post

Jasbeer Singh

(Chief Editor)

Patiala News

ਸੰਗਮ ਮੈਡੀਕਲ ਸਟੋਰ ਪਟਿਆਲਾ ਨੇ ਹੜ੍ਹ ਪੀੜ੍ਹਤਾਂ ਲਈ ਭੇਜਿਆ ਮੈਡੀਕਲ ਦਾ ਸਮਾਨ

post-img

ਸੰਗਮ ਮੈਡੀਕਲ ਸਟੋਰ ਪਟਿਆਲਾ ਨੇ ਹੜ੍ਹ ਪੀੜ੍ਹਤਾਂ ਲਈ ਭੇਜਿਆ ਮੈਡੀਕਲ ਦਾ ਸਮਾਨ ਪਟਿਆਲਾ, 11 ਸਤੰਬਰ 2025 : ਪਟਿਆਲਾ ਤੋਂ ਸੰਗਮ ਮੈਡੀਕਲ ਸਟੋਰ ਦੇ ਮਾਲਕ ਰਾਕੇਸ਼ ਏਰੀਅਨ ਵਲੋਂ ਅੱਜ ਅੰਮ੍ਰਿਤਸਰ ਵਿਖੇ ਹੜ੍ਹ ਪੀੜ੍ਹਤਾਂ ਖੇਤਰਾਂ ਵਿਚ ਹੜ੍ਹ ਦਾ ਸੰਤਾਪ ਭੋਗ ਰਹੇ ਵਿਅਕਤੀਆਂ ਨੂੰ ਹੜ੍ਹ ਦੇ ਪਾਣੀ ਵਿਚ ਪੇਸ਼ ਆ ਰਹੀਆਂ ਸਰੀਰਕ ਬਿਮਾਰੀਆਂ ਵਿਚ ਮਦਦ ਲਈ ਮੈਡੀਕਲ ਸਮਾਨ ਦੀ ਖੇਪ ਭੇਜੀ ਗਈ। ਸੰਗਮ ਮੈਡੀਕਲ ਸਟੋਰ ਪਟਿਆਲਾ ਦੇ ਮਾਲਕ ਰਾਕੇਸ਼ ਏਰੀਅਨ ਨੇ ਦੱਸਿਆ ਕਿ ਜੋ ਉਨ੍ਹਾਂ ਵਲੋਂ ਮੈਡੀਕਲ ਦਾ ਸਮਾਨ ਭੇਜਿਆ ਗਿਆ ਹੈ ਵਿਚ ਸੈਨੇਟਰੀ ਨੈਪਕੀਨ ਇਕ ਲੱਖ, ਓ. ਐਸ. ਪਾਊਡਰ 6600, ਪੋਵੀਡੀਅਨ ਐਡਵਾਂਸ ਸੋਲਿਊਸ਼ਨ 500 ਐਮ. ਐਲ. ਦੇ 244 ਤੇ ਲਾਈਫਲਾਈਟ ਓ. ਆਰ. ਐਸ. ਲਿਕਇਡ 200 ਐਮ. ਐਲ. ਦੇ 900 ਪੀਸ ਭੇਜੇ ਗਏ ਹਨ।

Related Post