
Latest update
0
ਰਵਨੀਤ ਬਿੱਟੂ ਦਾ ਵੱਡਾ ਦਾਅਵਾ- ਲੋਕ ਸਭਾ ਚੋਣਾਂ ਪਿੱਛੋਂ ਪੰਜਾਬ ਤੇ ਦਿੱਲੀ ਵਿਚ ਡਿੱਗ ਜਾਵੇਗੀ ਸਰਕਾਰ
- by Jasbeer Singh
- March 28, 2024

ਕਾਂਗਰਸ ਛੱਡ ਕੇ ਹੁਣੇ-ਹੁਣੇ ਭਾਜਪਾ ਵਿਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਆਖਿਆ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਅਤੇ ਦਿੱਲੀ ਵਿੱਚ ਸਰਕਾਰ ਡਿੱਗ ਜਾਵੇਗੀ। ਉਨ੍ਹਾਂ ਆਖਿਆ ਕਿ ਪੰਜਾਬ ਅਤੇ ਦਿੱਲੀ ਦੇ ਵਿਧਾਇਕ ਇਸ ਪਾਰਟੀ ਨੂੰ ਛੱਡ-ਛੱਡ ਭੱਜਣਗੇ। ਕਿਉਂਕਿ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹੈ ਅਤੇ ਦੂਜਾ ਰਾਘਵ ਚੱਢਾ ਭਗੌੜਾ ਹੋਇਆ ਹੈ।