‘ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਬਾਮ ਸੇਫ਼ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸੰਮਤੀ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸੀ ਰਾਮ ਖ਼ਿਲਾਫ਼ ਕੀਤੀ ਗਈ ਟਿੱਪਣੀ ਨਿੰਦਣਯੋਗ ਹੈ। ਸ੍ਰੀ ਗਾਂਧੀ ਨੂੰ ਇਸ ਟਿੱਪਣੀ ’ਤੇ ਬਹੁਜਨ ਸਮਾਜ ਤੋਂ ਮੁਆਫ਼ੀ ਮੰਗੇ।’ ਇਹ ਗੱਲ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਜਗਜੀਤ ਸਿੰਘ ਛੜਬੜ ਨੇ ਨੇੜਲੇ ਪਿੰਡ ਪਿਲਖਣੀ ਵਿੱਚ ਚੋਣ ਪ੍ਰਚਾਰ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਭਾਰਤੀ ਰਾਜਨੀਤੀ ਵਿੱਚ ਸ੍ਰੀ ਕਾਂਸੀ ਰਾਮ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਉਣ ਵਾਲੀ ਸਰਕਾਰ ਬਹੁਜਨ ਸਮਾਜ ਪਾਰਟੀ ਦੇ ਸਹਿਯੋਗ ਨਾਲ ਬਣੇਗੀ ਅਤੇ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਵੱਖ-ਵੱਖ ਵਰਗਾਂ ਦੀ ਭਲਾਈ ਲਈ ਸਕੀਮਾਂ ਬਣਾਈਆਂ ਜਾਣਗੀਆਂ। ਇਸ ਮੌਕੇ ਬ੍ਰਿਜ ਲਾਲ ਸਿੰਘ ਜਾਂਸਲਾ, ਰਜਿੰਦਰ ਸਿੰਘ ਚਪੜ, ਨਾਰੰਗ ਸਿੰਘ ਊੜਦਨ, ਬੀਬੀ ਕਰਮਜੀਤ ਕੌਰ ਬਡਾਣਾ, ਨਿਰਭੈ ਸਿੰਘ ਅਲੂਣਾ, ਸੋਮਨਾਥ ਬਖਸੀਵਾਲਾ, ਮੋਹਣ ਸਿੰਘ ਮਾਣਕਪੁਰ, ਜਗਤਾਰ ਲਖੀ ਨਡਿਆਲੀ, ਅਵਤਾਰ ਕਾਲਾ ਆਦਿ ਹਾਜ਼ਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.