
ਥਾਣਾ ਸਦਰ ਨਾਭਾ ਪੁਲਸ ਕੀਤਾ ਦੋ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ
- by Jasbeer Singh
- May 17, 2025

ਥਾਣਾ ਸਦਰ ਨਾਭਾ ਪੁਲਸ ਕੀਤਾ ਦੋ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਨਾਭਾ, 17 ਮਈ : ਥਾਣਾ ਸਦਰ ਨਾਭਾ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 108, 3 (5), ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਆੜਤੀਆ ਸੋਨੂੰ ਅਤੇ ਮੋਨੂੰ ਮਾਲਵਾ ਟਰੇਡਜ ਛੱਜੂਭੱਟ ਸ਼ਾਮਲ ਹਨ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਪਰਮਜੀਤ ਕੌਰ ਪਤਨੀ ਯਾਦਵਿੰਦਰ ਸਿੰਘ ਵਾਸੀ ਪਿੰਡ ਅੱਚਲ ਥਾਣਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਤੋਂ ਪਹਿਲਾਂ ਪਰਿਵਾਰ ਦਾ ਲੈਣ-ਦੇਣ ਉਪਰੋਕਤ ਵਿਅਕਤੀਆਂ ਦੇ ਕੋਲ ਚੱਲਦਾ ਸੀ ਅਤੇ ਉਸਦੇ ਪਤੀ ਦੀ ਮੌਤ ਹੋਣ ਤੋ ਬਾਅਦ ਉਪਰੋਕਤ ਵਿਅਕਤੀਆਂ ਨੇ ਉਸ ਦੇ ਲੜਕੇ ਅਮਰਿੰਦਰ ਸਿੰਘ ਜੋ ਕਿ 33 ਸਾਲਾਂ ਦਾ ਹੈ ਵੱਲ 17 ਲੱਖ ਰੁਪਏ ਬਕਾਇਆ ਕੱਢ ਦਿੱਤੇ ਅਤੇ ਉਸ ਖਿਲਾਫ ਦਰਖਾਸਤਬਾਜੀ ਕਰਨੀ ਸ਼ੁਰੂ ਕਰ ਦਿੱਤੀ ।ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਪੈਸਿਆਂ ਵਾਸਤੇ ਚੈਕ ਲੈ ਕੇ ਉਸਦੀ ਗਲਤ ਵਰਤੋ ਕਰਨੀ ਸ਼ੁਰੂ ਕਰ ਦਿੱਤੀ ਅਤੇ ਚੀਕੇ ਦੇ ਆੜ੍ਹਤੀਆ ਕੋਲੋਂ ਵੀ ਉਸ ਦੇ ਲੜਕੇ ਤੇ ਕੇਸ ਪੁਆ ਦਿੱਤੇ, ਜਿਸ ਕਾਰਨ ਅਮਰਿੰਦਰ ਸਿੰਘ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਅਮਰਿੰਦਰ ਸਿੰਘ ਜੋ ਕਿ ਖੁਦ ਖੇਤੀ ਕਰਨਾ ਚਾਹੰੁਦਾ ਸੀ ਉਪਰੋਕਤ ਵਿਅਕਤੀ ਉਸਨੂੰ ਖੁਦ ਖੇਤੀ ਨਹੀ ਕਰਨ ਦਿੰਦੇ ਸਨ, ਜਿਸ ਦੇ ਚਲਦਿਆਂ ਉਪਰੋਕਤ ਦੋਹਾਂ ਤੋ ਤੰਗ ਆ ਕੇ ਅਮਰਿੰਦਰ ਸਿੰਘ ਨੇ 14 ਮਈ ਨੂੰ ਸਮਾ 6.30 ਪੀ. ਐਮ ਤੇ ਆਪਣੇ ਲਾਇਸੈਂਸ ੀ ਰਿਵਾਲਵਰ ਨਾਲ ਆਪਣੇਆਪ ਨੂੰਗੋਲੀ ਮਾਰ ਲਈ, ਜਿਸਨੂੰ ਜੇਰੇ ਇਲਾਜ ਰਾਹਤ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਸੀ ਦੀ ਇਲਾਜ ਦੌਰਾਨ ਮੌਤ ਹੋਗਈ ਹੈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।