
ਸੰਗਰੂਰ ਪ੍ਰਸ਼ਾਸਨ ਵੱਲੋਂ ਇੰਡੀਅਨ ਆਇਲ ਦੇ ਡਿਪੂ ’ਤੇ ਕਰਵਾਈ ਗਈ ਆਫ-ਸਾਈਟ ਮੌਕ ਡਰਿੱਲ
- by Jasbeer Singh
- December 10, 2024

ਸੰਗਰੂਰ ਪ੍ਰਸ਼ਾਸਨ ਵੱਲੋਂ ਇੰਡੀਅਨ ਆਇਲ ਦੇ ਡਿਪੂ ’ਤੇ ਕਰਵਾਈ ਗਈ ਆਫ-ਸਾਈਟ ਮੌਕ ਡਰਿੱਲ ਅਭਿਆਸ ਕਾਰਵਾਈ ’ਚ ਜਲਣਸ਼ੀਲ ਪਦਾਰਥਾਂ ਨਾਲ ਭਰੇ ਦੋ ਥਾਵਾਂ ‘ਤੇ ਟੈਂਕਰਾਂ ਨੂੰ ਅੱਗ ਲੱਗਣ ਦੀ ਕਾਲਪਨਿਕ ਸਥਿਤੀ ਪੈਦਾ ਕੀਤੀ ਗਈ ਸੰਗਰੂਰ, 10 ਦਸੰਬਰ : ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਯੋਗ ਅਗਵਾਈ ’ਚ ਕੁਦਰਤੀ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਆਫ਼ਤ ਮੌਕੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਰਾਹਤ ਪ੍ਰਬੰਧਨ ਤੇ ਹੋਰਨਾਂ ਵੱਖ-ਵੱਖ ਮਹਿਕਮਿਆਂ ਤੇ ਗੈਰ ਸਰਕਾਰੀ ਸੰਸਥਾਵਾਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਅੱਜ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ. ਓ. ਸੀ. ਐਲ.) ਦੇ ਪਾਤੜਾਂ ਰੋਡ ਸਥਿਤ ਡਿਪੂ ਵਿੱਚ ਆਫ ਸਾਈਟ ਮੌਕ ਡਰਿੱਲ ਕਰਵਾਈ ਗਈ । ਇਸ ਅਭਿਆਸ ਕਾਰਵਾਈ ’ਚ ਜਲਣਸ਼ੀਲ ਪਦਾਰਥ ਨਾਲ ਭਰੇ ਟੈਂਕਰਾਂ ਨੂੰ ਦੋ ਥਾਵਾਂ ‘ਤੇ ਅੱਗ ਲੱਗਣ ਦੀ ਕਾਲਪਨਿਕ ਸਥਿਤੀ ਪੈਦਾ ਕੀਤੀ ਗਈ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਰਾਹਤ ਕਾਰਜ ਅਮਲ ’ਚ ਲਿਆਉਣ ਦਾ ਪ੍ਰਯੋਗ ਅਸਲ ਹਾਲਤਾਂ ਵਾਂਗ ਕੀਤਾ ਗਿਆ । ਇਸ ਮੌਕੇ ਐਸ. ਡੀ. ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ ਨੇ ਬਤੌਰ ਘਟਨਾ ਕੰਟਰੋਲਰ ਆਪਣਾ ਰੋਲ ਨਿਭਾਇਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਫੈਕਟਰੀਜ਼ ਸਾਹਿਲ ਗੋਇਲ ਨੇ ਦੱਸਿਆ ਕਿ ਇਸ ਅਭਿਆਸ ਕਾਰਵਾਈ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦੇ ਸਾਰੇ ਵਿਭਾਗਾਂ ਨੇ ਆਪਣੀ ਜ਼ੁੰਮੇਵਾਰੀ ਨੂੰ ਬਾਖੂਬੀ ਨਿਭਾਇਆ ਖਾਸ ਤੌਰ ਤੇ ਐਨ. ਡੀ. ਆਰ. ਐਫ. ਬਠਿੰਡਾ ਨੇ ਆਪਣੇ ਜਵਾਨਾਂ ਨਾਲ ਆਫ ਸਾਈਟ ਮੌਕ ਡਰੀਲ ਵਿੱਚ ਰੈਸਕਿਊ ਦੀ ਕਾਰਵਾਈ ਨੂੰ ਪੂਰਾ ਕੀਤਾ। ਫਾਈਰ ਵਿਭਾਗ, ਹੈਲਥ ਵਿਭਾਗ ਅਤੇ ਪੁਲਿਸ ਵਿਭਾਗ ਨੇ ਵੀ ਐਨ ਡੀ ਆਰ ਐਫ ਨਾਲ ਮਿਲ ਕੇ ਇਸ ਆਫ-ਸਾਈਟ ਮੌਕ ਡਰੀਲ ਨੂੰ ਸਫਲ ਬਣਾਇਆ । ਇੰਡੀਅਨ ਆਇਲ ਡਿਪੂ ਦੇ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਦੀ ਹਰ ਸੰਭਵ ਤਰੀਕੇ ਨਾਲ ਮੌਕ ਡਰਿਲ ਨੂੰ ਸਫਲ ਬਣਾਉਣ ਵਿੱਚ ਸਹਾਇਤਾ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ. ਡੀ. ਆਰ. ਐਫ਼. ਤੋਂ ਪੰਕਜ, ਇੰਡੀਅਨ ਆਇਲ ਡਿਪੂ ਤੋਂ ਚੀਫ ਟਰਮੀਨਲ ਮੈਨੇਜਰ ਸ਼ਸ਼ੀ ਕਾਂਤ ਆਰਿਆ, ਬੀ. ਪੀ. ਸੀ. ਐਲ. ਤੋਂ ਬੋਨੂੰ, ਐਚ. ਪੀ. ਸੀ. ਐਲ. ਤੋਂ ਗੋਪਾਲ ਦਾਸ, ਬੀ. ਡੀ. ਪੀ. ਓ. ਗੁਰਦਰਸ਼ਨ ਸਿੰਘ, ਸਹਾਇਕ ਫਾਇਰ ਸੇਫਟੀ ਅਫ਼ਸਰ ਹਰਿੰਦਰਪਾਲ ਵੀ ਹਾਜ਼ਰ ਸਨ ।