
ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਵਿੱਚ ਮੋਮਬੱਤੀ, ਦੀਵਾ, ਥਾਲੀ ਸਜਾਉਣ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ
- by Jasbeer Singh
- October 28, 2024

ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਵਿੱਚ ਮੋਮਬੱਤੀ, ਦੀਵਾ, ਥਾਲੀ ਸਜਾਉਣ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ ਪਟਿਆਲਾ : ਅੱਜ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਵਿਖੇ ਮੋਮਬੱਤੀ, ਦੀਵਾ, ਥਾਲੀ ਸਜਾਉਣ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ । ਇਸ ਵਿੱਚ ਤੀਜੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਮਾਤ ਤੀਜੀ ਅਤੇ ਚੌਥੀ ਜਮਾਤ ਨੇ ਮੋਮਬੱਤੀ ਸਜਾਉਣ ਦੇ ਮੁਕਾਬਲੇ ਵਿੱਚ ਭਾਗ ਲਿਆ। ਪੰਜਵੀਂ ਅਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਜਾਵਟ, ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਥਾਲੀ ਸਜਾਉਣ ਮੁਕਾਬਲੇ ਵਿੱਚ ਭਾਗ ਲਿਆ, ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗੋਲੀ ਮੁਕਾਬਲੇ ਵਿੱਚ ਉਤਸ਼ਾਹ ਨਾਲ ਭਾਗ ਲਿਆ । ਵਿਦਿਆਰਥੀਆਂ ਨੇ ਘਰ ਵਿੱਚ ਉਪਲਬਧ ਵਸਤੂਆਂ ਨਾਲ ਸਜਾਇਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਜਮਾਤ 3 ਵਿੱਚੋਂ ਗੁਰਮਨਜੋਤ ਕੌਰ ਨੇ ਪਹਿਲਾ, ਯਸ਼ਪ੍ਰੀਤ ਸਿੰਘ ਨੇ ਚੌਥੀ ਜਮਾਤ ਵਿੱਚੋਂ ਪਹਿਲਾ ਇਨਾਮ, ਇਸ਼ਮੀਤ ਕੌਰ ਨੇ 5ਵੀਂ ਜਮਾਤ ਵਿੱਚੋਂ ਪਹਿਲਾ ਇਨਾਮ, ਹਰਸ਼ ਵਰਮਾ ਨੇ 6ਵੀਂ ਜਮਾਤ ਵਿੱਚੋਂ ਪਹਿਲਾ ਇਨਾਮ ਅਤੇ ਗੁਰਸਹਿਜ ਕੌਰ ਨੇ 7ਵੀਂ ਜਮਾਤ ਵਿੱਚੋਂ ਪਹਿਲਾ ਇਨਾਮ ਪ੍ਰਾਪਤ ਕੀਤਾ । ਰੰਗੋਲੀ ਮੁਕਾਬਲੇ ਵਿੱਚ ਅੱਠਵੀਂ ਜਮਾਤ ਵਿੱਚੋਂ ਜੋਬਨਪ੍ਰੀਤ ਕੌਰ ਤੇ ਅਸ਼ਮੀਨ ਕੌਰ, ਨੌਵੀਂ ਜਮਾਤ ਵਿੱਚੋਂ ਸ਼ਿਵਾਨੀ ਤੇ ਅਨੁਰੀਤ, ਦਸਵੀਂ ਜਮਾਤ ਵਿੱਚੋਂ ਸ਼ਿਵਮ ਤੇ ਪ੍ਰਤੀਕਸ਼ਾ ਅਤੇ ਹਰਮੀਨ ਕੌਰ ਤੇ ਇਸ਼ਮੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ । ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਸੁਖਜੀਤ ਕੌਰ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ।