲ ਕਰਨ ਲਈ ਵਚਨਬੱਧਤਾ ਦਾ ਪ੍ਰਮਾਣ ਹੈ । ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਮਾਲੀਆ ਪ੍ਰਾਪਤ ਕਰਨ ਵਿੱਚ ਲਗਾਤਾਰ ਹੋ ਰਿਹਾ ਵਾਧਾ ਆਬਕਾਰੀ ਅਤੇ ਕਰ ਵਿਭਾਗ ਦੁਆਰਾ ਕਰ ਪਾਲਣਾ ਨੂੰ ਵਧਾਉਣ ਲਈ ਲਾਗੂ ਕੀਤੇ ਉਪਾਵਾਂ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ ।

Related Post