post

Jasbeer Singh

(Chief Editor)

crime

ਥਾਣਾ ਸ਼ੰਭ ੂਪੁਲਸ ਨੇ ਕੀਤਾ ਤਿੰਨ ਵਿਰੁੱਧ ਸਮਾਨ ਖੁਰਦ ਬੁਰਦ ਕਰਨ ਤੇ ਕੇਸ ਦਰਜ

post-img

ਥਾਣਾ ਸ਼ੰਭ ੂਪੁਲਸ ਨੇ ਕੀਤਾ ਤਿੰਨ ਵਿਰੁੱਧ ਸਮਾਨ ਖੁਰਦ ਬੁਰਦ ਕਰਨ ਤੇ ਕੇਸ ਦਰਜ ਸ਼ੰਭੂ, 25 ਜੁਲਾਈ () : ਥਾਣਾ ਸ਼ੰਭੂ ਪੁਲਸ ਨੇ ਼ਿਸਕਾਇਤਕਰਤਾ ਰਜੇਸ਼ ੁਮਾਰ ਪੁੱਤਰ ਰਮੇਸ਼ ਦੱਤ ਵਾਸੀ ਨਿਊ ਕਾਲੋਨੀ ਟਗਰਾ ਇਨਕਲੇਵ ਕਾਲਕਾ ਜਿ਼ਲਾ ਪੰਚਕੂਲਾ ਹਰਿਆਣਾ ਦੀ ਸਿ਼ਕਾਇਤ ਦੇ ਆਧਾਰ ਤੇ ਤਿੰਨ ਵਿਅਕਤੀਆਂ ਵਿਰੁੱਧ ਧਾਰਾ 316 (30 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਵਿਜੇ ਕੁਮਾਰ ਪੁੱਤਰ ਸਿ਼ਵ ਕੁਮਾਰ ਵਾਸੀ ਪਿੰਡ ਮੁਗਲ ਸਰਾਏ ਥਾਣਾ ਸੰਭੂ, ਜਗਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਸੰਭੂ ਕਲਾਂ ਥਾਣਾ ਸੰਭੂ, ਅਮਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰੁੱ18 ਪਲਾਟ ਨੰ. 40 ਵਿਸ਼ੂ ਗਾਰਡਨ ਨਿਆਲ ਮੰਗਲ ਬਜਾਰ ਰੋਡ ਤਿਲਕ ਨਗਰ ਵੈਸਟ ਦਿੱਲੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਜੇਸ਼ ਕੁਮਾਰ ਨੇ ਦੱਸਿਆ ਕਿ ਉਹ ਅਤਰਲੋਜੀਸਟਿਕ ਪ੍ਰਾਈਵੇਟ ਲਿਮਟਿਡ ਨੇੜੇ ਪਿੰਡ ਖੇੜੀ ਗੁਰਨਾ; ਵਿਚ ਮੈਨੇਜਰ ਲੱਗਿਆ ਹੋਇਆ ਹੈ ਤੇ 10 ਜੁਲਾਈ 2024 ਨੂੰ ਜੀ. ਜੀ. ਸੀ. ਟ੍ਰਾਂਸਪੋਰਟ ਕੰਪਨੀ ਦੀ ਗੱਡੀ ਵਿਚੋਂ 60 ਬੈਗ ਟਾਟਾ ਨਮਕ, 10 ਬੈਗ ਬੇਸਣ, 10 ਬੈਗ ਚਾਹਪੱਤੀ, ਗ੍ਰੀਨ ਟੀ, ਮਸਾਲੇ ਆਦਿ ਲੋਡ ਕੀਤੇ ਗਏ ਸਨ ਤ ਜਗਦੀਪ ਕੁਮਾਰ ਜੋ ਕਿ ਸੁਪਰਵਾਈਜ਼ਰ ਹੈ, ਅਮਰਦੀਪ ਸਿੰਘ ਜੋ ਕੰਪਿਊਟਰ ਓਪਰੇਟਰ ਅਤੇ ਵਿਜੈ ਕੁਮਾਰ ਜੋ ਕਿ ਡਰਾਈਵਰ ਹੈ ਨੇ ਆਪਸ ਵਿਚ ਮਿਲੀਭੁਗਤ ਕਰਕੇ ਗੱਡੀ ਵਿਚ ਬਿੱਲ ਤੋਂ ਵਧ ਸਮਾਨ ਲੋਡ ਕਰਕੇ ਭੇਜ ਦਿੱਤਾ ਅਤੇ ਕੰਪਨੀ ਦਾ ਹੋਰ ਸਮਾਨ ਵੀ ਖੁਰਦ ਬੁਰਦ ਕਰਦੇ ਸਨ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post