
ਸਿਰਫ਼ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣਾਂ ਲੜ ਰਹੀਆਂ ਨੇ ਸਮਾਜਵਾਦੀ ਪਾਰਟੀ ਤੇ ਕਾਂਗਰਸ: ਮੋਦੀ
- by Aaksh News
- May 6, 2024
-1714931451.jpg)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ’ਤੇ ਸਿਰਫ਼ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣਾਂ ਲੜਨ ਦਾ ਦੋਸ਼ ਲਗਾਉਂਦੇ ਹੋਏ ਅੱਜ ਕਿਹਾ ਕਿ ‘ਸ਼ਾਹੀ ਪਰਿਵਾਰ’ ਦਾ ਵਾਰਿਸ ਹੀ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਣੇਗਾ, ਇਹ ਮਾੜੀ ਰਵਾਇਤ ‘ਚਾਹ ਵਾਲੇ’ ਨੇ ਖ਼ਤਮ ਕਰ ਦਿੱਤੀ ਹੈ। ਮੋਦੀ ਨੇ ਸਮਾਜਵਾਦੀ ਪਾਰਟੀ ਦੇ ਗੜ੍ਹ ਮੰਨੇ ਜਾਣ ਵਾਲੇ ਇਟਾਵਾ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਮੋਦੀ ਭਾਰਤ ਲਈ ਆਉਣ ਵਾਲੇ ਪੰਜ ਸਾਲ ਹੀ ਨਹੀਂ ਬਲਕਿ 25 ਸਾਲਾਂ ਦਾ ਰਸਤਾ ਬਣਾ ਰਿਹਾ ਹੈ। ਮੋਦੀ ਇਹ ਸਭ ਕਿਉਂ ਕਰ ਰਿਹਾ ਹੈ ਕਿਉਂਕਿ ਮੋਦੀ ਰਹੇ ਨਾ ਰਹੇ ਦੇਸ਼ ਹਮੇਸ਼ਾ ਰਹੇਗਾ।’’ ਉਨ੍ਹਾਂ ਕਿਹਾ, ‘‘ਇਹ ਸਮਾਜਵਾਦੀ ਪਾਰਟੀ ਤੇ ਕਾਂਗਰਸ ਵਾਲੇ ਕੀ ਕਰ ਰਹੇ ਹਨ? ਇਹ ਆਪਣੇ ਭਵਿੱਖ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣਾਂ ਲੜ ਰਹੇ ਹਨ।’