
ਸ਼੍ਰੋਮਣੀ ਅਕਾਲੀ ਦਲ ਪੰਜਾਬ ਪ੍ਰਤੀ ਹਮੇਸ਼ਾ ਅਗਾਂਹ ਵਧੂ ਸੋਚ ਨਾਲ ਖੜਾ ਹੈ : ਕਲੇਰ
- by Jasbeer Singh
- October 11, 2025

ਸ਼੍ਰੋਮਣੀ ਅਕਾਲੀ ਦਲ ਪੰਜਾਬ ਪ੍ਰਤੀ ਹਮੇਸ਼ਾ ਅਗਾਂਹ ਵਧੂ ਸੋਚ ਨਾਲ ਖੜਾ ਹੈ : ਕਲੇਰ ਸੁਧਾਰ ਲਹਿਰ ਦੇ ਆਗੂ ਕਰ ਰਹੇ ਹਨ ਕੋਮ ਨੂੰ ਗੁੰਮਰਾਹ ਨਾਭਾ 11 ਅਕਤੂਬਰ 2025 : ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਪ੍ਰਤੀ ਅਗਾਂਹ ਵਧੂ ਸੋਚ ਨਾਲ ਖੜਾ ਹੈ ਅਤੇ ਪੰਜਾਬ ਪ੍ਰਤੀ ਦਿਆਨਤਦਾਰੀ ਕਿਸੇ ਤੋਂ ਛੁਪੀ ਨਹੀਂ ਹੈ 1 ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ 1 ਉਹ ਅੱਜ ਨੇੜੇ ਪਿੰਡ ਚੌਧਰੀ ਮਾਜਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸ਼ਮਸ਼ੇਰ ਸਿੰਘ ਚੌਧਰੀ ਮਾਜਰਾ ਦੇ ਗ੍ਰਹਿ ਵਿਖੇ ਪਿੰਡ ਦੇ ਅਕਾਲੀ ਵਰਕਰਾਂ ਨੂੰ ਵਿਸ਼ੇਸ਼ ਤੌਰ ਤੇ ਮਿਲਣ ਪੁੱਜੇ ਸਨ। ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਸੁਧਾਰ ਲਹਿਰ ਦੇ ਆਗੂਆਂ ਤੇ ਤੰਜ ਕਸਦਿਆਂ ਹੋਇਆਂ ਕਿਹਾ ਕਿ ਇਹਨਾਂ ਕੋਲ ਸਿਰਫ ਲੀਡਰ ਹਨ ਪਰ ਵਰਕਰ ਨਹੀਂ ਹਨ ਅਤੇ ਜਲਦੀ ਹੀ ਇਹ ਆਪਸ ਵਿੱਚ ਖਿੰਡ ਪੁੰਡ ਜਾਣਗੇ 1 ਉਹਨਾਂ ਇਹ ਵੀ ਕਿਹਾ ਕਿ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋ ਰਹੇ ਬੇਅਦਬੀ ਕਾਂਡ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਕਰਨ ਦੀ ਡੂੰਘੀ ਸਾਜ਼ਿਸ਼ ਹੈ 1 ਇਸ ਮੌਕੇ ਪਿੰਡ ਵਾਸੀਆਂ ਵੱਲੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐ਼ਡਵੋਕੇਟ ਸਿਮਰਨਜੀਤ ਸਿੰਘ ਟਿਵਾਣਾ ਸਰਪੰਚ, ਗੁਰਮੀਤ ਸਿੰਘ ਟਿਵਾਣਾ, ਹਰੀ ਸਿੰਘ,ਸੋਨੀ ਪਨੇਸਰ,ਜੀਤ ਸਿੰਘ, ਨੇਤਰ ਸਿੰਘ ਪ੍ਰਧਾਨ, ਗੋਬਿੰਦ ਸਿੰਘ, ਗੁਰਚਰਨ ਸਿੰਘ ਪ੍ਰਧਾਨ, ਭੁਪਿੰਦਰ ਸਿੰਘ, ਅਨਿਲ ਕੁਮਾਰ, ਈਸਰ ਸਿੰਘ, ਹਰਪ੍ਰੀਤ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।