
ਥਾਣਾ ਸਨੌਰ ਨੇ ਕੀਤਾ ਦੇਹਾਂ ਧਿਰ ਤੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਕੇਸ ਦਰਜ
- by Jasbeer Singh
- July 18, 2024

ਥਾਣਾ ਸਨੌਰ ਨੇ ਕੀਤਾ ਦੇਹਾਂ ਧਿਰ ਤੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਕੇਸ ਦਰਜ ਸਨੌਰ, 18 ਜੁਲਾਈ () : ਥਾਣਾ ਸਨੌਰ ਦੀ ਪੁਲਸ ਨੇ ਸਿ਼ਕਾਇਤਕਰਤਾ ਇਕ ਧਿਰ ਗੁਰਨਾਮ ਸਿੰਘ ਪੁੱਤਰ ਮਾਘੀ ਰਾਮ ਵਾਸੀ ਪਿੰਡ ਪੁਰ ਥਾਣਾ ਸਨੋਰ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 115 (2), 351 (2,3), 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਗਤਾਰ ਸਿੰਘ ਪੁੱਤਰ ਜਾਗਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ, ਸੰਤ ਰਾਮ ਪੁੱਤਰ ਬੱਧ ਰਾਮ, ਸਰਬਜੀਤ ਕੋਰ ਪਤਨੀ ਜਗਤਾਰ ਸਿੰਘ ਵਾਸੀਆਨ ਪਿੰਡ ਪੁਰ ਥਾਣਾ ਸਨੋਰ ਸ਼ਾਮਲ ਹਨ।ਇਸੇ ਤਰ੍ਹਾਂ ਸਿ਼ਕਾਇਤਕਰਤਾ ਸੰਤ ਰਾਮ ਪੁੱਤਰ ਬੁੱਧ ਰਾਮ ਵਾਸੀ ਪਿੰਡ ਪੁਰ ਥਾਣਾ ਸਨੋਰ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 115 (2), 351 (2,3) (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਨਾਮ ਸਿੰਘ, ਅਜੈਬ ਸਿੰਘ ਪੁੱਤਰਾਨ ਮਾਘੀ ਰਾਮ, ਸੰਦੀਪ ਸਿੰਘ ਪੁੱਤਰ ਗੁਰਨਾਮ ਸਿੰਘ, ਅਵਤਾਰ ਸਿੰਘ ਪੁੱਤਰ ਜਾਗਰ ਸਿੰਘ ਵਾਸੀਆਨ ਪਿੰਡ ਪੁਰ ਥਾਣਾ ਸਨੋਰ ਸ਼ਾਮਲ ਹਨ। ਦੱਸਣਯੋਗ ਹੈਕਿ ਉਪਰੋਕਤ ਦੋਵੇਂ ਧਿਰਾਂ ਵਲੋਂ 14 ਜੁਲਾਈ ਨੂੰ ਨਾਲੀ ਦੇ ਪਾਣੀ ਨੂੰ ਲੈ ਕੇ ਦੋਹਾਂ ਧਿਰਾਂ ਨੇ ਇਕ ਦੂਸਰੀ ਧਿਰ ਦੀ ਕੁਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਤੇ ਪੁਲਸ ਨੇ ਕ੍ਰਾਸ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।