
ਆਪ ਦੇ ਸੀਨੀਅਰ ਆਗੂ ਜਰਨੈਲ ਮੰਨੂ ਨੂੰ ਮਾਰਕੀਟ ਕਮੇਟੀ ਘਨੌਰ ਦਾ ਚੈਅਰਮੈਨ ਕੀਤਾ ਨਿਯੁਕਤ
- by Jasbeer Singh
- February 26, 2025

ਆਪ ਦੇ ਸੀਨੀਅਰ ਆਗੂ ਜਰਨੈਲ ਮੰਨੂ ਨੂੰ ਮਾਰਕੀਟ ਕਮੇਟੀ ਘਨੌਰ ਦਾ ਚੈਅਰਮੈਨ ਕੀਤਾ ਨਿਯੁਕਤ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਰਾਣੇ ਵਲੰਟੀਅਰਾਂ ਦਾ ਵਧਾਇਆ ਮਾਣ : ਜਰਨੈਲ ਮੰਨੂ ਘਨੌਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਅੰਦਰ ਸਥਾਪਿਤ ਵੱਖ ਵੱਖ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ ਅਤੇ ਇਸੇ ਲੜੀ ਤਹਿਤ ਹੀ ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਸਮੇਂ ਦੇ ਪੁਰਾਣੇ ਸੀਨੀਅਰ ਆਗੂ ਜਰਨੈਲ ਮੰਨੂ ਨੂੰ ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਘਨੌਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ । ਇਹ ਜ਼ਿੰਮੇਵਾਰੀ ਮਿਲਣ ਉੱਤੇ ਨਵ-ਨਿਯੁਕਤ ਚੇਅਰਮੈਨ ਜਰਨੈਲ ਮੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ । ਜਦੋਂ ਇਸ ਨਿਯੁਕਤੀ ਦਾ ਐਲਾਨ ਹੋਇਆ ਤਾਂ ਪਿੰਡ ਵਾਸੀਆਂ ਸਮੇਤ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਨਵ ਨਿਯੁਕਤ ਚੇਅਰਮੈਨ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ । ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਜਰਨੈਲ ਮੰਨੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਕਤ ਕਮੇਟੀਆਂ ਦੀ ਚੈਅਰਮੈਨੀਆਂ ਨਾਲ ਨਿਵਾਜ਼ ਕੇ ਬਣਦਾ ਮਾਣ ਬਖਸ਼ਿਆ ਹੈ । ਦੱਸਣਯੋਗ ਹੈ ਕਿ ਨਵ ਨਿਯੁਕਤ ਚੇਅਰਮੈਨ ਜਰਨੈਲ ਮੰਨੂ ਉਹ ਸ਼ਖ਼ਸ ਹਨ ਜਿਨ੍ਹਾਂ ਨੇ ਅੰਨਾ ਹਜ਼ਾਰੇ ਤੋਂ ਲੈਕੇ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਹੈ, ਜਿਨ੍ਹਾਂ ਨੇ ਅੰਨਾ ਹਜ਼ਾਰੇ ਸੰਘਰਸ਼ ਕਮੇਟੀ ਤੋਂ ਸ਼ੁਰੂਆਤ ਕਰਕੇ ਪੰਜਾਬ ਵਿਚ ਕਰੈਪਸਨ ਖਿਲਾਫ ਅਲਖ ਜਗਾਈ, ਜਿਨ੍ਹਾਂ ਨੂੰ ਫਾਉਂਡਰ ਮੈਂਬਰ ਲਗਾਇਆ ਗਿਆ, ਜਿਨ੍ਹਾਂ ਨੇ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਦਾ ਪਿੰਡ ਪਿੰਡ ਜਾ ਕੇ ਸਾਥ ਦਿੱਤਾ । ਜਰਨੈਲ ਮੰਨੂ ਨੂੰ 2012 ਵਿੱਚ ਪਾਰਟੀ ਨੇ ਜ਼ਿਲ੍ਹਾ ਪਟਿਆਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦੋਂ ਕਿ ਪਾਰਟੀ ਨੇ 2014 ਵਿੱਚ ਹੁਸ਼ਿਆਰਪੁਰ ਦਾ ਜੋਨ ਇੰਚਾਰਜ ਲਗਾਇਆ ਗਿਆ । ਚੱਲ ਸੋ ਚੱਲ ਹੁੰਦੀ ਗਈ ਫਿਰ ਮਾਨਸਾ ਅਤੇ ਬਠਿੰਡਾ ਦਾ ਅਜਰਬਰ ਲਗਾਇਆ ਗਿਆ, ਜਿਨ੍ਹਾਂ ਨੂੰ ਆਪ ਵੱਲੋਂ ਹਲਕਾ ਘਨੌਰ ਦਾ ਇੰਚਾਰਜ਼ ਵੀ ਲਗਾਇਆ ਗਿਆ, ਜਦੋਂ ਕਿ ਜ਼ਿਲ੍ਹਾ ਬੂਥ ਕਮੇਟੀ ਇੰਚਾਰਜ਼ ਲਗਾਇਆ ਗਿਆ । ਉਨ੍ਹਾਂ ਕਿਹਾ ਕਿ ਜਦੋਂ ਵੀ ਪਾਰਟੀ ਨੇ ਵੱਖ ਵੱਖ ਸਟੇਟਾਂ ਵਿਚ ਡਿਊਟੀ ਲਗਾਈ ਗਈ ਤਾਂ ਉਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਉਸ ਨੂੰ ਨਿਭਾਇਆ ਹੈ । ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚਲਦਿਆਂ ਆਪਣੀ ਸੇਵਾ ਨਿਭਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਵੀ ਲਗਵਾਏ ਗਏ ਹਨ । ਉਨ੍ਹਾਂ ਕਿਹਾ ਕਿ ਸੰਘਰਸ਼ਾਂ ਨੂੰ ਚੀਰ ਕੇ ਲੋਕਾਂ ਦੇ ਹੱਕਾਂ ਲਈ ਅਵਾਜ਼ ਉਠਾਈ ਹੈ ਅਤੇ ਉਠਾਉਂਦੇ ਰਹਾਂਗੇ, ਜਿਨ੍ਹਾਂ ਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਰਕੀਟ ਕਮੇਟੀ ਘਨੌਰ ਦਾ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਉਨ੍ਹਾਂ ਨੂੰ ਹਲਕਾ ਵਿਧਾਇਕ ਗੁਰਲਾਲ ਘਨੌਰ ਅਤੇ ਆਪ ਦੀ ਸਮੁੱਚੀ ਟੀਮ, ਵਰਕਰਾਂ ਅਤੇ ਵੱਖ ਵੱਖ ਸ਼ਖ਼ਸੀਅਤਾਂ ਅਤੇ ਆਗੂਆਂ ਵੱਲੋਂ ਵਧਾਈ ਦਿੱਤੀ ਗਈ ।
Related Post
Popular News
Hot Categories
Subscribe To Our Newsletter
No spam, notifications only about new products, updates.