post

Jasbeer Singh

(Chief Editor)

crime

ਸੇਵਾਮੁਕਤ ਇੰਜੀਨੀਅਰ ਨੂੰ ਡਿਜੀਟਲ ਅਰੈਸਟ ਕਰਕੇ ਮਾਰੀ 10.30 ਕਰੋੜ ਰੁਪਏ ਦੀ ਠੱਗੀ

post-img

ਸੇਵਾਮੁਕਤ ਇੰਜੀਨੀਅਰ ਨੂੰ ਡਿਜੀਟਲ ਅਰੈਸਟ ਕਰਕੇ ਮਾਰੀ 10.30 ਕਰੋੜ ਰੁਪਏ ਦੀ ਠੱਗੀ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਰੋਹਿਣੀ ਖੇਤਰ ਵਿਚ ਰਹਿਣ ਵਾਲੇ ਸੇਵਾਮੁਕਤ ਇੰਜੀਨੀਅਰ ਨੂੰ ਡਿਜੀਟਲ ਅਰੈਸਟ ਕਰਕੇ 10.30 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ । ਮੁਲਜ਼ਮਾਂ ਨੇ ਬਜ਼ੁਰਗ ਵਿਅਕਤੀ ਨੂੰ ਕਰੀਬ ਅੱਠ ਘੰਟੇ ਡਿਜ਼ੀਟਲ ਅਰੈਸਟ ਰੱਖਿਆ । ਇਸ ਦੌਰਾਨ ਉਸ ਨੂੰ ਕਈ ਤਰੀਕਿਆਂ ਨਾਲ ਡਰਾਇਆ-ਧਮਕਾਇਆ ਗਿਆ । 10.30 ਕਰੋੜ ਰੁਪਏ ਟਰਾਂਸਫਰ ਕਰਵਾ ਲਏ ਗਏ । ਜਦੋਂ ਉਨ੍ਹਾਂ ਦੇ ਖਾਤਿਆਂ ’ਚ ਪੈਸਾ ਖਤਮ ਹੋ ਗਿਆ ਤਾਂ ਉਨ੍ਹਾਂ ਵਿਦੇਸ਼ਾਂ ’ਚ ਰਹਿੰਦੇ ਆਪਣੇ ਪੁੱਤਰ-ਧੀਆਂ ’ਤੇ ਪੈਸੇ ਮੰਗਣ ਦਾ ਦਬਾਅ ਪਾਇਆ । ਜਾਂਚ ਵਿੱਚ ਸਾਹਮਣੇ ਆਇਆ ਕਿ ਧੋਖਾਧੜੀ ਦੀ ਰਕਮ ਪਹਿਲਾਂ ਸੱਤ ਤੋਂ ਅੱਠ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾਈ ਗਈ ਸੀ । ਫਿਰ ਧੋਖਾਧੜੀ ਕਰਨ ਵਾਲਿਆਂ ਨੇ ਇਸ ਨੂੰ ਇਕ ਹਜ਼ਾਰ ਤੋਂ ਵੱਧ ਬੈਂਕ ਖਾਤਿਆਂ ਵਿੱਚ ਭੇਜ ਦਿੱਤਾ । ਕਈ ਖਾਤਿਆਂ ’ਚ ਕਰੀਬ 60 ਲੱਖ ਰੁਪਏ ਵੀ ਫਰੀਜ਼ ਵੀ ਕਰਵਾਏ ਗਏ ਹਨ। 72 ਸਾਲਾ ਸੇਵਾਮੁਕਤ ਇੰਜੀਨੀਅਰ ਆਪਣੀ ਪਤਨੀ ਨਾਲ ਰੋਹਿਣੀ ਇਲਾਕੇ `ਚ ਰਹਿੰਦੇ ਹਨ । ਉਨ੍ਹਾਂ ਦਾ ਪੁੱਤਰ ਦੁਬਈ ਵਿੱਚ ਕਾਰੋਬਾਰ ਕਰਦਾ ਹੈ ਅਤੇ ਧੀ ਸਿੰਗਾਪੁਰ ਰਹਿੰਦੀ ਹੈ। 29 ਸਤੰਬਰ ਨੂੰ ਉਨ੍ਹਾਂ ਨੂੰ ਪਾਰਸਲ ਕੰਪਨੀ ਦੇ ਅਧਿਕਾਰੀ ਦਾ ਫੋਨ ਆਇਆ । ਜਦੋਂ ਪੀੜਤ ਨੇ ਫੋਨ ਚੁੱਕਿਆ ਤਾਂ ਫੋਨ ਕਰਨ ਵਾਲੇ ਨੇ ਕਿਹਾ ਕਿ ਤੁਹਾਡੇ ਪਾਰਸਲ ਵਿੱਚ ਪਾਬੰਦੀਸ਼ੁਦਾ ਦਵਾਈਆਂ ਤਾਇਵਾਨ ਤੋਂ ਆ ਰਹੀਆਂ ਹਨ । ਇਸ ਤੋਂ ਬਾਅਦ ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਦਾ ਨਾਂ ਲੈ ਕੇ ਉਸ ਨੂੰ ਇਕ ਵਿਅਕਤੀ ਨਾਲ ਗੱਲ ਕਰਨ ਲਈ ਮਿਲੀ । ਫਿਰ ਕਥਿਤ ਅਪਰਾਧ ਸ਼ਾਖਾ ਦੇ ਅਧਿਕਾਰੀ ਨੇ ਸੇਵਾਮੁਕਤ ਇੰਜੀਨੀਅਰ ਨੂੰ ਆਪਣੇ ਮੋਬਾਈਲ ਫੋਨ ’ਤੇ ਸਕਾਈਪ ਡਾਊਨਲੋਡ ਕਰਨ ਅਤੇ ਵੀਡੀਓ ਕਾਲ ਕਰਨ ਲਈ ਕਿਹਾ । ਫਿਰ ਉਨ੍ਹਾਂ ਨੇ ਬਜ਼ੁਰਗ ਨੂੰ ਡਰਾ-ਧਮਕਾ ਕੇ ਪਰਿਵਾਰ ਦੇ ਹੋਰ ਮੈਂਬਰਾਂ ਬਾਰੇ ਜਾਣਕਾਰੀ ਲਈ । ਫਿਰ ਉਨ੍ਹਾਂ ਦੇ ਬੇਟੇ ਅਤੇ ਬੇਟੀ ਨੂੰ ਵੀ ਫਸਾਉਣ ਦੀ ਧਮਕੀ ਦਿੱਤੀ। ਸ਼ੁਰੂਆਤੀ ਜਾਂਚ `ਚ ਸਾਹਮਣੇ ਆਇਆ ਹੈ ਕਿ ਪੀੜਤ ਨੂੰ ਕੰਬੋਡੀਆ ਤੋਂ ਫ਼ੋਨ ਆਇਆ ਸੀ ।

Related Post