ਰਾਣੀ ਲਕਸ਼ਮੀ ਬਾਈ ਆਤਮ ਰਕਸ਼ਾ ਪ੍ਰਤੀਯੋਗਤਾ ਤਹਿਤ ਲੜਕੀਆਂ ਦੇ ਸੈਲਫ ਡਿਫੈਂਸ ਮੁਕਾਬਲੇ ਆਯੋਜਿਤ
- by Jasbeer Singh
- February 4, 2025
ਰਾਣੀ ਲਕਸ਼ਮੀ ਬਾਈ ਆਤਮ ਰਕਸ਼ਾ ਪ੍ਰਤੀਯੋਗਤਾ ਤਹਿਤ ਲੜਕੀਆਂ ਦੇ ਸੈਲਫ ਡਿਫੈਂਸ ਮੁਕਾਬਲੇ ਆਯੋਜਿਤ ਪਟਿਆਲਾ : ਰਾਣੀ ਲਕਸ਼ਮੀ ਬਾਈ ਆਤਮ ਰਕਸ਼ਾ ਪ੍ਰਤੀਯੋਗਤਾ ਤਹਿਤ ਸੀਨੀ. ਸੈਕੰ./ ਹਾਈ/ਮਿਡਲ ਸਕੂਲਾਂ ਦੀਆਂ ਲੜਕੀਆਂ ਦੇ ਸੈਲਫ ਡਿਫੈਂਸ (ਕਰਾਟੇ) ਬਲਾਕ ਪੱਧਰੀ ਮੁਕਾਬਲੇ ਭੁਨਰਹੇੜੀ-2 ਸਸਸਸ (ਕੰ) ਸਨੋਰ, ਪਟਿਆਲਾ ਵਿਖੇ ਪ੍ਰਿੰਸੀਪਲ ਡਾ. ਸ਼੍ਰੀਮਤੀ ਕਰਮਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਸਨੌਰ, ਪਟਿਆਲਾ, ਬਲਾਕ ਨੋਡਲ ਅਫਸਰ ਅਤੇ ਹੈਡ ਮਾਸਟਰ ਨਵਨੀਤ ਸਿੰਘ ਅਤੇ ਬੀ. ਪੀ. ਈ. ਓਂ ਭੁੰਨਰਹੇੜੀ-2 ਸ਼੍ਰੀਮਤੀ ਨੀਰੂ ਬਾਲਾ ਦੀ ਅਗਵਾਈ ਹੇਠ ਕਰਵਾਏ ਗਏ । ਉਨ੍ਹਾਂ ਵੱਲੋ ਜਿ਼ਲਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਸੰਜੀਵ ਸ਼ਰਮਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਆਤਮ ਰਕਸ਼ਾ ਅਧੀਨ ਕਰਵਾਏ ਜਾ ਰਹੇ ਮੁਕਾਬਲਿਆਂ ਨੂੰ ਬਹੁਤ ਹੀ ਸ਼ਲਾਘਾਯੋਗ ਕਦਮ ਦੱਸਿਆ ਗਿਆ। ਇਸ ਸਬੰਧੀ ਬਲਾਕ ਨੋਡਲ ਅਫਸਰ ਅਤੇ ਹੈਡ ਮਾਸਟਰ ਸ. ਨਵਨੀਤ ਸਿੰਘ ਵਲੋਂ ਦੱਸਿਆ ਗਿਆ ਕਿ ਇੰਨਾਂ ਮੁਕਾਬਲਿਆਂ ਅਧੀਨ ਬਲਾਕ ਭੁਨਰਹੇੜੀ-2 ਦੇ ਸਰਕਾਰੀ ਸਕੂਲਾਂ ਦੇ ਛੇਵੀਂ ਤੋ ਬਾਰਵੀਂ ਜਮਾਤ ਦੇ ਲਗਭਗ 100 ਵਿਦਿਆਰਥਣਾਂ ਵੱਲੋ ਭਾਗ ਲਿਆ ਗਿਆ, ਜਿਨ੍ਹਾਂ ਵਿਚੋਂ 35 ਕਿਲੋ ਭਾਰ ਵਰਗ ਵਿੱਚ ਸਹਸ ਨੈਣ ਕਲਾਂ, 40 ਕਿਲੋਂ ਭਾਰ ਵਰਗ ਵਿੱਚ ਸਮਿਸ ਖਾਕਟਾਂ ਖੁਰਦ, 45 ਕਿਲੋਂ ਵਿੱਚ ਸਮਿਸ ਖਾਂਸੀਆ ਅਤੇ +45 ਕਿਲੋਂ ਭਾਰ ਵਰਗ ਵਿੱਚ ਸਮਿਸ ਖਾਕਟਾਂ ਦੇ ਵਿਦਿਆਰਥੀ ਜੇਤੂ ਰਹੇ। ਇਸ ਤੋਂ ਇਲਾਵਾਂ ਇਸ ਮੌਕੇ ਉੱਤੇ ਫਿਜ਼ੀਕਲ ਐਜ਼ੂਕੇਸ਼ਨ ਦੇ ਅਧਿਆਪਕ ਸ਼੍ਰੀਮਤੀ ਸੁਨੀਤਾ ਰਾਣੀ ਲੈਕ. ਫਿਜੀਕਲ ਐਜ਼ੂਕੇਸ਼ਨ, ਸ਼੍ਰੀਮਤੀ ਕੁਲਜੀਤ ਕੌਰ ਲੈਕ. ਫਿਜੀਕਲ ਐਜ਼ੂਕੇਸ਼ਨ, ਸ਼੍ਰੀਮਤੀ ਸੰਦੀਪ ਕੌਰ. ਡੀ. ਪੀ. ਈ., ਸ਼ਾਹਿਦ ਹਨੀਫ ਡੀ. ਪੀ. ਈ., ਗੌਰਵ ਕੁਮਾਰ, ਡੀ. ਪੀ. ਈ., ਸ਼੍ਰੀ ਰਾਜੇਸ਼ ਕੁਮਾਰ, ਡੀ. ਪੀ. ਈ. ਰਵਿੰਦਰ ਸਿੰਘ ਡੀ. ਪੀ. ਈ. ਅਤੇ ਹੋਰ ਅਧਿਆਪਕ ਮੌਜੂਦ ਰਹੇ।
Related Post
Popular News
Hot Categories
Subscribe To Our Newsletter
No spam, notifications only about new products, updates.