post

Jasbeer Singh

(Chief Editor)

Punjab

ਆਰ. ਟੀ. ਓ. ਗਿੱਲ ਨੇ ਕੀਤੀ ਟ੍ਰਾਂਸਪੋਰਟਰਾਂ, ਪੁਲਸ ਅਧਿਕਾਰੀਆਂ ਤੇ ਪੰਜਾਬ ਰੋਡਵੇਜ ਦੇ ਅਧਿਕਾਰੀਆਂ ਨਾਲ ਮੀਟਿੰਗ

post-img

ਆਰ. ਟੀ. ਓ. ਗਿੱਲ ਨੇ ਕੀਤੀ ਟ੍ਰਾਂਸਪੋਰਟਰਾਂ, ਪੁਲਸ ਅਧਿਕਾਰੀਆਂ ਤੇ ਪੰਜਾਬ ਰੋਡਵੇਜ ਦੇ ਅਧਿਕਾਰੀਆਂ ਨਾਲ ਮੀਟਿੰਗ ਹੁਸ਼ਿਆਰਪੁਰ : ਰੀਜਨਲ ਟਰਾਂਸਪੋਰਟ ਅਫ਼ਸਰ ਆਰ. ਐਸ. ਗਿੱਲ ਨੇ ਹਰਿਆਣਾ ਬੱਸ ਸਟੈਂਡ ਦੀ ਅਵਿਵਸਥਾ ਦੇ ਮੁੱਦੇ ‘ਤੇ ਟਰਾਂਸਪੋਰਟ, ਪੁਲਿਸ ਅਧਿਕਾਰੀਆ ਅਤੇ ਪੰਜਾਬ ਰੋਡਵੇਜ ਦੇ ਅਧਿਕਾਰੀਆ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ਵਿਚ ਉਨ੍ਹਾਂ ਬੱਸ ਸਟੈਂਡ ਦੇ ਬਾਹਰ ਬੱਸਾਂ ਦੀ ਪਾਰਕਿੰਗ ‘ਤੇ ਸਖ਼ਤੀ ਨਾਲ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਤੋਂ ਸਾਰੀਆਂ ਬੱਸਾਂ ਕੇਵਲ ਬੱਸ ਸਟੈਂਡ ਦੇ ਅੰਦਰ ਤੋਂ ਹੀ ਸਵਾਰੀਆਂ ਨੂੰ ਚੜਾਉਣਗੀਆਂ ਤੇ ਉਤਾਰੇਗੀ। ਜੇਕਰ ਕੋਈ ਬੱਸ,ਬੱਸ ਸਟੈਂਡ ਦੇ ਬਾਹਰ ਸਵਾਰੀਆਂ ਉਤਾਰਦੀ ਜਾਂ ਚੜ੍ਹਾਉਂਦੀ ਹੈ, ਤਾਂ ਸਬੰਧਤ ਥਾਣਾ ਇੰਚਾਰਜ ਨੂੰ ਤੁਰੰਤ ਚਲਾਨ ਕਰਕੇ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਰੀਜਨਲ ਟਰਾਂਸਪੋਰਟ ਅਫ਼ਸਰ ਨੇ ਪੰਜਾਬ ਰੋਡਵੇਜ ਦੇ ਅਧਿਕਾਰੀਆਂ ਨੂੰ ਵੀ ਹੁਕਮ ਦਿੱਤੇ ਕਿ ਉਹ ਆਪਣੇ ਡਰਾਈਵਰਾਂ ਨੂੰ ਸਖ਼ਤ ਹਦਾਇਤ ਦੇਣ ਕਿ ਕੋਈ ਵੀ ਸਰਕਾਰੀ ਬੱਸ, ਬੱਸ ਅੱਡੇ ਦੇ ਬਾਹਰ ਤੋਂ ਸਵਾਰੀਆਂ ਨਹੀਂ ਚੁਕੇਗੀ ਅਤੇ ਨਾ ਹੀ ਉਤਾਰੇਗੀ, ਇਸ ਨਾਲ ਨਾ ਕੇਵਲ ਬੱਸ ਅੱਡੇ ਦੇ ਬਾਹਰ ਦੀ ਭੀੜ ‘ਤੇ ਕਾਬੂ ਪਾਇਆ ਜਾ ਸਕੇਗਾ ਬਲਕਿ ਦੁਰਘਟਨਾਵਾਂ ਦੀ ਗਿਣਤੀ ਵਿਚ ਵੀ ਕਮੀ ਆਵੇਗੀ।ਮੀਟਿੰਗ ਵਿਚ ਐਸ. ਐਚ. ਓ. ਹਰਿਆਨਾ ਲੋਮੇਸ਼ ਸ਼ਰਮਾ, ਪੰਜਾਬ ਰੋਡਵੇਜ ਦੇ ਵੈਲਫੇਅਰ ਇੰਸਪੈਕਟਰ ਗੁਰਮੀਤ ਸਿੰਘ, ਗੌਰਵ ਟਰਾਂਸਪੋਰਟ ਤੋਂ ਵਰੁਣ ਏਰੀ, ਰਾਜਧਾਨੀ ਟਰਾਂਸਪੋਰਟ ਤੋਂ ਗੁਰਦੀਪ ਸਿੰਘ ਅਤੇ ਕਰਤਾਰ ਬੱਸ ਸਰਵਿਸ ਤੋਂ ਰਾਜਿੰਦਰ ਕੁਮਾਰ ਵੀ ਮੌਜ਼ੂਦ ਸਨ ।

Related Post