post

Jasbeer Singh

(Chief Editor)

Patiala News

ਐਸ. ਬੀ. ਆਈ. ਆਰਸੇਟੀ ਪਟਿਆਲਾ ਨੇ ਪਸ਼ੂ ਪਾਲਣ ਅਤੇ ਵਰਮੀ ਕੰਪੋਸਟਿੰਗ ‘ ਚ ਨਵੀਂ ਪੀੜ੍ਹੀ ਨੂੰ ਬਣਾਇਆ ਕਾਬਿਲ

post-img

ਐਸ. ਬੀ. ਆਈ. ਆਰਸੇਟੀ ਪਟਿਆਲਾ ਨੇ ਪਸ਼ੂ ਪਾਲਣ ਅਤੇ ਵਰਮੀ ਕੰਪੋਸਟਿੰਗ ‘ ਚ ਨਵੀਂ ਪੀੜ੍ਹੀ ਨੂੰ ਬਣਾਇਆ ਕਾਬਿਲ ਮੁੱਖ ਮਹਿਮਾਨ ਵੱਲੋਂ ਟਰੇਨਿੰਗ ਲੈ ਚੁੱਕੇ ਨੌਜਵਾਨਾਂ ਨੂੰ ਵੰਡੇ ਗਏ ਸਰਟੀਫਿਕੇਟ ਪਟਿਆਲਾ 18 ਅਗਸਤ 2025 : ਐਸ. ਬੀ. ਆਈ. ਆਰਸੇਟੀ ਪਟਿਆਲਾ ਵੱਲੋਂ ਪਸ਼ੂ ਪਾਲਣ ਅਤੇ ਵਰਮੀ ਕੰਪੋਸਟ (ਡੇਅਰੀ ਫਾਰਮਿੰਗ) ਕੋਰਸ ਦੀ 345ਵੇਂ ਬੈਚ ਦੀ ਸਮਾਪਤੀ ਸਫ਼ਲਤਾਪੂਰਵਕ ਕੀਤੀ ਗਈ । ਇਹ ਕੋਰਸ 10 ਜੁਲਾਈ ਤੋਂ ਸ਼ੁਰੂ ਹੋਇਆ ਸੀ ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਤਮਨਿਰਭਰ ਬਨਾਉਣਾ ਅਤੇ ਉਹਨਾਂ ਨੂੰ ਪਸ਼ੂ ਪਾਲਣ ਤੇ ਵਰਮੀ ਕੰਪੋਸਟਿੰਗ ਵਰਗੀਆਂ ਤਕਨੀਕਾਂ ਬਾਰੇ ਤਜਰਬਾ ਦੇਣਾ ਸੀ । ਆਰਸੇਟੀ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਦੀ ਅਗਵਾਈ ਵਿੱਚ ਇਹ ਕੋਰਸ ਕਰਵਾਇਆ ਗਿਆ । ਕੋਰਸ ਦੇ ਕੋਆਰਡੀਨੇਟਰ ਹਰਦੀਪ ਸਿੰਘ ਰਾਏ , ਬਲਜਿੰਦਰ ਸਿੰਘ ਅਤੇ ਡਾ ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਥਿਊਰੀ ਅਤੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ । ਕੋਰਸ ਦੀ ਰੋਜ਼ਾਨਾਂ ਕਾਰਵਾਈ ਵਿੱਚ ਹੋਰ ਸਟਾਫ ਮੈਂਬਰਾਂ ਅਟੈਡੈਂਟ ਜਸਵਿੰਦਰ ਸਿੰਘ, ਆਫ਼ਿਸ ਐਸਿਸਟੈਂਟ ਅਜੀਤਇੰਦਰ ਅਤੇ ਸੁਮਿਤ ਜੋਸ਼ੀ ਨੇ ਵੀ ਆਪਣਾ ਯੋਗਦਾਨ ਦਿੱਤਾ । ਇਸ ਇਕ ਮਹੀਨੇ ਤੋਂ ਵੱਧ ਚੱਲੇ ਟ੍ਰੇਨਿੰਗ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਥਿਊਰੀ ਤੋਂ ਇਲਾਵਾ ਪ੍ਰੈਕਟੀਕਲ ਸਿਖਲਾਈ ਅਤੇ ਖੇਤਰੀ ਫੀਲਡ ਵਿਜ਼ਿਟ ਵੀ ਕਰਵਾਏ ਗਏ । ਕੋਰਸ ਦੌਰਾਨ ਵਿਦਿਆਰਥੀਆਂ ਨੇ ਵਰਮੀ ਕੰਪੋਸਟਿੰਗ ਦੇ ਲਾਭਾਂ, ਪਸ਼ੂ ਪਾਲਣ ਦੀ ਆਧੂਨਿਕ ਤਕਨੀਕ, ਪਸ਼ੂਆਂ ਦੀ ਸਿਹਤ ਸੰਭਾਲ ਅਤੇ ਮਾਰਕਿਟਿੰਗ ਨਾਲ ਜੁੜੇ ਖੇਤਰਾਂ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ । ਸਮਾਪਨ ਸਮਾਰੋਹ ਦੌਰਾਨ ਸਮੂਹ ਉਮੀਦਵਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਸਮਾਰੋਹ ਵਿੱਚ ਮੁੱਖ ਮਹਿਮਾਨ ਡਾ ਜਸਵੀਰ ਸਿੰਘ ਜੋ ਕਿ ਐਸ.ਬੀ.ਆਈ. ਆਰਸੇਟੀ ਦੇ ਸਾਬਕਾ ਡਾਇਰੈਕਟਰ ਵੀ ਰਹਿ ਚੁੱਕੇ ਹਨ , ਨੇ ਵਿਦਿਆਰਥੀਆਂ ਦੀ ਲਗਨ ਅਤੇ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਆਤਮਨਿਰਭਰ ਹੋਣ ਲਈ ਪ੍ਰੇਰਿਤ ਕੀਤਾ । ਆਰਸੇਟੀ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ ਭਵਿੱਖ ਵਿੱਚ ਹੋਣ ਵਾਲੇ ਹੋਰ ਕੋਰਸਾਂ ਦੀ ਜਾਣਕਾਰੀ ਲਈ, ਜ਼ਿਲ੍ਹਾ ਪਟਿਆਲਾ ਦੇ ਨੌਜਵਾਨ ਐਸ. ਬੀ. ਆਈ. ਆਰਸੇਟੀ ਪਟਿਆਲਾ ਫੋਨ ਨੰ: 0175-2970369 , ਈ ਮੇਲ rsetipat@gmail.com ਤੇ ਸੰਪਰਕ ਕਰ ਸਕਦੇ ਹਨ ।

Related Post