
ਸਤਿੰਦਰ ਸਰਤਾਜ ਦੇ 10 ਨਵੰਬਰ ਨੂੰ ਕਪੂਰਥਲਾ ਵਿਖੇ ਹੋਣ ਵਾਲੇ ਲਾਈਵ ਸ਼ੋਅ ਦਾ ਰਸਤਾ ਹੋਇਆ ਸਿ਼ਕਾਇਤਕਰਤਾ ਵਲੋਂ ਸਿ਼ਕਾਇਤ ਵ
- by Jasbeer Singh
- November 7, 2024

ਸਤਿੰਦਰ ਸਰਤਾਜ ਦੇ 10 ਨਵੰਬਰ ਨੂੰ ਕਪੂਰਥਲਾ ਵਿਖੇ ਹੋਣ ਵਾਲੇ ਲਾਈਵ ਸ਼ੋਅ ਦਾ ਰਸਤਾ ਹੋਇਆ ਸਿ਼ਕਾਇਤਕਰਤਾ ਵਲੋਂ ਸਿ਼ਕਾਇਤ ਵਾਪਸ ਲੈਣ ਤੇ ਸਾਫ ਚੰਡੀਗੜ੍ਹ : ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਕਪੂਰਥਲਾ ਵਿੱਚ ਹੋਣ ਵਾਲੇ ਲਾਈਵ ਸ਼ੋਅ ਨੂੰ ਲੈ ਕੇ ਕੋਰਟ ਦੀ ਸੁਣਵਾਈ ਤੋਂ ਬਾਅਦ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਸ਼ੋਅ ਦੀ ਇਜਾਜ਼ਤ ਆਖਿਰਕਾਰ ਮਿਲ ਹੀ ਗਈ ਹੈ ਕਿਉਂਕਿ ਜਿਸ ਸਿ਼ਕਾਇਤਕਰਤਾ ਵਲੋਂ ਆਪਣੀ ਸਿ਼ਕਾਇਤ ਕੋਰਟ ਵਿਚ ਲੈ ਕੇ ਪਹੁੰਚਿਆ ਗਿਆ ਸੀ ਨੇ ਆਪਣੀ ਸਿ਼ਕਾਇਤ ਨੂੰ ਹੀ ਵਾਪਸ ਲੈ ਲਿਆ । ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਡੀ. ਸੀ. ਅਤੇ ਸਪੋਰਟਸ ਡਾਇਰੈਕਟਰ ਦੇ ਲਿਖਤੀ ਬਿਆਨਾਂ ਦੇ ਆਧਾਰ ’ਤੇ ਜਿਵੇਂ ਹੀ ਸਿ਼ਕਾਇਤਕਰਤਾ ਨੂੰ ਇਹ ਅਹਿਸਾਸ ਹੋਇਆ ਕਿ ਕੋਰਟ ਵਿੱਚ ਫੈਸਲਾ ਸਤਿੰਦਰ ਸਰਤਾਜ ਦੇ ਹੱਕ ਵਿੱਚ ਜਾਵੇਗਾ ਨੇ ਆਪਣੀ ਪਟੀਸ਼ਨ ਹੀ ਵਾਪਸ ਲੈ ਲਈ ਅਤੇ ਕਪੂਰਥਲਾ ਸ਼ੋਅ ਤੇ ਛਾਏ ਹੋਏ ਅਣਸੁਝੇ ਬੱਦਲ ਹਟ ਗਏ ।