

ਜੰਗਾਂ, ਆਪਦਾਵਾਂ ਸਮੇਂ ਫਸਟ ਏਡ ਹੀ ਮਰਦਿਆਂ ਨੂੰ ਬਚਾ ਸਕਦੀ ਪਟਿਆਲਾ : ਇੱਕ ਸੇਵਾ ਮੁਕਤ ਆਰਮੀ ਡਾਕਟਰ, ਜਿਸ ਨੇ 1962, 1965, ਅਤੇ 1971 ਦੀਆਂ ਜੰਗਾਂ ਦੌਰਾਨ, ਜ਼ਖਮੀ ਸੈਨਿਕਾਂ ਅਤੇ ਨਾਗਰਿਕਾਂ ਨੂੰ ਮਰਨ ਤੋਂ ਬਚਾਉਣ ਲਈ ਹਸਪਤਾਲਾਂ ਵਿਖੇ ਦਿਨ ਰਾਤ ਡਿਊਟੀਆਂ ਕੀਤੀਆਂ। ਸੰਯੁਕਤ ਰਾਸ਼ਟਰ ਦੀਆਂ ਪੀਸ ਟੀਮਾਂ ਰਾਹੀਂ ਜੰਗਾਂ ਜਾਂ ਆਪਦਾਵਾਂ ਵਾਲੇ ਦੇਸ਼ਾਂ ਵਿੱਚ ਜਾ ਕੇ, ਜ਼ਖਮੀਆਂ ਨੂੰ ਬਚਾਉਣ ਲਈ ਡਿਊਟੀਆਂ ਕੀਤੀਆਂ, ਨੇ ਲਿਖਿਆ ਹੈ ਕਿ ਜੰਗਾਂ ਅਤੇ ਆਪਦਾਵਾਂ ਸਮੇਂ, ਪੀੜਤਾਂ ਨੂੰ ਬਚਾਉਣ ਲਈ, ਮੈਡੀਕਲ ਡਾਕਟਰਾਂ ਨਰਸਾਂ ਨਾਲੋ ਮੌਕੇ ਤੇ ਦਿੱਤੀ ਗਈ ਠੀਕ ਫਸਟ ਏਡ, ਟੈਟਾਂ ਅਤੇ ਘਰਾਂ ਵਿਖੇ ਪਏ ਜ਼ਖਮੀਆਂ ਨੂੰ ਠੀਕ ਕਰਨ ਲਈ ਹੋਮ ਨਰਸਿੰਗ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਦੱਸਿਆ ਕਿ ਹਮਲਿਆਂ ਅਤੇ ਘਟਨਾਵਾਂ ਸਮੇਂ, ਜ਼ਖਮੀਆਂ ਨੂੰ ਮਰਨ ਤੋਂ ਬਚਾਉਣ ਲਈ ਮੌਕੇ ਤੇ ਠੀਕ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਪੱਟੀਆਂ ਅਤੇ ਫੱਟੀਆਂ ਦੀ ਵਰਤੋਂ ਕਰਕੇ ਟੁੱਟੇ ਅੰਗਾ ਨੂੰ ਅਹਿਲ ਕਰਨਾ, ਜ਼ਖਮਾਂ ਤੇ ਠੀਕ ਡਰੈਸਿੰਗ ਬਹੁਤ ਲਾਭਦਾਇਕ ਸਿੱਧ ਹੁੰਦੇ ਹਨ। ਦੁਰਘਟਨਾਵਾਂ ਵਾਲੀਆਂ ਥਾਵਾਂ ਤੇ ਉਸ ਸਮੇਂ ਮੌਤਾਂ, ਵੱਧ ਗਿਣਤੀ ਵਿੱਚ ਹੁੰਦੀਆਂ ਹਨ, ਜਦੋਂ ਪੀੜਤਾਂ ਦੀ ਸਾਹ ਕਿਰਿਆ, ਦਿਲ ਦੀ ਧੜਕਣ ਬੰਦ ਹੋ ਜਾਣ ਜਾਂ ਬਹੁਤ ਜ਼ਿਆਦਾ ਖ਼ੂਨ ਨਿਕਲ ਜਾਵੇ। ਸਾਹ ਰੁਕਣ ਕਰਕੇ, ਦਿਲ ਨੂੰ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ, ਤੜਫਦੇ ਬੇਹੋਸ਼ ਇਨਸਾਨ ਨੂੰ ਕਾਰਡੀਅਕ ਅਰੈਸਟ, ਭਾਵ ਦਿਲ ਕੰਮ ਕਰਨਾ ਬੰਦ ਕਰ ਦਿੰਦਾ। ਦਿਮਾਗ ਨੂੰ 30/40 ਸੈਕਿੰਡ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣ ਕਾਰਨ, ਇਨਸਾਨ ਦਾ ਦਿਮਾਗ ਮਰਨਾ ਸ਼ੁਰੂ ਕਰ ਦਿੰਦਾ ਹੈ।ਵੱਧ ਖੂਨ, ਪਲਾਜਮਾ, ਪਾਣੀ ਨਿਕਲਣ ਕਾਰਨ ਵੀ ਮੌਤਾਂ ਹੋ ਜਾਂਦੀਆਂ ਹਨ। ਗਲ਼ੇ ਵਿੱਚ ਕਿਸੇ ਚੀਜ਼ ਜਾਂ ਖ਼ੂਨ, ਉਲਟੀ, ਝੰਗ, ਜੀਭ, ਦੰਦ ਆਦਿ ਦੇ ਫਸਣ ਕਰਕੇ ਵੀ ਸਾਹ ਕਿਰਿਆ ਬੰਦ ਹੋ ਸਕਦੇ ਹਨ। ਗੈਸਾਂ, ਧੂੰਏਂ, ਪਾਣੀ, ਮੱਲਵੇ ਵਿੱਚ ਫ਼ਸੇ ਰਹਿਣ ਕਾਰਨ ਵੀ ਮੌਕੇ ਤੇ ਹੀ ਕੁੱਝ ਮਿੰਟਾਂ ਵਿੱਚ ਹੋ ਮੌਤਾਂ ਹੋ ਜਾਂਦੀਆਂ ਹਨ। ਜਦਕਿ ਹਸਪਤਾਲਾਂ ਵਿਖੇ ਪਹੁੰਚਣ ਲਈ 30/40 ਮਿੰਟ ਜਾਂ ਵੱਧ ਸਮਾਂ ਲਗਦਾ ਹੈ। ਜੰਗਾਂ ਅਤੇ ਭਿਆਨਕ ਆਪਦਾਵਾਂ ਸਮੇਂ ਤਾਂ ਹਸਪਤਾਲਾਂ ਵਿਖੇ ਵੀ ਸਥਾਨ ਨਹੀਂ ਮਿਲਦੇ। , ਉਨ੍ਹਾਂ ਨੇ ਕਿਹਾ ਕਿ ਹਰ ਦੇਸ਼ ਵਲੋਂ, ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਅਤੇ ਭਵਿੱਖ ਦੀਆਂ ਚਨੋਤੀਆ ਦਾ ਸਾਹਮਣਾ ਕਰਨ ਲਈ, ਆਰਮੀ, ਪੈਰਾ ਮਿਲਟਰੀ ਅਧਿਕਾਰੀਆਂ ਅਤੇ ਜਵਾਨਾਂ ਨੂੰ ਸਾਲ ਵਿੱਚ ਦੋ ਵਾਰ, ਫਸਟ ਏਡ, ਸੀ ਪੀ ਆਰ, ਹੋਮ ਨਰਸਿੰਗ, ਪੀੜਤਾਂ ਨੂੰ ਰੈਸਕਿਯੂ, ਟਰਾਂਸਪੋਰਟ ਕਰਨ ਦੀ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਕੇ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਤਿਆਰ ਕੀਤੇ ਜਾਂਦੇ ਹਨ ।ਡਾਕਟਰ ਸਾਹਿਬ ਨੇ ਦੱਸਿਆ ਕਿ ਇਸੇ ਕਰਕੇ, ਜੰਗਾਂ ਦੌਰਾਨ, ਆਰਮੀ ਜਵਾਨਾਂ ਦੀਆਂ ਮੌਤਾਂ ਘਟ, ਪਰ ਆਮ ਨਾਗਰਿਕਾਂ ਦੀਆਂ ਮੌਤਾਂ ਵੱਧ ਹੁੰਦੀਆਂ ਹਨ।ਭਿਆਨਕ ਆਪਦਾਵਾਂ ਦੌਰਾਨ, ਆਰਮੀ ਅਤੇ ਐਨ ਡੀ ਆਰ ਐਫ ਜਵਾਨਾਂ ਦੀਆਂ ਡਿਊਟੀਆਂ, ਪੀੜਤਾਂ ਨੂੰ ਰੈਸਕਿਯੂ, ਟਰਾਂਸਪੋਰਟ, ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਕਰਨ ਲਈ, ਇਸੇ ਕਰਕੇ ਲਗਾਈਆਂ ਜਾਂਦੀਆਂ ਹਨ,ਕਿਉਂਕਿ ਆਮ ਨਾਗਰਿਕਾਂ, ਵਿਦਿਆਰਥੀਆਂ, ਅਧਿਆਪਕਾਂ, ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੇਡਿਟਜ, ਪੁਲਿਸ ਫੈਕਟਰੀ ਕਰਮਚਾਰੀਆਂ ਨੂੰ ਸਰਕਾਰਾਂ ਅਤੇ ਸੰਸਥਾਵਾਂ ਵਲੋਂ ਇਨਸਾਨੀਅਤ ਨਾਤੇ, ਭਵਿੱਖ ਵਿੱਚ ਆਉਣ ਵਾਲੀਆਂ ਜੰਗਾਂ, ਆਪਦਾਵਾਂ ਸਮੇਂ ਪੀੜਤਾਂ ਨੂੰ ਬਚਾਉਣ ਲਈ, ਫਸਟ ਏਡ, ਸੀ ਪੀ ਆਰ, ਹੋਮ ਨਰਸਿੰਗ ਦੀ ਟ੍ਰੇਨਿੰਗਾਂ ਅਭਿਆਸ, ਨਿਰੰਤਰ ਨਹੀਂ ਕਰਵਾਏ ਜਾਂਦੇ। ਜਦਕਿ ਸੰਕਟ ਸਮੇਂ, ਸਿਖਿਅਤ ਵੰਲਟੀਅਰ, ਆਰਮੀ ਅਤੇ ਪ੍ਰਸ਼ਾਸਨ ਦੀ ਲਾਈਫ ਲਾਈਨ ਬਣਦੇ ਹਨ। ਅਤੇ ਉਨ੍ਹਾਂ ਵਲੋਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਫਸਟ ਏਡ, ਸੀ ਪੀ ਆਰ, ਰਿਕਵਰੀ ਅਤੇ ਵੈਟੀਲੈਟਰ ਪੁਜੀਸ਼ਨ, ਵਗਦੇ ਖੂਨ ਨੂੰ ਬੰਦ ਕਰਨਾ, ਪਰ ਅੰਦਰੂਨੀ ਰਤਵਾਹ ਬੰਦ ਨਾ ਕਰਨਾ, ਟੁੱਟੇ ਅੰਗਾਂ ਨੂੰ ਪੱਟੀਆਂ ਫੱਟੀਆਂ ਨਾਲ ਅਹਿਲ, ਕਰਕੇ ਅਚਾਨਕ ਹੋਣ ਵਾਲੀਆਂ 80% ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਵਿਸ਼ੇਸ਼ ਤੌਰ ਤੇ ਬੱਚਿਆਂ, ਨੋਜਵਾਨਾਂ ਅਤੇ ਘਟ ਉਮਰਾਂ ਦੇ ਮਾਪਿਆਂ ਨੂੰ ਐਮਰਜੈਂਸੀ ਦੌਰਾਨ ਮੌਕੇ ਤੇ ਠੀਕ ਫਸਟ ਏਡ ਕਰਕੇ ਬਚਾਇਆ ਜਾ ਸਕਦਾ ਹੈ ਜਿਸ ਹਿੱਤ ਟ੍ਰੇਨਿੰਗ ਅਭਿਆਸ ਜ਼ਰੂਰੀ ਹਨ। ਪਹਿਲੇ ਅਤੇ ਦੂਜੇ ਸੰਸਾਰ ਯੁੱਧਾਂ ਦੌਰਾਨ, ਗੈਸਾਂ ਧੂੰਏਂ ਗਰਮੀ ਦਮ ਘੁਟਣ ਕਾਰਨ ਮਰਨ ਵਾਲੇ 80 ਪ੍ਰਤੀਸ਼ਤ ਆਮ ਨਾਗਰਿਕ ਹੀ ਰਹੇ ਹਨ। ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ 1945 ਵਿੱਚ ਗਿਰਾਏ ਐਟਮੀ ਬੰਬਾਂ ਦੀਆਂ ਗੈਸਾਂ, ਧੂੰਏਂ, ਬਹੁਤ ਤੇਜ਼ ਗਰਮੀ, ਭਿਆਨਕ ਸ਼ੋਰ ਧਰਤੀ ਦੇ ਹਿੱਲਣ ਕਾਰਨ ਦਿਲ ਦੇ ਦੌਰਿਆ ਅਤੇ ਇਮਾਰਤਾਂ ਦੇ ਮੱਲਵਿਆ ਵਿੱਚ ਫ਼ਸੇ ਰਹਿਣ ਕਾਰਨ, 3,00,000 ਤੋਂ ਵੱਧ ਲੋਕਾਂ ਦੀਆਂ ਮੌਤਾਂ ਇਸੇ ਕਰਕੇ ਹੋਈਆਂ ਕਿਉਂਕਿ ਉਨ੍ਹਾਂ ਨੂੰ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ ਅਭਿਆਸ ਨਹੀਂ ਕਰਵਾਏ ਗਏ ਸਨ। ਆਰਮੀ ਡਾਕਟਰ ਨੇ ਕਿਹਾ ਕਿ ਪਹਿਲੇ ਅਤੇ ਦੂਜੇ ਸੰਸਾਰ ਯੁੱਧ ਦੌਰਾਨ, ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਦੇ ਲੱਖਾਂ ਵੰਲਟੀਅਰਾਂ ਵਲੋਂ, ਰੈੱਡ ਕਰਾਸ ਝੰਡੇ ਅਤੇ ਨਿਸ਼ਾਨ ਹੇਠ, ਲੱਖਾਂ ਸੈਨਿਕਾਂ ਅਤੇ ਨਾਗਰਿਕਾਂ ਦੀਆਂ ਜਾਨਾਂ ਬਚਾਈਆ ਸਨ। ਜਾਨੇਵਾ ਸੰਧੀਆਂ ਅਨੁਸਾਰ ਰੈੱਡ ਕਰਾਸ ਝੰਡੇ ਜਾਂ ਨਿਸ਼ਾਨ ਵਾਲੀਆਂ ਇਮਾਰਤਾਂ, ਗੱਡੀਆਂ, ਵੰਲਟੀਅਰਾਂ ਤੇ ਕਿਸੇ ਵੀ ਆਰਮੀ ਜਾ ਅੱਤਵਾਦੀਆਂ ਵਲੋਂ ਹਮਲੇ ਨਹੀ ਕੀਤੇ ਜਾਂਦੇ ਕਿਉਂਕਿ ਉਨ੍ਹਾਂ ਨੂੰ ਦਸਿਆ ਜਾਂਦਾ ਕਿ ਰੈੱਡ ਕਰਾਸ ਵੰਲਟੀਅਰਾਂ ਵਲੋਂ ਨਿਸ਼ਕਾਮ ਭਾਵਨਾ ਨਾਲ ਬਿਨਾਂ ਭੇਦ ਭਾਵ, ਜਾਤੀ ਧਰਮ, ਰੰਗ ਨਸਲ ਦੇ, ਇਨਸਾਨੀਅਤ ਨਾਤੇ, ਪੀੜਤਾਂ ਨੂੰ ਬਚਾਉਣ ਲਈ ਕਾਰਜ ਕੀਤੇ ਜਾਂਦੇ ਹਨ।ਇਸੇ ਕਰਕੇ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਨੂੰ ਹੁਣ ਤੱਕ ਚਾਰ ਵਾਰ, ਦੁਨੀਆਂ ਦਾ ਸਰਵੋਤਮ ਸਨਮਾਨ , ਨੋਬਲ ਪੁਰਸਕਾਰ ਮਿਲ ਚੁੱਕੇ ਹਨ। ਜੰਗਾਂ ਅਤੇ ਆਪਦਾਵਾਂ ਸਮੇਂ ਹਸਪਤਾਲ, ਡਿਸਪੈਂਸਰੀਆਂ, ਆਵਾਜਾਈ ਦੇ ਸਾਧਨ ਅਤੇ ਸੜਕਾਂ ਆਮ ਵਾਂਗ ਨਹੀਂ ਮਿਲ਼ਦੇ, ਚਾਰੇ ਪਾਸੇ ਜ਼ਖਮੀਆਂ ਦੀਆਂ ਲਾਇਨਾਂ ਲਗ ਜਾਂਦੀਆਂ ਹਨ, ਤਾਂ ਅਜਿਹੇ ਹਾਲਾਤਾਂ ਵਿੱਚ ਘਰਾਂ, ਟੈਟਾਂ, ਸਿਖਿਆ ਸੰਸਥਾਵਾਂ ਅਤੇ ਧਰਮਸ਼ਾਲਾਵਾਂ ਵਿਖੇ ਹੀ ਪੀੜਤਾਂ ਨੂੰ ਰਖਕੇ, ਫਸਟ ਏਡ, ਹੋਮ ਨਰਸਿੰਗ, ਸਿਖਿਅਤ ਨੋਜਵਾਨਾਂ ਅਤੇ ਪਰਿਵਾਰਕ ਮੈਬਰਾਂ ਵਲੋਂ ਪੀੜਤਾਂ ਦੀ ਸੇਵਾ ਸੰਭਾਲ ਕੀਤੇ ਜਾਂਦੇ ਹਨ।ਜਿਵੇਂ ਜੰਗਾਂ ਦੌਰਾਨ ਫਲੋਰੈਂਸ ਨਾਈਟਿੰਗੇਲ ਅਤੇ ਦੂਸਰੀਆਂ ਨਰਸਾਂ ਵਲੋਂ ਟੈਟਾਂ ਵਿਖੇ ਜਾਕੇ ਜ਼ਖ਼ਮੀ ਸੈਨਿਕਾਂ ਨੂੰ ਫਸਟ ਏਡ ਅਤੇ ਨਰਸਿੰਗ ਸੇਵਾਵਾਂ ਦਿੱਤੀਆਂ ਸਨ। ਇਸ ਸਮੇਂ, ਦੁਨੀਆਂ ਵਿੱਚ ਤੀਸਰੇ ਸੰਸਾਰ ਯੁੱਧ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ, ਹਰਰੋਜ ਅਨੇਕਾਂ ਦੇਸ਼ਾਂ ਤੇ ਬੰਬ, ਮਿਜ਼ਾਇਲਾਂ ਡਿਗ ਰਹੀਆਂ ਹਨ। ਲੋਕ ਜ਼ਖਮੀਂ ਹੋ ਰਹੇ ਹਨ। ਹਰਰੋਜ ਸੈਂਕੜੇ ਜ਼ਖਮੀਆਂ ਦੀ ਸੇਵਾ ਸੰਭਾਲ ਲਈ ਮੌਕੇ ਤੇ ਹਸਪਤਾਲਾਂ ਵਿਖੇ ਇਲਾਜ ਅਸੰਭਵ ਹੋ ਰਹੇ ਹਨ, ਅਜਿਹੇ ਸਮੇਂ ਵਿੱਚ ਐਮਰਜੈਂਸੀ ਦੌਰਾਨ ਜ਼ਖ਼ਮੀਆਂ ਨੂੰ ਰੈਸਕਿਯੂ ਟਰਾਂਸਪੋਰਟ ਅਤੇ ਫਸਟ ਏਡ, ਹੋਮ ਨਰਸਿੰਗ ਕਰਨ ਲਈ ਵੰਲਟੀਅਰਾਂ ਦੀ ਸੇਵਾਵਾਂ ਦੀ, ਬਹੁਤ ਜ਼ਿਆਦਾ ਜ਼ਰੂਰਤ ਪੈ ਰਹੀ ਹੈ।ਰਸਾਇਣਿਕ, ਪ੍ਰਮਾਣੂ ਜਾਂ ਐਟਮੀ ਬੰਬ ਨਾਲ, ਹਜ਼ਾਰਾਂ ਇਮਾਰਤਾਂ ਮਲ੍ਹਵੇ ਦਾ ਢੇਰ ਬਣ ਸਕਦੀਆਂ ਹਨ ਅਤੇ ਲੱਖਾਂ ਲੋਕਾਂ /ਕਰੋੜਾਂ ਦੀਆਂ ਮੌਤਾਂ ਅਚਾਨਕ ਹੀ ਹੋ ਸਕਦੀਆਂ ਹਨ। ਅਨੇਕਾਂ ਦੇਸ਼ਾਂ ਵਿੱਚ ਵਿਦਿਆਰਥੀਆਂ ਨੂੰ ਸਕੂਲ ਪੱਧਰ ਤੇ ਹੀ ਇਹ ਟ੍ਰੇਨਿੰਗਾਂ, ਅਭਿਆਸ ਲਗਾਤਾਰ ਕਰਵਾਏ ਜਾਂਦੇ ਹਨ ਤਾਂ ਜ਼ੋ ਸੰਕਟ, ਜੰਗਾਂ, ਮਹਾਂਮਾਰੀਆਂ, ਆਪਦਾਵਾਂ ਸਮੇਂ ਉਨ੍ਹਾਂ ਰਾਹੀਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਕਾਰਜ ਕਰਵਾਏ ਜਾਣ। ਭਵਿੱਖ ਦੀਆਂ ਚਨੋਤੀਆ ਲਈ ਸਾਨੂੰ ਹੁਣ ਤੋਂ ਹੀ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ, ਵਿਦਿਆਰਥੀਆਂ ਅਧਿਆਪਕਾਂ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਤਿਆਰ ਕਰਨ ਲਈ ਫਸਟ ਏਡ, ਸੀ ਪੀ ਆਰ, ਹੋਮ ਨਰਸਿੰਗ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਦੀ ਟ੍ਰੇਨਿੰਗ ਅਭਿਆਸ ਲਗਾਤਾਰ ਕਰਵਾਉਣੇ ਚਾਹੀਦੇ ਹਨ। ਕਿਸੇ ਇਨਸਾਨ ਦੀ ਮੌਤ, ਸਮਾਜ ਲਈ ਇੱਕ ਖਬਰ ਹੈ ਜਦਕਿ ਪਰਿਵਾਰ ਲਈ ਸਦੀਵੀ ਦਰਦ ਅਤੇ ਭਵਿੱਖ ਦੀ ਬਰਬਾਦੀ।।। ਵਲੋਂ -- ਡਾਕਟਰ ਚਾਰੂ ਗੋਤਮ, ਪਟਿਆਲਾ। 78378-80003
Related Post
Popular News
Hot Categories
Subscribe To Our Newsletter
No spam, notifications only about new products, updates.