
Ranveer Singh ਦੇ ਪਿਤਾ ਨੇ ਕੀਤੀ ਕਾਨੂੰਨੀ ਕਾਰਵਾਈ, Deepfake Video ਸ਼ੇਅਰ ਕਰਨ ਵਾਲੇ ਖਿਲਾਫ਼ FIR ਦਰਜ
- by Aaksh News
- April 24, 2024
-1713958050.jpeg)
ਹਾਲਾਂਕਿ, ਯੂਜ਼ਰ ਨੇ ਉਸ ਦਾ ਇੱਕ ਡੀਪਫੇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਯੂਜ਼ਰ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ ਹੀ ਰਣਵੀਰ ਸਿੰਘ ਦੇ ਪਿਤਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਬੇਟਾ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਿਆ ਨਹੀਂ ਹੈ। ਬਾਲੀਵੁੱਡ ਸਿਤਾਰਿਆਂ ਲਈ ਸੋਸ਼ਲ ਮੀਡੀਆ ਜਿੰਨਾ ਫ਼ਾਇਦੇਮੰਦ ਹੁੰਦਾ ਹੈ, ਕਈ ਵਾਰ ਇਹ ਉਨ੍ਹਾਂ ਲਈ ਓਨਾ ਹੀ ਨੁਕਸਾਨਦਾਇਕ ਵੀ ਸਾਬਤ ਹੁੰਦਾ ਹੈ। ਖਾਸ ਕਰਕੇ ਜਦੋਂ ਤੋਂ AI ਦੀ ਵਰਤੋਂ ਵਧੀ ਹੈ, ਸਿਤਾਰਿਆਂ ਨੂੰ ਹੋਰ ਵੀ ਸਾਵਧਾਨ ਰਹਿਣਾ ਪਵੇਗਾ। ਰਸ਼ਮਿਕਾ ਮੰਡਾਨਾ ਤੋਂ ਲੈ ਕੇ ਆਲੀਆ ਭੱਟ ਅਤੇ ਕਾਜੋਲ ਵਰਗੇ ਸਿਤਾਰਿਆਂ ਤੋਂ ਬਾਅਦ ਹਾਲ ਹੀ 'ਚ 'ਡੌਨ-3' ਅਭਿਨੇਤਾ ਰਣਵੀਰ ਸਿੰਘ ਇਕ ਡੀਪਫੇਕ ਵੀਡੀਓ ਦਾ ਸ਼ਿਕਾਰ ਹੋ ਗਏ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ ਰਣਵੀਰ ਸਿੰਘ ਦੀ ਇੱਕ ਡੀਪਫੇਕ ਵੀਡੀਓ ਸ਼ੇਅਰ ਕੀਤੀ ਗਈ ਸੀ, ਜਿਸ ਦੇ ਖਿਲਾਫ ਉਨ੍ਹਾਂ ਦੀ ਟੀਮ ਨੇ ਸਖਤ ਕਾਰਵਾਈ ਕੀਤੀ ਹੈ। ਰਣਵੀਰ ਸਿੰਘ ਤੋਂ ਬਾਅਦ ਹੁਣ ਉਨ੍ਹਾਂ ਦੇ ਪਿਤਾ ਜਗਜੀਤ ਸਿੰਘ ਭਵਨਾਨੀ ਨੇ ਵੀ ਡੀਪਫੇਕ ਵੀਡੀਓ ਸ਼ੇਅਰ ਕਰਨ ਵਾਲੇ ਯੂਜ਼ਰਜ਼ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ। ਰਣਵੀਰ ਸਿੰਘ ਦੇ ਪਿਤਾ ਜਗਜੀਤ ਸਿੰਘ ਭਵਨਾਨੀ ਨੇ ਕੀਤੀ FIR NDTV ਦੀਆਂ ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਰਣਵੀਰ ਸਿੰਘ ਦੇ ਪਿਤਾ ਜਗਜੀਤ ਸਿੰਘ ਭਵਨਾਨੀ ਨੇ ਯੂਜ਼ਰ ਖਿਲਾਫ਼ ਐੱਫਆਈਆਰ ਦਰਜ ਕਰਵਾਈ। ਪਿਤਾ ਨੇ ਆਪਣੀ FIR 'ਚ ਦੱਸਿਆ ਕਿ ਰਣਵੀਰ ਸਿੰਘ ਦੀ ਵੀਡੀਓ ਜਿਸ 'ਚ AI ਦੀ ਵਰਤੋਂ ਨਾਲ ਛੇੜਛਾੜ ਕੀਤੀ ਗਈ ਹੈ, ਉਹ ਬਨਾਰਸ 'ਚ ਆਯੋਜਿਤ ਇਕ ਫੈਸ਼ਨ ਸ਼ੋਅ ਦਾ ਹੈ, ਜਿੱਥੇ ਰਣਵੀਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਦੀ ਤਾਰੀਫ ਕੀਤੀ ਸੀ। ਹਾਲਾਂਕਿ, ਯੂਜ਼ਰ ਨੇ ਉਸ ਦਾ ਇੱਕ ਡੀਪਫੇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਯੂਜ਼ਰ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ ਹੀ ਰਣਵੀਰ ਸਿੰਘ ਦੇ ਪਿਤਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਬੇਟਾ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਿਆ ਨਹੀਂ ਹੈ।