

ਕੈਲੀਗਰੀ ਵਿਖੇ ਸੜਕੀ ਹਾਦਸੇ ਵਿਚ ਪੰਜਾਬੀ ਨੌਜਵਾਨ ਹੋਇਆ ਹਲਾਕ ਮੋਗਾ, 17 ਅਕਤੂਬਰ 2025 : ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਘੋਲੀਆ ਖੁਰਦ ਦਾ ਵਸਨੀਕ ਪੰਜਾਬੀ ਨੌਜਵਾਨ ਕੈਨੇਡਾ ਦੇੇ ਕੈਲੀਗਰੀ ਵਿਖੇ ਸੜਕੀ ਹਾਦਸੇ ਵਿਚ ਹਲਾਕ ਹੋ ਗਿਆ ਹੈ। ਕੌਣ ਹੈ ਪੰਜਾਬੀ ਨੌਜਵਾਨ ਜਿਸਦੀ ਸੜਕ ਹਾਦਸੇ ਵਿਚ ਹੋਈ ਹੈ ਮੌਤ ਪਿੰਡ ਘੋਲੀਆ ਖੁਰਦ ਦਾ ਵਸਨੀਕ ਪੰਜਾਬੀ ਨੌਜਵਾਨ ਜੋ ਕਿ ਕੈਲੀਗਰੀ ਵਿਖੇ ਸੜਕੀ ਹਾਦਸੇ ਵਿਚ ਮੌਤ ਦੇ ਘਾਟ ਉਤਰ ਗਿਆ ਦਾ ਨਾਮ ਮਨਦੀਪ ਸਿੰਘ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਉਹ ਟਰੱਕ ਡਰਾਈਵਰ ਸੀ ਤੇ ਹਾਦਸਾ ਵਾਪਰਨ ਤੇ ਮੌਕੇ ਤੇ ਹੀ ਮੌਤ ਦੇ ਘਾਟ ਉਤਰ ਗਿਆ। ਅਕਸਰ ਹੀ ਹੁੰਦੇ ਰਹਿੰਦੇ ਹਨ ਆਪਣਾ ਦੇਸ਼ ਦੱਡ ਵਿਦੇਸ਼ ਗਏ ਨੌਜਵਾਨਾਂ ਨਾਲ ਪੰਜਾਬ ਦੀ ਧਰਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚੰਗੇ ਭਵਿੱਖ ਦੀ ਉਮੀਦ ਵਿਚ ਵਿਦੇਸ਼ਾਂ ਵਿਚ ਗਏ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਤਾਂ ਕਰ ਲੈਂਦੇ ਹਨ ਪਰ ਜਦੋਂ ਉਥੇ ਕੋਈ ਭਾਣਾ ਵਾਪਰ ਜਾਂਦਾ ਹੈ ਤਾਂ ਫਿਰ ਪਿੱਛੇ ਪਛਤਾਉਣ ਤੋਂ ਇਲਾਵਾ ਕੁੱਝ ਵੀ ਬਾਕੀ ਨਹੀਂ ਰਹਿ ਜਾਂਦਾ। ਜਿਸਦਾ ਨਤੀਜਾ ਅਖੀਰਕਾਰ ਨੌਜਵਾਨਾਂ ਨੂੰ ਆਪਣੀਆਂ ਜਾਨਾਂ ਦੇ ਕੇ ਹੀ ਚੁਕਾਉਣਾ ਪੈਂਦਾ ਹੈ ਅਤੇ ਇਸਦਾ ਸਬੂਤ ਕਈ ਕਈ ਵਾਰ ਸਾਹਮਣੇ ਆ ਵੀ ਚੁੱਕਿਆ ਹੈ।