ਐਸ. ਟੀ. ਐਫ. ਨੇ ਗੱਡੀਆਂ ਹੀ ਗੱਡੀਆਂ ਲਗਾ ਕੇ ਪੁਲਸ ਫੋਰਸ ਨਾਲ ਮਿਲ ਕੇ ਕਾਰ ਸਵਾਰ ਨੌਜਵਾਨ ਦੀ ਕੀਤੀ ਜਾਂਚ
- by Jasbeer Singh
- September 25, 2024
ਐਸ. ਟੀ. ਐਫ. ਨੇ ਗੱਡੀਆਂ ਹੀ ਗੱਡੀਆਂ ਲਗਾ ਕੇ ਪੁਲਸ ਫੋਰਸ ਨਾਲ ਮਿਲ ਕੇ ਕਾਰ ਸਵਾਰ ਨੌਜਵਾਨ ਦੀ ਕੀਤੀ ਜਾਂਚ ਜਗਰਾਓਂ : ਜਗਰਾਓਂ ਸ਼ਹਿਰ ਦੇ ਇਲਾਕਾ ਸ਼ਾਸਤਰੀ ਨਗਰ ਵਿਚ ਪੰਜਾਬ ਦੀ ਟੀਮ ਵੱਲੋਂ ਲੁਧਿਆਣਾ ਦਿਹਾਤੀ ਦੇ ਸਬ ਡਿਵੀਜ਼ਨ ਜਗਰਾਉਂ ਪੁਲਸ ਦੀ ਟੀਮ ਨਾਲ ਸਾਂਝੀ ਕਾਰਵਾਈ ਕਰਦਿਆਂ ਹੋਇਆਂ ਸਾਹਮਣੇ ਆਈ ਹੈ। ਸ਼ਾਸਤਰੀ ਨਗਰ ਇਲਾਕੇ ਵਿਚ ਇਕ ਵੈਗਨ ਆਰ ਗੱਡੀ ਜਦੋਂ ਦਾਖ਼ਲ ਹੋਈ ਤਾਂ ਉਸ ਦੇ ਪਿੱਛੇ ਹੀ ਐੱਸ.ਟੀ.ਐੱਫ. ਦੀਆਂ ਦੋ ਗੱਡੀਆਂ ਨੇ ਵੈਗਨ ਆਰ ਨੂੰ ਅੱਗਿਓਂ ਤੇ ਪਿੱਛਿਓਂ ਘੇਰ ਕੇ ਗੱਡੀਆਂ ਅੜਾ ਲਈਆਂ। ਕਾਰ ਵਿਚ ਸਵਾਰ ਨੌਜਵਾਨ ਜੋ ਕਿ ਹਿਮਾਚਲ ਦਾ ਵਸਨੀਕ ਹੈ ਅਤੇ ਅੱਜ ਕੱਲ ਲੁਧਿਆਣਾ ਰੋਡ ਤੇ ਕਿਸੇ ਫੈਕਟਰੀ ਦਾ ਮੁਨੀਮ ਹੈ, ਨੂੰ ਹੇਠਾਂ ਉਤਾਰ ਲਿਆ ਅਤੇ ਉਸ ਕੋਲ ਫੜੇ ਹੋਏ ਬੈਗ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਸ ਟੀਮ ਆਪਣੇ ਪੂਰੇ ਅਸਲੇ ਨਾਲ ਤਿਆਰ ਹੋ ਕੇ ਆਈ ਸੀ। ਉੱਥੇ ਚੱਕੀ ਦੇ ਬਾਹਰ ਵਿਰੋਧ ਕਰ ਰਹੇ ਮੁਨੀਮ ਦੀ ਪਹਿਲਾਂ ਤਾਂ ਸੜਕ ਉੱਤੇ ਹੀ ਚੰਗੀ ਤਰ੍ਹਾਂ ਭੁਗਤ ਸਵਾਰੀ ਗਈ ਅਤੇ ਫਿਰ ਉਸ ਨੂੰ ਲਾਗੇ ਹੀ ਮੁਨੀਮ ਦੇ ਕਿਸੇ ਰਿਸ਼ਤੇਦਾਰ ਦੇ ਘਰ ਅੰਦਰ ਲਿਜਾ ਕੇ ਉਸ ਕੋਲੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਗਈ। ਐੱਸ.ਟੀ.ਐੱਫ. ਵੱਲੋਂ ਕੀਤੀ ਗਈ ਇਸ ਕਾਰਵਾਈ ਵਿਚ ਇਕ ਹੋਰ ਵਿਅਕਤੀ ਦਾ ਵੀ ਨਾਂ ਆਉਣ ਦੇ ਚਰਚੇ ਹੋ ਰਹੇ ਹਨ। ਜਿਸ ਦੇ ਘਰ ਵੀ ਐੱਸ.ਟੀ.ਐੱਫ. ਦੀ ਟੀਮ ਵੱਲੋਂ ਪਹੁੰਚ ਕੀਤੀ ਗਈ। ਪਰ ਉਸ ਨੌਜਵਾਨ ਦੀ ਮਾਂ ਨੇ ਐੱਸ.ਟੀ.ਐੱਫ. ਵਾਲਿਆਂ ਨੂੰ ਸਾਫ ਸਾਫ ਕਹਿ ਦਿੱਤਾ ਕਿ ਉਨ੍ਹਾਂ ਨੇ ਤਾਂ ਆਪਣਾ ਪੁੱਤਰ ਬੇਦਖਲ ਕੀਤਾ ਹੋਇਆ ਹੈ। ਇਸ ਕਰਕੇ ਟੀਮ ਉਥੋਂ ਵਾਪਸ ਪਰਤ ਗਈ। ਪੁਲਸ ਦੀ ਇਸ ਸਾਂਝੀ ਕਾਰਵਾਈ ਦੀ ਖਬਰ ਪੂਰੇ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਤਾਂ ਵੱਡੀ ਗਿਣਤੀ ਵਿਚ ਲੋਕ ਗਲੀ ਦੇ ਬਾਹਰ ਢਾਣੀਆਂ ਬਣਾ ਕੇ ਖੜੇ ਹੋਣ ਲੱਗ ਗਏ। ਲੋਕਾਂ ਦੇ ਇਕੱਠੇ ਹੋਣ ਦੀ ਸੂਚਨਾ ਜਦੋਂ ਡੀ.ਐੱਸ.ਪੀ. ਜਸਜਿਓਤ ਸਿੰਘ ਅਤੇ ਐੱਸ.ਐੱਚ.ਓ. ਸਿਟੀ ਅੰਮ੍ਰਿਤ ਪਾਲ ਸਿੰਘ ਕੋਲ ਪਹੁੰਚੀ ਤਾਂ ਉਹ ਵੀ ਆਪਣੇ ਲਾਮ ਲਸ਼ਕਰ ਨਾਲ ਮੌਕੇ `ਤੇ ਪਹੁੰਚ ਗਏ ਅਤੇ ਡੀ.ਐੱਸ.ਪੀ. ਜਸਜੋਤ ਸਿੰਘ ਖੁਦ ਜਾ ਕੇ ਉਸ ਘਰ ਦੇ ਅੰਦਰ ਦਾਖ਼ਲ ਹੋਏ ਜਿੱਥੇ ਐੱਸ.ਟੀ.ਐੱਫ. ਵੱਲੋਂ ਰੇਡ ਕੀਤੀ ਗਈ ਸੀ। ਕਾਫੀ ਦੇਰ ਬਾਅਦ ਉਹਨਾਂ ਬਾਹਰ ਆ ਕੇ ਦੱਸਿਆ ਕਿ ਹਲੇ ਜਾਂਚ ਚੱਲ ਰਹੀ ਹੈ। ਪਰ ਪੂਰੀ ਗੱਲ ਬਾਰੇ ਜਾਣਕਾਰੀ ਦੇਣ ਤੋਂ ਉਨ੍ਹਾਂ ਨੇ ਚੁੱਪੀ ਵੱਟ ਲਈ। ਕਾਫੀ ਦੇਰ ਮਗਰੋਂ ਐੱਸ.ਟੀ.ਐੱਫ. ਵੱਲੋਂ ਸਿਟੀ ਪੁਲਸ ਨੂੰ ਆਖ ਕੇ ਜਨਾਨਾ ਪੁਲਸ ਵੀ ਬੁਲਾਈ ਗਈ। ਖ਼ਬਰ ਲਿਖੇ ਜਾਣ ਤੱਕ ਉਕਤ ਘਰ ਅੰਦਰ ਪੁਲਸ ਵੱਲੋਂ ਕਾਰਵਾਈ ਜਾਰੀ ਸੀ।
Related Post
Popular News
Hot Categories
Subscribe To Our Newsletter
No spam, notifications only about new products, updates.