post

Jasbeer Singh

(Chief Editor)

National

ਦਿੱਲੀ ਤੋਂ ਪਟਨਾ ਜਾ ਰਹੀ ਰੇਲਗੱਡੀ ਦੇ ਦੋ ਟੁਕੜੇ ਹੋਣ ਕਾਰਨ ਰੇਲ ਵਿਚ ਸਵਾਰ ਯਾਤਰੀਆਂ ਦੀਆਂ ਨਿਕਲੀਆਂ ਚੀਕਾਂ

post-img

ਦਿੱਲੀ ਤੋਂ ਪਟਨਾ ਜਾ ਰਹੀ ਰੇਲਗੱਡੀ ਦੇ ਦੋ ਟੁਕੜੇ ਹੋਣ ਕਾਰਨ ਰੇਲ ਵਿਚ ਸਵਾਰ ਯਾਤਰੀਆਂ ਦੀਆਂ ਨਿਕਲੀਆਂ ਚੀਕਾਂ ਬਕਸਰ : ਦੇਸ਼ ਵਿੱਚ ਅੱਜ ਇੱਕ ਹੋਰ ਰੇਲ ਹਾਦਸਾ ਵਾਪਰਿਆ ਹੈ। ਬਕਸਰ `ਚ ਟਰੇਨ ਦੋ ਹਿੱਸਿਆਂ `ਚ ਵੰਡੀ ਗਈ, ਜਿਸ ਕਾਰਨ ਯਾਤਰੀਆਂ `ਚ ਹੜਕੰਪ ਮਚ ਗਿਆ। ਹਾਦਸੇ ਕਾਰਨ ਯਾਤਰੀਆਂ `ਚ ਗੁੱਸਾ ਆ ਗਿਆ। ਡੀਡੀਯੂ-ਪਟਨਾ ਰੇਲਵੇ ਸੈਕਸ਼ਨ `ਤੇ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮਗਧ ਐਕਸਪ੍ਰੈੱਸ ਦਾ ਇੰਜਣ ਕੁਝ ਡੱਬਿਆਂ ਤੋਂ ਅੱਗੇ ਨਿਕਲ ਗਿਆ ਅਤੇ ਬਾਕੀ ਡੱਬੇ ਪਿੱਛੇ ਰਹਿ ਗਏ। ਝਟਕੇ ਕਾਰਨ ਰੇਲਗੱਡੀ ਦੋ ਟੁਕੜਿਆਂ ਵਿੱਚ ਵੰਡੀ ਗਈ। ਹਾਦਸੇ ਕਾਰਨ ਰੇਲਵੇ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਰੇਲਵੇ ਅਧਿਕਾਰੀ, ਜੀਆਰਪੀ, ਆਰਪੀਐਫ ਪੁਲਿਸ ਹਾਦਸੇ ਵਾਲੀ ਥਾਂ `ਤੇ ਪਹੁੰਚ ਗਈ ਹੈ। ਰੇਲ ਮੰਤਰਾਲੇ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਜਾਂਚ ਰਿਪੋਰਟ ਤਲਬ ਕਰ ਲਈ ਹੈ।ਸੂਤਰਾਂ ਮੁਤਾਬਕ ਟਰੇਨ ਨੰਬਰ 20802 ਨਵੀਂ ਦਿੱਲੀ ਤੋਂ ਪਟਨਾ ਜਾ ਰਹੀ ਸੀ। ਡੁਮਰਾਓਂ ਰੇਲਵੇ ਸਟੇਸ਼ਨ ਤੋਂ ਸਵੇਰੇ ਕਰੀਬ 11 ਵਜੇ ਰੇਲਗੱਡੀ 8 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ ਪਰ 5 ਮਿੰਟ ਬਾਅਦ ਜਦੋਂ ਟਰੇਨ ਟੁਡੀਗੰਜ ਸਟੇਸ਼ਨ `ਤੇ ਪਹੁੰਚੀ ਅਤੇ ਉਥੋਂ ਥੋੜ੍ਹੀ ਦੂਰ ਗਈ ਤਾਂ ਪਿੰਡ ਧਰੌਲੀ ਨੇੜੇ ਟਰੇਨ ਦਾ ਪ੍ਰੈਸ਼ਰ ਪਾਈਪ ਟੁੱਟ ਗਿਆ। ਪਾਈਪ ਟੁੱਟਦੇ ਹੀ ਟਰੇਨ ਦੇ ਦੋ ਹਿੱਸੇ ਹੋ ਗਏ। ਜਦੋਂ ਜ਼ੋਰਦਾਰ ਝਟਕਾ ਲੱਗਾ ਤਾਂ ਪਿੱਛੇ ਰਹਿ ਗਏ ਡੱਬਿਆਂ ਦੀਆਂ ਸਵਾਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

Related Post

Instagram