post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਵਲੋ ਨਵੇ ਵਿੱਤੀ ਸਾਲ ਦੇ ਲਈ 732 ਕਰੋੜ ਦੇ ਬਜਟ 'ਤੇ ਮੋਹਰ

post-img

ਪੰਜਾਬੀ ਯੂਨੀਵਰਸਿਟੀ ਵਲੋ ਨਵੇ ਵਿੱਤੀ ਸਾਲ ਦੇ ਲਈ 732 ਕਰੋੜ ਦੇ ਬਜਟ 'ਤੇ ਮੋਹਰ - ਨਵੇ ਵਿੱਤੀ ਸਾਲ ਵਿਚ 642 ਰੁਪਏ ਦੀ ਆਮਦਨ ਹੋਣ ਦੀ ਉਮੀਦ - 89 ਕਰੋੜ ਰੁਪਏ ਪਵੇਗਾ ਘਾਟਾ : 557 ਕਰੋੜ ਦੀ ਹੈ ਪੱਕੀ ਦੇਣਦਾਰੀਆਂ - ਸਾਲ 2024-25 ਵਿਚ 222 ਕਰੋੜ ਰੁਪਏ ਦਾ ਪਿਆ ਘਾਟਾ ਪਟਿਆਲਾ :  ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਨੇ ਅੱਜ ਯੂਨੀਵਰਸਿਟੀ ਦੇ ਨਵੇ ਵਿੱਤੀ ਸਾਲ ਦੇ 732 ਕਰੋਡ ਰੁਪਏ ਦੇ ਬਜਟ 'ਤੇ ਮੋਹਰ ਲਗਾ ਦਿੱਤੀ ਹੈ। ਹਾਲਾਂਕਿ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੀ ਗਰਾਂਟ ਦੇ ਨਾਲ ਨਾਲ ਹੋਰ ਸਮੁੀਚੀ ਫੀਸਾਂ ਆਦਿ ਖਰਚ 'ਤੇ 642 ਕਰੋੜ ਰੁਪਏ ਇਕਤਰ ਹੋਣਗੇ, ਜਿਸ ਨਾਲ ਬਜਟ ਪ੍ਰਵੀਜਨ ਵਿਚ ਹੀ 89 ਕਰੋਡ ਦਾ ਘਾਟਾ ਪਵੇਗਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਵਿਚ ਹੋਈ ਸਿੰਡੀਕੇਟ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਿਆ ਕਿ ਖਰਚਿਆਂ ਨੂੰ ਕਿਸ ਤਰ੍ਹਾ ਘਟਾਇਆ ਜਾ ਸਕਦਾ ਹੈ। ਸਿੰਡੀਕੇਟ ਸਾਲ 2024-25 ਵਾਲੇ ਬਜਟ 'ਤੇ ਵੀ ਚਰਚਾ ਕੀਤੀ। ਲੰਘੇ ਸਾਲ 703 ਕਰੋੜ ਰੁਪਏ ਦਾ ਬਜਟ ਸੀ ਪਰ ਯੂਨੀਵਰਸਿਟੀ ਨੂੰ ਸਾਰੇ ਸਰੋਤਾਂ ਤੋਂ 480 ਕਰੋੜ ਦੀ ਇਨਕਮ ਹੀ ਇਕਤਰ ਹੋਈ, ਜਿਸਦੇ ਲਾਲ 222 ਕਰੋੜ ਰੁਪਏ ਦਾ ਘਾਟਾ ਪਿਛਲੇ ਸਾਲ ਪਿਆ ਹੈ। ਯੂਨੀਵਰਸਿਟੀ ਸਿੰਡੀਕੇਟ ਨੇ ਖਰਚਿਆਂ ਨੂੰ ਘਟ ਕਰਨ ਦੇ ਲਈ ਅਤੇ ਵਿਦਿਆਰਥੀਆਂ ਦੇ ਹਿਤ ਵਿਚ ਫੈਸਲੇ ਕਰਨ ਦੇ ਲਈ ਲੰਬਾ ਵਿਚਾਰ ਵਟਾਂਦਰਾ ਕੀਤਾ ਹੈ । - ਨਵੇ ਵਿੱਤੀ ਸਾਲ ਵਿਚ 642 ਰੁਪਏ ਦੀ ਆਮਦਨ ਹੋਣ ਦੀ ਉਮੀਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਇਕ ਸੁਲਝੇ ਹੋਏ ਐਡਮਿਨਿਸ੍ਰੇਟਰ ਹਨ, ਉਹ ਪਹਿਲਾਂ ਤੋਂ ਹੀ ਗੁਰੂੂ ਨਾਨਕ ਦੇਵ ਯੂਨੀਵਰਸਿਟੀ ਨੂੰ ਬਾਖੂਬੀ ਚਲਾ ਰਹੇ ਹਨ ਅਤੇ ਹੁਣ ਉਨਾ ਕੋਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਚਾਰਜ ਹੈ। ਡਾ. ਕਰਮਜੀਤ ਸਿੰਘ ਨੇ ਪਹਿਲਾਂ ਵੀ ਕਈ ਅਹਿਮ ਸਖਤ ਫੈਸਲੇ ਕਰਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸਪੱਸ਼ਟ ਸੰਦੇਸ ਦਿੱਤਾ ਹੈ ਕਿ ਇਥੇ ਲਾਪਰਵਾਹੀ ਬਰਦਾਸ਼ਤ ਨਹੀ ਹੋਵੇਗੀ। ਸਿੰਡੀਕੇਟ ਨੇ ਯੂਨੀਵਰਸਿਟੀ ਦੀ ਵਿੱਤੀ ਕਮੇਟੀਨੇ ਅਗਲੇ ਸਾਲ 560 ਕਰੋੜ ਰੁਪਏ ਦੀ ਦੇਣਦਾਰੀਆਂ ਨੂੰ ਦਿਖਾਇਆ ਗਿਆ ਹੈ, ਜਿਸ ਵਿਚ 242 ਕਰੋੜ ਰੁਪਏ ਅਧਿਆਪਕ, ਨਾਨ ਟੀਚਿੰਗ ਸਟਾਫ, ਪੈਨਸ਼ਨਰਜ ਦਾ ਏਰੀਅਰ ਅਤੇ ਹੋਰ ਖਰਚੇ ਹਲ। ਇਨਾ ਖਰਚਿਆਂ ਨੂੰ ਵੀ ਸਰਵ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। 30 ਕਰੋੜ ਰੁਪਏ ਮਹੀਨਾ ਮਿਲਦੀ ਹੈ ਸਰਕਾਰ ਤੋਂ ਗਰਾਂਟ : 135 ਕਰੋੜ ਰੁਪਏ ਹੈ ਕਰਜਾ ਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਰੁਪਏ ਮਹੀਨਾ ਦੇ ਲਗਭਗ ਪੰਜਾਬ ਸਰਕਾਰ ਨੇ ਤਨਖਾਹ ਦੇਣ ਦੇ ਲਈ ਗ੍ਰਾਂਟ ਵੀ ਮਿਲਦੀ ਹੈ। ਇਸਦੇ ਇਲਾਵਾ ਡੇਢ ਕਰੋੜ ਦੇ ਲਗਭਗ ਕੰਸਟੀਚਿਊਟ ਕਾਲੇਜਾਂ ਦੇ ਲੲਂ ਮਿਲਦਾ ਹੈ। ਪੰਜਾਬੀ ਯੂਨੀਵਰਸਿਟੀ 'ਤੇ ਇਸਸਮੇ 135 ਕਰੋੜ ਰੁਪਏ ਦਾ ਕਰਜਾ ਚੜ ਰਿਹਾ ਹੈ, ਜਿਸ ਕਾਰਨ ਸਮੁਚੀ ਸਿੰਡੀਕੇਟ ਨੇ ਇਕਜੁਟ ਹੋ ਕੇਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਨੂੰ ਕਰਜਾ ਮੁਕਤ ਕਰਨ। ਇਸਦੇ ਨਾਲ ਹੀ ਸਿੰਡੀਕੇਟ ਨੇ ਡਾਇਰੈਕਟਰ ਸਪੋਰਟਸ ਅਤੇ ਐਡੀਸ਼ਨਲ ਡੀਨ ਸਟੂਡੈਂਟਸ ਦੀ ਟਰਮ ਨੂੰ ਵੀ ਖਤਮ ਕਰ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਦੀਬਿਹਤਰੀ ਦੇ ਲਈ ਬਜਟ ਪਾਸ ਕਰਨ ਦੇ ਨਾਲ ਨਾਲ ਲਏ ਹਨ ਠੋਸ ਫੈਸਲੇ : ਡਾ. ਕਰਮਜੀਤ ਸਿੰਘ ਪਟਿਆਲਾ  : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਵਿਚ ਅੱਜ ਯੂਨੀਵਰਸਿਟੀ ਦੀ ਬਿਹਤਰੀ, ਕਰਮਚਾਰੀਆਂ ਦੀ ਬਿਹਤਰੀ ਅਤੇ ਵਿਦਿਆਰਥੀਆਂ ਦੀ ਬਿਹਤਰੀ ਦੇ ਲਈ ਠੋਸ ਫੈਸਲੇ ਲੈਣ ਦੇ ਨਾਲ ਨਾਲ ਸਮੁਚੇ ਬਜਟ ਨੂੰ ਹੀ ਪਾਸ ਕਰ ਦਿੱਤਾ ਗਿਆ ਹੈ । ਡਾ. ਕਰਮਜੀਤ ਸਿੰਘ ਜੋ ਕਿ ਇਸਸਮੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ, ਉਨ੍ਹਾ ਕੋਲ ਪੰਜਾਬੀ ਯੂਨੀਵਰਸਿਟੀ ਅਤੇ ਲਾ ਯੂਨੀਵਰਸਿਟੀ ਦਾ ਵੀ ਚਾਰਜ ਹੈ । ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਸਾਨੂੰ ਬੋਰਡ ਆਫ ਫਾਈਨਾਂਸ ਦੇ ਵੀ ਦੋ ਮੈਂਬਰ ਸਿੰਡੀਕੇਟ ਵਿਚ ਸਰਵ ਸੰਮਤੀ ਕਰਕੇ ਲਗਾ ਦਿੱਤੇ ਗਏ ਹਨ, ਇਸਦੇ ਨਾਲ ਹੀ ਕਰਮਚਾਰੀਆਂ ਨੂੰ ਨਵਾਂ ਪੇ ਕਮੀਸ਼ਨ ਦੇਦ ਦੇ ਲਈ ਵੀ ਵਿਚਾਰ ਵਟਾਂਦਰਾ ਕੀਤਾ ਹੈ। ਉਨ੍ਹਾ ਕਿਹਾ ਕਿ ਜੋ ਯੂਨੀਵਰਸਿਟੀ ਵਿਚ ਕਾਰਜ ਨਹੀ ਕਰੇਗਾ, ਉਸਦੇ ਲੲਂ ਇਥੇ ਕੋਈ ਥਾਂ ਨਹੀ ਹੈ, ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਵੀ. ਸੀ. ਨੇ ਕਿਹਾ ਕਿ ਯੂਨੀਵਰਸਿਟੀ ਦੇ ਬਜਟ ਵਿਚ ਪੂਰੀ ਕੋਸ਼ਿਸ਼ ਹੈ ਕਿ ਯੂਨੀਵਰਸਿਟੀ ਨੂੰ ਬੁਲੰਦਿਆਂ 'ਤੇ ਪਹੁੰਚਾਇਆ ਜਾਵੇ । ਪ੍ਰੀਖਿਆ ਸ਼ਾਖਾ 'ਤੇ ਹੋਵੇਗੀ ਸਖਤਾਈ, ਡਾ. ਜਫਰ ਦੀ ਅਗਵਾਈ ਵਿਚ ਪੰਜ ਮੈਂਬਰੀ ਕਮੇਟੀ ਬਣਾਈ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਦਸਿਆ ਕਿ ਸਿੰਡੀਕੇਟ ਵਿਚ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਲੈ ਕੇ ਬਹੁਤ ਸਾਰੀ ਸ਼ਿਕਾਇਤਾਂ ਆਈਆਂ ਹਨ, ਇਥੇ ਤੱਕ ਕਿ ਕਰਪਸ਼ਨ ਦੇ ਦੋਸ਼ ਵੀ ਸਿੰਡੀਕੇਟ ਵਿਚ ਰਖੇ ਗਏ ਹਨ । ਉਨ੍ਹਾ ਕਿਹਾ ਕਿ ਪ੍ਰੀਖਿਆ ਸ਼ਾਖਾ ਯੂਨੀਵਰਸਿਟੀ ਦੇ ਦਿਲ ਵਜੋ ਜਾਣੀ ਜਾਂਦੀ ਹੈ, ਜਿਥੇ ਸਿਧੇ ਤੌਰ 'ਤੇ ਵਿਦਿਆਰਥੀ ਜੁੜੇ ਹੁੰਦੇ ਹਨ। ਡਾ. ਕਰਮਜੀਤ ਸਿੰਘ ਨੇ ਦਸਿਆ ਕਿ ਵਿਚਾਰ ਵਟਾਦਰਾ ਦੇ ਬਾਅਦ ਸਿੰਡੀਕੇਟ ਦੇ ਮੈਂਬਰ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ ਜਸਵੰਤ ਸਿੰਘ ਜਫਰ ਦੀ ਅਗਵਾਈ ਵਿਚ ਇਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋਕਿ ਪ੍ਰੀਖਿਆ ਸ਼ਾਖਾ ਸਮੁਚੇ ਕਾਰਜਾਂ ਦੀ ਜਾਂਚ ਕਰੇਗੀ । ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ, ਉਸਨੂੰ ਬਖਸ਼ਿਆ ਨਹੀ ਜਾਵੇਗਾ । ਉਨ੍ਹਾ ਕਿਹਾ ਕਿ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵਿਚ ਇਕ ਕੰਟਰੋਲਰ ਦੇ ਨਾਲ ਨਾਲ ਪੰਜ ਐਡੀਸ਼ਨਲ ਕੰਟੋਰਲਰ ਹਨ, ਉਨ੍ਹਾ ਦਾ ਕਾਰਜ ਵੀ ਨਹੀ ਵੰਡਿਆ ਗਿਆ ਸੀ, ਹੁਣ ਪੰਜਾਂ ਐਡੀਸ਼ਨਲ ਕੰਟਰੋਲਰਾਂ ਨੂੰ ਅਲਗ ਅਲਗ ਕਾਰਜ ਸੌਂਪੇ ਜਾਣਗੇ ਤਾਂ ਜੋ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ । ਡਾ. ਪੁਸ਼ਪਿੰਦਰ ਗਿਲ ਨੂੰ ਕਲੀਨ ਚਿਟ ਦੇਣ ਦੇ ਨਾਲ ਨਾਲ ਸਮੁਚੇ ਬੈਨੀਫਿਟ ਵੀ ਮਿਲਣਗੇ : ਵਾਈਸ ਚਾਂਸਲਰ ਪਟਿਆਲਾ  : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਗੱਲਬਾਤ ਕਰਦਿਆਂ ਦਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਪੁਸ਼ਪਿੰਦਰ ਗਿਲ ਦੀ ਇਨਕੁਆਰੀ ਰਿਪੋਰਟ 'ਤੇ ਵੀ ਚਰਚਾ ਕਰਕੇ ਉਨ੍ਹਾ ਨੂੰ ਜਿਥੇ ਕਲੀਨ ਚਿਟ ਦਿੱਤੀ ਗਈ ਹੈ, ਉਥੇ ਇਹ ਹੁਕਮ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਉਨ੍ਹਾ ਦੇ ਸਾਰੇ ਬੈਨੀਫਿਟ ਅਤੇ ਬਕਾਏ ਦਿੱਤੇ ਜਾਣ। ਉਨ੍ਹਾ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਡਾ. ਪੁਸ਼ਪਿੰਦਰ ਗਿਲ ਨੂੰ ਬਹਾਲ ਵੀ ਕਰ ਦਿੱਤਾ ਗਿਆ ਸੀ ਪਰ ਇਸਦੇ ਬਾਵਜੂਦ ਵੀ ਉਨ੍ਹਾਂ ਦੀ ਰਿਪੋਰਟ ਸਿੰਡੀਕੇਟ ਵਿਚ ਨਹੀ ਲਗਾਈ ਗਈ। ਉਨ੍ਹਾ ਕਿਹਾ ਕਿਇਨਕੁਆਰੀ ਰਿਪੋਰਟ ਵਿਚ ਇਹ ਸਪੱਸ਼ਟ ਹੈ ਕਿ ਉਨ੍ਹਾ ਉਪਰ ਕੋਈ ਵੀ ਦੋਸ ਸਾਬਿਤ ਨਹੀ ਹੁੰਦਾ ਅਤੇ ਜਦੋ ਉਹ ਸੇਵਾਮੁਕਤ ਹੋ ਚੁਕੇ ਹਨ ਤਾਂ ਇਸ 'ਤੇ ਵੀ ਚਰਚਾ ਤੱਕ ਕਰਨ ਦੀ ਜਰੂਰਤ ਨਹੀ ਰਹਿੰਦੀ । ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਪੁਸ਼ਪਿੰਦਗਰ ਗਿਲ ਦੇ ਸਮੁਚੇ ਦੋਸ਼ ਰੱਦ ਕਰਕੇ ਉਨ੍ਹਾ ਨੂੰ ਕਲੀਨ ਚਿਟ ਦੇ ਦਿੱਤੀ ਗਈ ਹੈ ।

Related Post