
ਸਪਤਰੰਗ ਦਾ ਮੈਗਾ ਮਿਊਜੀਕਲ ਟੈਲੇਂਟ ਹੰਟ ਗ੍ਰੈਂਡ ਮੁਕਾਬਲਾ ਕਰਵਾਇਆ
- by Jasbeer Singh
- June 18, 2025

ਸਪਤਰੰਗ ਦਾ ਮੈਗਾ ਮਿਊਜੀਕਲ ਟੈਲੇਂਟ ਹੰਟ ਗ੍ਰੈਂਡ ਮੁਕਾਬਲਾ ਕਰਵਾਇਆ ਚੰਡੀਗੜ੍ਹ : ਸਪਤਰੰਗ ਦਾ ਮੈਗਾ ਮਿਊਜੀਕਲ ਟੈਲੇਂਟ ਹੰਟ ਗ੍ਰੈਂਡ ਮੁਕਾਬਲਾ "ਏ.ਆਰ.ਮੇਲਡੀਜ" ਵੱਲੋਂ ਸਰਕਾਰੀ ਆਰਟ ਮਿਊਜੀਅਮ ਅਤੇ ਗੈਲਰੀ ਆਡੀਟੋਰੀਅਮ, ਸੈਕਟਰ 10, ਚੰਡੀਗੜ੍ਹ ਵਿੱਖੇ ਕਰਵਾਇਆ ਗਿਆ । ਮੁਕਾਬਲੇ ਤੋਂ ਪਹਿਲਾਂ ਲਏ ਗਏ ਆਡਿਸ਼ਨ ਵਿੱਚੋਂ ਵੱਖ-ਵੱਖ ਉਮਰ ਦੀ ਕੈਟਾਗਰੀ ਵਿੱਚੋਂ 37 ਗਾਇਕਾਂ ਨੇ ਆਪਣੀ ਗਾਇਕੀ ਦੇ ਜੋਹਰ, ਮਿਊਜੀਕ ਅਰੈਂਜਰ ਡਾ. ਅਰੂਨ ਕਾਂਤ ਜੀ ਦੀ ਟੀਮ ਵੱਲੋਂ ਦਿੱਤੇ ਮਿਊਜੀਕ ਤੇ ਦਿਖਾਏ । ਸੰਗੀਤ ਦੇ ਮਾਹਿਰਾਂ ਸ੍ਰ: ਬਲਵਿੰਦਰ ਸਿੰਘ, ਸ੍ਰੀਮਤੀ ਕਾਜਲ ਕੱਕੜ, ਬਾਨੀ ਕੌਰ ਅਤੇ ਸ਼ਾਲਨੀ ਸ਼ਰਮਾਂ ਵੱਲੋਂ 16 ਸਾਲ ਦੀ ਕੈਟਾਗਰੀ ਵਿੱਚੋਂ ਸੁਸ਼ਾਤ, 16 ਤੋਂ 30 ਵਿੱਚੋਂ ਸਾਗਰ, 25 ਸਾਲ ਤੱਕ ਦੀ ਕੈਟਾਗਰੀ ਵਿੱਚੋਂ ਆਨੰਨਿਯਾ ਸ਼ਰਮਾਂ, ਕੈਟਾਗਰੀ 25 ਸਾਲ ਤੋਂ ਉੱਪਰ ਵਿੱਚੋਂ ਇੰਦਰਪ੍ਰੀਤ ਕੌਰ, 30 ਸਾਲ ਤੋਂ ਉੱਪਰ ਕੈਟਾਗਰੀ ਵਿੱਚੋਂ ਅਮਨਦੀਪ ਅਤੇ 60 ਸਾਲ ਤੋਂ ਉਪਰ ਕੈਟਾਗਰੀ ਵਿੱਚੋਂ ਸਰਦਾਰ ਜਸਪਾਲ ਸਿੰਘ ਨੂੰ ਜੇਤੂ ਘੋਸ਼ਿਤ ਕੀਤਾ ਗਿਆ । ਇਹਨਾਂ ਤੋਂ ਇਲਾਵਾ ਦੇਵੀ ਪ੍ਰਭਾ, ਸਹਿਜਵੀਰ ਸੈਣੀ, ਅਭੀਜੀਤ, ਵੰਸ਼ੀਖਾ, ਕੁਮਾਰ ਸਮਤ ਕੌਸ਼ਲ, ਪ੍ਰਿੰਸ ਸ਼ਰਮਾਂ, ਅਨੰਨਿਯਾ ਸ਼ਰਮਾਂ, ਸਹਿਜ ਕਪੂਰ, ਰਜੇਸ਼ ਸ਼ਰਮਾਂ, ਵਿਕਰਮਜੀਤ ਸਿੰਘ, ਸ੍ਰ: ਜੈਦੀਪ ਸਿੰਘ ਅਤੇ ਐਸ.ਕੇ.ਅਵਸਥੀ ਤੋਂ ਇਲਾਵਾ ਮੁਕਾਵਲੇ ਵਿੱਚ ਆਏ ਸਾਰੇ ਗਾਇਕਾਂ ਨੂੰ ਸਰਟੀਫਿਕੇਟ, ਟ੍ਰਾਫੀ ਅਤੇ ਹੋਰ ਤੋਹਫਿਆਂ ਨਾਲ ਸਨਮਾਨਿੱਤ ਕੀਤਾ ਗਿਆ । ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਜੋ ਪਹੁੰਚੇ ਹਰਿਆਣਾ ਦੇ ਪ੍ਰਿੰ. ਸੈਕਟਰੀ ਡਾ.ਡੀ.ਸੁਰੇਸ਼ (IAS) ਨੇ "ਏ.ਆਰ.ਮੇਲਡੀਜ" ਵੱਲੋਂ ਕਰਵਾਏ ਗਏ ਗ੍ਰੈਂਡ ਫਾਇਨਲ ਮੁਕਾਬਲੇ ਦੀ ਭਰਪੂਰ ਸ਼ਲਾਘਾ ਕੀਤੀ । ਸ੍ਰੀਮਤੀ ਪ੍ਰਿਯੰਕਾ ਸਿੰਘ ਅਤੇ ਦਲਜੀਤ ਠਕੁਰਾਲ ਵੱਲੋਂ ਸਟੈਜ ਸੈਕਟਰੀ ਦੀ ਭੁਮਿਕਾ ਬਾਖੁਬੀ ਨਿਭਾਈ ਗਈ । ਸ੍ਰੀ ਬੀ.ਡੀ.ਸ਼ਰਮਾਂ, ਗਾਇਕਾ ਅਰਵਿੰਦਰ ਕੌਰ, ਸੁਰੇਸ਼ ਨਾਗਪਾਲ, ਜਗਪ੍ਰੀਤ ਸਿੰਘ ਮਹਾਜਨ, ਬਲਜੀਤ ਸਿਘ, ਵਰਿੰਦਰ ਧਿਮਾਨ ਅਤੇ ਕੈਲਾਸ਼ ਅਟਵਾਲ ਤੋਂ ਇਲਵਾ ਹੋਰ ਵੀ ਨਾਮਵਰ ਸ਼ਖਸ਼ਿਅਤਾਂ ਹਾਜਰ ਸਨ ।