post

Jasbeer Singh

(Chief Editor)

crime

ਥਾਣਾ ਸਦਰ ਸਮਾਣਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਦਰਖੱਤ ਵੱਢ ਕੇ ਖੁਰਦ ਬੁਰਦ ਕਰਨ ਤੇ ਕੇਸ ਦਰਜ

post-img

ਥਾਣਾ ਸਦਰ ਸਮਾਣਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਦਰਖੱਤ ਵੱਢ ਕੇ ਖੁਰਦ ਬੁਰਦ ਕਰਨ ਤੇ ਕੇਸ ਦਰਜ ਸਮਾਣਾ, 3 ਅਗਸਤ () : ਥਾਣਾ ਸਦਰ ਸਮਾਣਾ ਪੁਲਸ ਨੇ ਸਿ਼ਕਾਇਤਕਰਤਾ ਬਲਾਕ ਵਿਕਾਸ ਪੰਚਾਇਤ ਅਫ਼ਸਰ ਸਮਾਣਾ ਦੀ ਸਿ਼ਕਾਇਤ ਦੇਆਧਾਰ ਤੇ ਧਾਰਾ 329, 351, 62, 238 ਬੀ. ਐਨ. ਐਸ. ਤਹਿਤ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਚਰਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਕਾਦਰਾਬਾਦ ਥਾਣਾ ਸਦਰ ਸਮਾਣਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਮਾਣਾ ਨੇ ਦੱਸਿਆ ਕਿ ਪਿੰਡ ਕਾਦਰਾਬਾਦ ਦੇ ਸਰਕਾਰੀ ਰਸਤੇ ਦੀ ਨਿਸ਼ਾਨਦੇਹੀ ਕਰਕੇ ਨਿਸ਼ਾਨੀਆਂ ਲਗਾਈਆਂ ਗਈਆਂ ਸਨ ਪਰ ਉਕਤ ਵਿਅਕਤੀ ਨੇ ਨਿਸ਼ਾਨਦੇਹੀ ਮੁਤਾਬਕ ਲੱਗੀਆਂ ਬੁਰਜੀਆਂ ਪੁੱਟ ਕੇ ਜ਼ਮੀਨ ਵਾਹ ਲਈ ਅਤੇ ਸਰਕਾਰੀ ਰਸਤੇ ਵਿਚ ਲੱਗੇ ਦੋ ਦਰੱਖਤ ਵੱਢ ਕੇ ਖੁਰਦ ਬੁਰਦ ਕਰ ਦਿੱਤੇ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post