ਸੰਜੇ ਘੋੜਾਵਤ ਸਮੂਹ ਦਾ ਹੈ 2030 ਤੱਕ 15 ਹਜ਼ਾਰ ਕਰੋੜ ਦੀ ਕਮਾਈ ਕਰਨ ਦਾ ਟੀਚਾ
- by Jasbeer Singh
- December 1, 2025
ਸੰਜੇ ਘੋੜਾਵਤ ਸਮੂਹ ਦਾ ਹੈ 2030 ਤੱਕ 15 ਹਜ਼ਾਰ ਕਰੋੜ ਦੀ ਕਮਾਈ ਕਰਨ ਦਾ ਟੀਚਾ ਮੁੰਬਈ, 1 ਦਸੰਬਰ 2025 : ਸੰਜੇ ਘੋੜਾਵਤ ਸਮੂਹ ਨੇ 2030 ਤੱਕ 15 ਹਜ਼ਾਰ ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਨਿਰਧਾਰਤ ਕੀਤਾ ਹੈ । ਇਸ ਮਿਆਦ `ਚ ਸਮੂਹ ਨੂੰ ਆਪਣੇ ਹਵਾਬਾਜ਼ੀ ਕਾਰੋਬਾਰ ਤੋਂ ਹੀ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਣ ਦੀ ਉਮੀਦ ਹੈ। ਮੈਨੇਜਿੰਗ ਡਾਇਰੈਕਟਰ ਟ੍ਰੇਨਿਕ ਘੋੜਾਵਤ ਨੇ ਦੱਸਿਆ ਕਿ ਕੋਲ੍ਹਾਪੁਰ ਸਥਿਤ ਇਹ ਵਿਭਿੰਨ ਸਮੂਹ ਹਵਾਬਾਜ਼ੀ, ਰੀਅਲ ਅਸਟੇਟ, ਟੈਕਸਟਾਈਲ, ਰਿਟੇਲ, ਐੱਫ. ਐੱਮ. ਸੀ. ਜੀ., ਪਵਨ ਊਰਜਾ ਸਮੇਤ ਕਈ ਖੇਤਰਾਂ `ਚ ਸਰਗਰਮ ਹੈ। ਸਮੂਹ ਬਣਾ ਰਿਹੈ ਵੱਖ-ਵੱਖ ਕਾਰੋਬਾਰਾਂ ਨੂੰ ਜਨਤਕ ਕਰਨ ਦੀ ਯੋਜਨਾ ਸਮੂਹ ਆਉਣ ਵਾਲੇ ਸਾਲਾਂ `ਚ ਆਪਣੇ ਵੱਖ-ਵੱਖ ਕਾਰੋਬਾਰਾਂ ਨੂੰ ਜਨਤਕ ਕਰਨ (ਆਈ. ਪੀ. ਓ. ਲਿਆਉਣ) ਦੀ `ਯੋਜਨਾ ਵੀ ਬਣਾ ਰਿਹਾ ਹੈ । ਘੋੜਾਵਤ ਨੇ ਕਿਹਾ ਅਸੀਂ 2030 ਤੱਕ ਲੱਗਭਗ 15 ਹਜ਼ਾਰ ਕਰੋੜ ਰੁਪਏ ਦੀ ਕਮਾਈ ਦਾ ਟੀਚਾ ਰੱਖ ਰਹੇ ਹਾਂ। ਇਸ ਵਿਚੋਂ ਲੱਗਭਗ 6,000 ਕਰੋੜ ਰੁਪਏ ਦਾ ਯੋਗਦਾਨ ਸਿਰਫ ਹਵਾਬਾਜ਼ੀ ਪੇਸ਼ੇ ਤੋਂ ਆਉਣ ਦੀ ਉਮੀਦ ਹੈ ।
