
ਥਾਣਾ ਸਦਰ ਨਾਭਾ ਦੀ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਚੋਰੀ ਦਾ ਕੇਸ ਦਰਜ
- by Jasbeer Singh
- July 28, 2024

ਥਾਣਾ ਸਦਰ ਨਾਭਾ ਦੀ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਚੋਰੀ ਦਾ ਕੇਸ ਦਰਜ ਨਾਭਾ, 28 ਜੁਲਾਈ () : ਥਾਣਾ ਸਦਰ ਨਾਭਾ ਦੀ ਪੁਲਸ ਨੇ ਸਿ਼ਕਾਇਤਕਰਤਾ ਮੇਜਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਸੀਰਵਾਲ ਥਾਣਾ ਬਰੀਵਾਲ ਜਿ਼ਲਾ ਮੁਕਤਸਰ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 333, 307, 351 (3) ਬੀ. ਐਨ. ਐਸ. ਤਹਿਤ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਖਵੀਰ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਸੀਰਵਾਲ ਥਾਣਾ ਬਰੀਵਾਲ ਜਿਲਾ ਮੁਕਤਸਰ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮੇਜਰ ਸਿੰਘ ਨੇ ਦੱਸਿਆ ਕਿ 19 ਜੁਲਾਈ ਨੂੰ ਸਵੇਰ ਸਮੇਂ ਇਕ ਅਣਪਛਾਤਾ ਵਿਅਕਤੀ ਉਸਦ ਘਰ ਵਿਚ ਵੜ ਕੇ ਸਕੂਟਰੀ ਚੋਰੀ ਕਰਨ ਲੱਗਿਆ ਤਾਂ ਉਹ ਮੌਕੇ ਤੇ ਆ ਗਿਆ ਤੇ ਜਦੋਂ ਉਸਨੇ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਉਸਨੇ ਸਿ਼ਕਾਇਤਕਰਤਾ ਮੇਜਰ ਸਿੰਘ ਨੂੰ ਧੱਕਾ ਦੇ ਦਿੱਤਾ ਅਤੇ ਸਕੂਟਰੀ ਚੋਰੀ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਉਕਤ ਘਟਨਾ ਸਬੰਧੀ ਜਦੋਂ ਪੜ੍ਹਤਾਲ ਕੀਤੀ ਗਈ ਤਾਂ ਉਕਤ ਵਿਅਕਤੀ ਨੇ ਹੀ ਸਕੂਟਰੀ ਚੋਰੀ ਕੀਤੀ ਸੀ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।