
ਸਿਟ ਕੀਤੀ ਢੱਡਰੀਆਂ ਵਾਲੇ ਖਿਲਾਫ਼ ਦਰਜ ਜਬਰ-ਜਨਾਹ ਤੇ ਕਤਲ ਮਾਮਲੇ ‘ਚ ਕੇਸ ਖਾਰਜ ਕਰਨ ਦੀ ਸਿਫਾਰਸ਼
- by Jasbeer Singh
- May 20, 2025

ਸਿਟ ਕੀਤੀ ਢੱਡਰੀਆਂ ਵਾਲੇ ਖਿਲਾਫ਼ ਦਰਜ ਜਬਰ-ਜਨਾਹ ਤੇ ਕਤਲ ਮਾਮਲੇ ‘ਚ ਕੇਸ ਖਾਰਜ ਕਰਨ ਦੀ ਸਿਫਾਰਸ਼ ਚੰਡੀਗੜ੍ਹ, 20 ਮਈ 2025 : ਸੰਗਰੂਰ ਰੋਡ ਤੇ ਬਣੇ ਪ੍ਰਮੇਸ਼ਰ ਦੁਆਰਾ ਦੇ ਮੁਖੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਪਾ ਕੇ ਕੇਸ ਦੀ ਜਾਂਚ ਕੀਤੇ ਜਾਣ ਲਈ ਹਾਈਕੋਰਟ ਦੇ ਹੁਕਮਾਂ ਬਣਾਈ ਗਈ ਜਾਂਚ ਕਮੇਟੀ ਸਿਟ ਜੋ ਕਿ ਤਿੰਨ ਮੈਂਬਰਾਂ ਤੇ ਆਧਾਰਤ ਹੈ ਵਲੋਂ ਵੀ ਸਿਫਾਰਸ਼ ਕੀਤੀ ਗਈ ਹੈ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਚੱਲ ਰਹੇ ਜਬਰ ਜਨਾਹ ਤੇ ਕਤਲ ਦਾ ਕੇਸ ਖਾਰਜ ਕਰ ਦਿੱਤਾ ਜਾਵੇ। ਜਿਥੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਿਫਾਰਸ਼ ਤਿੰਨ ਮੈਂਬਰਾਂ ਤੇ ਆਧਾਰਤ ਜਾਂਚ ਕਮੇਟੀ ਸਿਟ ਨੇ ਕੀਤੀ ਹੈ, ਉਥੇ ਇਸ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ ਨੂੰ ਦੇ ਵੀ ਦਿੱਤੀ ਹੈ । ਦੱਸਣਯੋਗ ਹੈ ਕਿ ਢੱਡਰੀਆਂ ਵਾਲੇ ਖਿਲਾਫ 7 ਦਸੰਬਰ 2024 ਨੂੰ ਥਾਣਾ ਪਸਿਆਣਾ ‘ਚ ਜ਼ਬਰ ਜਨਾਹ ਅਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ । ਪਟਿਆਲਾ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ ਨੂੰ ਸੌਂਪੀ ਗਈ ਆਪਣੀ ਅੰਤਿਮ ਰਿਪੋਰਟ ’ਚ ਸਿੱਟ ਦਾ ਕਹਿਣਾ ਹੈ ਕਿ “ਕੇਸ ਰੱਦ ਕਰਨ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ 12 ਸਾਲ ਪੁਰਾਣੇ ਕੇਸ ’ਚ ‘ਕੋਈ ਵੀ ਦੋਸ਼’ ਸਾਬਤ ਨਹੀਂ ਹੋ ਸਕਿਆ ਹੈ । ਇਸ ਤੋ਼ ਪਹਿਲਾਂ ਇਸੇ ਮਾਮਲੇ ਵਿਚ ਪਸਿਆਣਾ ਥਾਣੇ ਦੇ ਉਸ ਸਮੇਂ ਦੇ ਇੰਚਾਰਜ ਵਲੋਂ ਬਿਨਾਂ ਐਫ. ਆਈ. ਆਰ. ਦਰਜ ਕੀਤਿਆਂ ਹੀ ਜਾਂਚ ਮੁਕੰਮਲ ਕਰ ਦਿੱਤੀ ਗਈ, ਜਿਸਦੇ ਵਿਰੋਧ ਵਿਚ ਪੀੜ੍ਹਤ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਜਾਂਚ ਕਰਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸਿਟ ਬਣਾਉਣ ਦੇ ਹੁਕਮ ਕੀਤੇ ਸਨ।ਜਿਸ ਥਾਣਾ ਪਸਿਆਣਾ ਦੇ ਇੰਚਾਰਜ ਵਲੋਂ ਘਟਨਾ ਵਾਪਰਨ ਦੇ ਸਮੇਂ ਐਫ. ਆਈ. ਆਰ. ਦਰਜ ਨਹੀਂ ਕੀਤੀ ਗਈ ਸੀ ਨੂੰ ਵੀ ਹਾਈਕੋਰਟ ਨੇ ਐਫ. ਆਈ. ਆਰ. ਬਿਨਾਂ ਦਰਜ ਕੀਤਿਆਂ ਹੀ ਜਾਂਚ ਕਰਨ ਅਤੇ ਮੁਕੰਮਲ ਕਰਨ ਦਾ ਦੋਸ਼ੀ ਮੰਨਦਿਆਂ ਸਜ਼ਾ ਵੀ ਸੁਣਾਈ ਸੀ।