go to login
post

Jasbeer Singh

(Chief Editor)

Latest update

Punjab Lok Sabha Election 2024 : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਲਾਲਜੀਤ ਸਿੰਘ ਭੁੱਲਰ ਦਾ ਹੋਇ

post-img

ਨੌਜਵਾਨ ਲਾਲਜੀਤ ਸਿੰਘ ਭੁੱਲਰ ਨੂੰ ਕਹਿੰਦੇ ਰਹੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਿਰਫ ਇੱਕ ਕੰਮ ਹੀ ਕਰ ਦਿਓ ਕਿ ਪੰਜਾਬ ਵਿੱਚ ਚਿੱਟਾ ਬੰਦ ਕਰ ਦਿਓ । ਲਾਲਜੀਤ ਸਿੰਘ ਭੁੱਲਰ ਨੌਜਵਾਨਾਂ ਦਾ ਕਿਸੇ ਵੀ ਸਵਾਲ ਦਾ ਜਵਾਬ ਨਾ ਦਿੰਦੇ ਹੋਏ ਅਗਾਂਹ ਵੱਧਦੇ ਗਏ ਅਤੇ ਨੌਜਵਾਨ ਆਪਣੀ ਆਵਾਜ਼ ਬੁਲੰਦ ਕਰਦੇ ਰਹੇ |ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ (Laljit Singh Bhullar) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਨਤਮਸਤਕ ਹੋਣ ਪਹੁੰਚੇ ਤਾਂ ਪਰਿਕਰਮਾ ਚ ਸਥਿਤ ਸੰਗਤ ਵਿੱਚ ਮੌਜੂਦ ਕੁਝ ਨੌਜਵਾਨਾਂ ਨੇ ਲਾਲਜੀਤ ਸਿੰਘ ਭੁੱਲਰ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਲਿਆ | ਨੌਜਵਾਨ ਲਾਲਜੀਤ ਸਿੰਘ ਭੁੱਲਰ ਨੂੰ ਕਹਿੰਦੇ ਰਹੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਿਰਫ ਇੱਕ ਕੰਮ ਹੀ ਕਰ ਦਿਓ ਕਿ ਪੰਜਾਬ ਵਿੱਚ ਚਿੱਟਾ ਬੰਦ ਕਰ ਦਿਓ । ਲਾਲਜੀਤ ਸਿੰਘ ਭੁੱਲਰ ਨੌਜਵਾਨਾਂ ਦਾ ਕਿਸੇ ਵੀ ਸਵਾਲ ਦਾ ਜਵਾਬ ਨਾ ਦਿੰਦੇ ਹੋਏ ਅਗਾਂਹ ਵੱਧਦੇ ਗਏ ਅਤੇ ਨੌਜਵਾਨ ਆਪਣੀ ਆਵਾਜ਼ ਬੁਲੰਦ ਕਰਦੇ ਰਹੇ |ਪਰਿਕਰਮਾ ਚ ਹੀ ਨੌਜਵਾਨ ਮੀਡੀਆ ਅੱਗੇ ਰੂਬਰੂ ਹੋਏ ਅਤੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਸ਼ਰੇਆਮ ਪੰਜਾਬ ਚ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਇੱਕੋ ਹੀ ਮੰਗ ਹੈ ਕਿ ਆਮ ਆਦਮੀ ਸਰਕਾਰ ਕੁਝ ਨਾ ਕਰੇ ਸਿਰਫ ਪੰਜਾਬ ਚੋਂ ਨਸ਼ਾ ਹੀ ਖਤਮ ਕਰ ਦੇਵੇ। ਨੌਜਵਾਨ ਨੇ ਕਿਹਾ ਕਿ ਮਾਵਾਂ ਦੇ ਪੁੱਤ ਮਰ ਰਹੇ ਹਨ ਗਲੀ ਵਿੱਚ ਗੰਦੀਆਂ ਨਾਲੀਆਂ ਵਿੱਚ ਪਏ ਹਨ।

Related Post