
ਆਸਾਰਾਮ ਨੂੰ 11 ਸਾਲਾਂ ਵਿੱਚ ਪਹਿਲੀ ਵਾਰ ਮਿਲੀ ਪੈਰੋਲ..ਆਖਿਰ ਇਹ ਪੈਰੋਲ ਕਿਉਂ ਮਿਲੀ....
- by Jasbeer Singh
- August 14, 2024

ਨਵੀ ਦਿੱਲੀ ( 14 ਅਗਸਤ 2024 ) : ਆਪਣੇ ਹੀ ਗੁਰੂਕੁਲ ਦੀ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਜੋਧਪੁਰ ਸੈਂਟਰਲ ਜੇਲ੍ਹ ਵਿੱਚ ਆਖਰੀ ਸਾਹ ਤੱਕ ਸਜ਼ਾ ਕੱਟ ਰਹੇ ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਆਸਾਰਾਮ ਨੂੰ ਇਲਾਜ ਲਈ 7 ਦਿਨਾਂ ਦੀ ਪੈਰੋਲ ਮਿਲੀ ਹੈ। ਆਸਾਰਾਮ ਨੂੰ ਇਲਾਜ ਲਈ ਪੁਲਿਸ ਹਿਰਾਸਤ ਵਿੱਚ ਮਹਾਰਾਸ਼ਟਰ ਲਿਜਾਇਆ ਜਾਵੇਗਾ। ਇਸ ਨਾਲ ਆਸਾਰਾਮ 11 ਸਾਲ ਬਾਅਦ ਪਹਿਲੀ ਵਾਰ ਜੇਲ੍ਹ ਤੋਂ ਬਾਹਰ ਆਉਣਗੇ।ਆਸਾਰਾਮ ਨੇ ਕੁਝ ਦਿਨ ਪਹਿਲਾਂ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜੋਧਪੁਰ ਦੇ ਏਮਜ਼ 'ਚ ਭਰਤੀ ਕਰਵਾਇਆ ਸੀ। ਉਹ 10 ਅਗਸਤ ਤੋਂ ਏਮਜ਼, ਜੋਧਪੁਰ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਆਸਾਰਾਮ ਦੀ ਸਿਹਤ ਵਿਗੜਨ ਦੀ ਸੂਚਨਾ ਮਿਲਣ ਤੋਂ ਬਾਅਦ ਏਮਜ਼ ਦੇ ਬਾਹਰ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ।ਆਸਾਰਾਮ ਦੇ ਇਲਾਜ ਲਈ ਪੈਰੋਲ ਦੀ ਸੁਣਵਾਈ ਰਾਜਸਥਾਨ ਹਾਈ ਕੋਰਟ ਦੇ ਜਸਟਿਸ ਡਾਕਟਰ ਪੁਸ਼ਪੇਂਦਰ ਸਿੰਘ ਭਾਟੀ ਦੀ ਬੈਂਚ ਵਿੱਚ ਹੋਈ। ਸੁਣਵਾਈ ਤੋਂ ਬਾਅਦ ਜਸਟਿਸ ਨੇ ਆਸਾਰਾਮ ਨੂੰ 7 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਇਲਾਜ ਲਈ ਪੈਰੋਲ ਦੇ ਦਿੱਤੀ। ਆਸਾਰਾਮ ਦੇ ਇਲਾਜ ਦਾ ਸਾਰਾ ਖਰਚ ਆਸਾਰਾਮ ਖੁਦ ਚੁੱਕਣਗੇ। ਸਾਲ 2018 ਵਿੱਚ, ਪੋਕਸੋ ਅਦਾਲਤ ਨੇ ਆਸਾਰਾਮ ਨੂੰ ਇੱਕ ਨਾਬਾਲਗ ਨਾਲ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਸੀ ਅਤੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।ਜ਼ਿਕਰ ਕਰ ਦਈਏ ਕਿ ਆਸਾਰਾਮ ਨੂੰ 25 ਅਪ੍ਰੈਲ 2018 ਨੂੰ ਜੋਧਪੁਰ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਇਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਸਾਰਾਮ 2 ਸਤੰਬਰ 2013 ਤੋਂ ਜੇਲ੍ਹ ਵਿੱਚ ਹੈ। ਦੋ ਸਾਲ ਪਹਿਲਾਂ, ਗੁਜਰਾਤ ਦੀ ਇੱਕ ਅਦਾਲਤ ਨੇ ਆਸਾਰਾਮ ਨੂੰ 2013 ਵਿੱਚ ਸੂਰਤ ਦੇ ਆਸ਼ਰਮ ਵਿੱਚ ਇੱਕ ਮਹਿਲਾ ਅਨੁਯਾਈ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਇਆ ਸੀ।