post

Admin

(Chief Editor)

National

ਬੰਗਲੌਰ ’ਚ ਰਾਹੁਲ ਦ੍ਰਾਵਿੜ ਦੀ ਕਾਰ ਆਟੋ ਨਾਲ ਟਕਰਾਉਣ ਦੇ ਚਲਦਿਆਂ ਹੋਈ ਬਹਿਸੋ ਬਹਿਸ

post-img

ਬੰਗਲੌਰ ’ਚ ਰਾਹੁਲ ਦ੍ਰਾਵਿੜ ਦੀ ਕਾਰ ਆਟੋ ਨਾਲ ਟਕਰਾਉਣ ਦੇ ਚਲਦਿਆਂ ਹੋਈ ਬਹਿਸੋ ਬਹਿਸ ਬੰਗਲੌਰ : ਭਾਰਤ ਦੇਸ਼ ਦੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਰਾਹੁਲ ਦ੍ਰਾਵਿੜ ਦੀ ਕਾਰ ਕਨਿੰਘਮ ਰੋਡ `ਤੇ ਇਕ ਮਾਲ ਢੋਹਣ ਵਾਲੇ ਆਟੋ ਨਾਲ ਟਕਰਾ ਗਈ, ਜਿਸ ਕਾਰਨ ਸੜਕ `ਤੇ ਦ੍ਰਾਵਿੜ ਅਤੇ ਡਰਾਈਵਰ ਵਿਚਕਾਰ ਬਹਿਸਬਾਜ਼ੀ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਘਟਨਾਕ੍ਰਮ ਮੰਗਲਵਾਰ ਸ਼ਾਮ ਨੂੰ ਵਾਪਰਿਆ ਦੱਸਿਆ ਜਾ ਰਿਹਾ ਹੈ, ਜਿਸਦੀ ਵੀਡੀਓ ਸੜਕ ਤੋਂ ਲੰਘ ਰਹੇ ਇਕ ਵਿਕਅਤੀ ਵਲੋਂ ਬਣਾ ਲਈ ਗਈ । ਸੂਤਰਾਂ ਨੇ ਦਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਦ੍ਰਾਵਿੜ ਇੰਡੀਅਨ ਐਕਸਪ੍ਰੈੱਸ ਜੰਕਸ਼ਨ ਤੋਂ ਹਾਈ ਗਰਾਊਂਡਸ ਵੱਲ ਜਾ ਰਹੇ ਸਨ ਤੇ ਰਾਹੁਲ ਖੁਦ ਕਾਰ ਚਲਾ ਰਹੇ ਸਨ ਜਾਂ ਕੋਈ ਹੋਰ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ ।

Related Post

Instagram