
ਪੰਜਾਬ ਸਰਕਾਰ ਕੇਂਦਰ ਦੀ ਫ਼ਸਲ ਬੀਮਾ ਯੋਜਨਾ ਤੁਰੰਤ ਲਾਗੂ ਕਰੇ
- by Jasbeer Singh
- September 12, 2025

ਪੰਜਾਬ ਸਰਕਾਰ ਕੇਂਦਰ ਦੀ ਫ਼ਸਲ ਬੀਮਾ ਯੋਜਨਾ ਤੁਰੰਤ ਲਾਗੂ ਕਰੇ ਪ੍ਰਧਾਨ ਮੰਤਰੀ ਮੋਦੀ ਵਲੋਂ ਪੰਜਾਬ ਲਈ 1600 ਕਰੋੜ ਦਾ ਰਾਹਤ ਪੈਕੇਜ ਐਲਾਨਣਾ ਸ਼ਲਾਘਾਯੋਗ ਕਦਮ : ਢਿੱਲੋ, ਭੀਲੋਵਾਲ ਨਾਭਾ, 12 ਸਤੰਬਰ 2025 : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀ, ਦੌਰਾ ਕਰਨ ਉਪਰੰਤ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਲਈ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਹੈ, ਜ਼ੋ ਇੱਕ ਟੋਕਨ ਮਣੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ । ਇਹ ਪ੍ਰਗਟਾਵਾ ਸੂਬਾ ਕਾਰਜਕਾਰਨੀ ਮੈਂਬਰ ਗੁਰਤੇਜ ਸਿੰਘ ਢਿੱਲੋਂ (State Executive Member Gurtej Singh Dhillon) ਅਤੇ ਬੀ. ਜੇ. ਪੀ. ਦੇ ਨਾਭਾ ਤੋਂ ਸੀਨੀਅਰ ਆਗੂ ਤੇ ਸਾਬਕਾ ਜਿਲਾ ਵਾਇਸ ਪ੍ਰਧਾਨ ਕਿਸਾਨ ਮੋਰਚਾ ਰਮਨਦੀਪ ਸਿੰਘ ਭੀਲੋਵਾਲ (Ramandeep Singh Bhilowal) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਭੀਲੋਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਹੜ ਪੀੜਤਾ ਨੂੰ ਪੰਜਾਹ ਪੰਜਾਹ ਹਜ਼ਾਰ ਤੇ ਮਿ੍ਤਕਾਂ ਨੂੰ ਦੋ ਦੋ ਲੱਖ ਦੇਣ ਤੋਂ ਇਲਾਵਾ ਖਰਾਬ ਹੋਈਆਂ ਸੜਕਾਂ ਨੂੰ ਕੇਂਦਰ ਸਰਕਾਰ ਵਲੋਂ ਬਣਾਉਣ ਅਤੇ ਹੜ ਪੀੜਤ ਇਲਾਕੇਆ ਵਿਚ ਪ੍ਰਧਾਨ ਮੰਤਰੀ ਅਵਾਜ਼ ਯੋਜਨਾ ਤਹਿਤ ਮਕਾਨ ਬਣਾ ਕੇ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ । ਢਿੱਲੋਂ ਨੇ ਕਿਹਾ ਕਿ ਬੀ. ਜੇ. ਪੀ. ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜੀ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਬੀ. ਜੇ. ਪੀ. ਪੰਜਾਬ ਦੇ ਲੋਕਾਂ ਤੇ ਖਾਸ ਕਰ ਕਿਸਾਨਾਂ ਨਾਲ ਹਿੱਕ ਡਾਹ ਕੇ ਖੜ੍ਹੇਗੀ । ਪੰਜਾਬ ਸਰਕਾਰ 'ਤੇ ਸ਼ਬਦੀ ਹਮਲਾ ਕਰਦਿਆਂ ਬੀ. ਜੇ. ਪੀ. ਆਗੂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਕੇਂਦਰ ਦੀ ਫ਼ਸਲ ਬੀਮਾ ਯੋਜਨਾ (Crop Insurance Scheme) ਨੂੰ ਤੁਰੰਤ ਪੰਜਾਬ ਵਿੱਚ ਲਾਗੂ ਕਰੇ । ਉਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਮਾਂ ਰਹਿੰਦਿਆਂ ਸੇਮ ਨਾਲੇ ਤੇ ਚੋਇਆ ਦੀ ਸਫਾਈ ਦਾ ਪ੍ਰਬੰਧ ਕਰਦੀ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਦੇਖਣੇ ਨਾ ਪੈਂਦੇ ।