
ਸਤਿਕਾਰ, ਸਨਮਾਨ, ਸੁਰੱਖਿਆ ਕਰਨਾ ਹੀ ਖੁਸ਼ੀਆਂ ਦੇ ਤਿਉਹਾਰ : ਮੰਜੂ ਗਰਗ
- by Jasbeer Singh
- October 28, 2024

ਸਤਿਕਾਰ, ਸਨਮਾਨ, ਸੁਰੱਖਿਆ ਕਰਨਾ ਹੀ ਖੁਸ਼ੀਆਂ ਦੇ ਤਿਉਹਾਰ : ਮੰਜੂ ਗਰਗ ਪਟਿਆਲਾ : ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਲੰਮੇ ਸਮੇਂ ਤੋਂ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਸਿਹਤ, ਸੇਫਟੀ, ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ, ਅੱਗਾਂ ਬੁਝਾਉਣ ਅਤੇ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਦੀ ਜਾਣਕਾਰੀ ਦੇਕੇ ਘਰ ਪਰਿਵਾਰਾਂ, ਸੜਕਾਂ ਅਤੇ ਦੇਸ਼, ਸਮਾਜ, ਅੰਦਰ ਖੁਸ਼ੀਆਂ, ਸੁਰੱਖਿਆ, ਖੁਸ਼ਹਾਲੀ, ਸਿਹਤ, ਤੰਦਰੁਸਤੀ, ਮਿੱਤਰਤਾ ਲਿਆਉਣ ਲਈ ਸਿਖਿਅਤ ਕੀਤਾ ਜਾ ਰਿਹਾ ਹੈ, ਇਸੇ ਸਬੰਧ ਵਿੱਚ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਤਿਉਹਾਰਾਂ ਅਤੇ ਖੁਸ਼ੀਆਂ ਮੌਕੇ ਪਟਾਕਿਆਂ, ਬੰਬਾਂ, ਮਿਠਾਈਆਂ, ਫਾਸਟ ਫੂਡ, ਜੰਕ ਫੂਡ ਨਸ਼ਿਆਂ ਅਤੇ ਆਕੜ, ਹੰਕਾਰ, ਲੁਟਮਾਰਾ, ਤੋਂ ਬਚ ਕੇ, ਆਪਣੇ ਮਾਪਿਆਂ, ਬਜ਼ੁਰਗਾਂ, ਧਰਤੀ ਮਾਂ ਅਤੇ ਵਾਤਾਵਰਨ ਨੂੰ ਸਵੱਛ, ਖੁਸ਼ਹਾਲ, ਸੁਰਖਿਅਤ ਬਣਾਉਣ ਲਈ ਜਾਗਰੂਕ ਕੀਤਾ ਅਤੇ ਗਲਤੀਆਂ, ਲਾਪਰਵਾਹੀਆਂ, ਲਾਲਚ ਕਾਰਨ ਬਰਬਾਦ ਹੋ ਰਹੀ ਸਿਹਤ, ਸਨਮਾਨ, ਖੁਸ਼ੀਆਂ ਅਤੇ ਭਵਿੱਖ ਬਾਰੇ ਜਾਣਕਾਰੀ ਦਿੱਤੀ । ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਦੱਸਿਆ ਕਿ ਇਸ ਮੋਕੇ ਬੱਚਿਆਂ ਦੇ ਰਮਾਇਣ, ਮਹਾਂਭਾਰਤ ਅਤੇ ਗੁਰੂਆਂ ਅਵਤਾਰਾਂ ਦੇ ਗੁਣਾਂ ਨੂੰ ਸਮਝਾਉਣ ਲਈ ਕੁਇੱਜ਼ ਮੁਕਾਬਲੇ ਕਰਵਾਏ ਗਏ।ਜੇਤੂ ਬੱਚਿਆਂ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਕਸਮ ਚੁਕਾਈ ਕਿ ਬੱਚੇ ਆਪਣੇ ਘਰ ਪਰਿਵਾਰਾਂ ਅਤੇ ਖੇਤਰ ਨੂੰ ਸੁਰੱਖਿਅਤ, ਖੁਸ਼ਹਾਲ, ਸਵੱਛ ਅਤੇ ਉਨਤ ਬਣਾਉਣ ਲਈ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ ਦੀ ਪਾਲਣਾ ਕਰਨਗੇ। ਆਪਣੇ ਮਾਪਿਆਂ ਬਜ਼ੁਰਗਾਂ ਨੂੰ ਪਿਆਰ, ਸਤਿਕਾਰ ਖੁਸ਼ੀਆਂ ਦੇਕੇ ਹੀ ਤਿਉਹਾਰ ਮਨਾਉਣਗੇ ।