post

Jasbeer Singh

(Chief Editor)

Patiala News

ਛੇ ਵਿਅਕਤੀਆਂ ਤੇ ਤੇਜਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਹੇਠ ਕੇਸ ਦਰਜ

post-img

ਛੇ ਵਿਅਕਤੀਆਂ ਤੇ ਤੇਜਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਹੇਠ ਕੇਸ ਦਰਜ ਪਟਿਆਲਾ, 3 ਨਵੰਬਰ 2025 : ਥਾਣਾ ਕੋਤਵਾਲੀ ਪਟਿਆਲਾ ਪੁਲਸ ਨੇ ਛੇ ਵਿਅਕਤੀਆਂ ਵਿਰੁੱਧ ਧਾਰਾ 103 (2) ਬੀ. ਐਨ. ਐਸ. ਤਹਿਤ ਕੇੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇੇ ਛੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੋਪਾਲ ਉਰਫ ਰਾਹੁਲ ਪੁੱਤਰ ਜਤਿੰਦਰ ਅਰੋੜਾ ਵਾਸੀ ਸੁੰਦਰ ਨਗਰ ਪਟਿ, ਬਿੰਦਰ, ਰੋਹਿਤ ਵਾਸੀਆਨ ਧੀਰੂ ਦੀ ਮਾਜਰੀ, ਵਿੱਕੀ ਵਾਸੀ ਸੂਲਰ, ਗੋਲਾ ਅਤੇ ਇੱਕ ਅਣਪਛਾਤਾ ਵਿਅਕਤੀ ਸ਼਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਰਵਨ ਕੁਮਾਰ ਪੁੱਤਰ ਸ੍ਰੀ ਚੰਦ ਵਾਸੀ ਮਕਾਨ ਨੰ. 308/5 ਨੇੜੇ ਕਥੁਰੀਆ ਕਲੀਨਿਕ ਭਾਰਤ ਨਗਰ ਪਟਿਆਲਾ ਨੇ ਦੱਸਿਆ ਕਿ ਉਸਦਾ ਭਰਾ ਸੰਤੋਸ਼ ਯਾਦਵ ਜੋ ਕਿ 35 ਸਾਲਾਂ ਦਾ ਹੈ ਕੋਹਲੀ ਢਾਬਾ ਸਾਈਂ ਮਾਰਕੀਟ ਲੋਅਰ ਮਾਲ ਪਟਿਆਲਾ ਵਿਖੇ ਪੈਕਿੰਗ ਦਾ ਕੰਮ ਕਰਦਾ ਹੈ ਤੇ 1 ਨਵੰਬਰ 2025 ਨੂੰ ਜਦੋਂ ਉਹ ਢਾਬੇ ਤੇੇ ਰੋਟੀ ਖਾਣ ਗਿਆ ਸੀ ਤਾਂ ਦੇਖਿਆ ਕਿ ਢਾਬੇ ਤੇ ਕਾਫੀ ਲੋਕਾਂ ਦਾ ਇਕੱਠ ਹੋ ਰਿਹਾ ਸੀ ਤੇ ਉਪਰੋਕਤ ਵਿਅਕਤੀ ਉਸਦੇ ਭਰਾ ਦੀ ਕੁੱਟਮਾਰ ਕਰ ਰਹੇ ਸਨ ਤੇ ਕੁੱਟਮਾਰ ਕਰਨ ਵਾਲੇ ਲੜਕੇ ਆਪਣੀ ਸਾਥੀ ਨੂੰ ਕਹਿ ਰਹੇ ਸਨ ਕਿ ਰਾਹੁਲ ਆਪਣਾ ਛੁਰਾ ਕੱਢ ਕੇ ਮਾਰ ਤਾਂ ਉਹਨਾ ਵਿੱਚੋ ਇੱਕ ਲੜਕੇ ਨੇ ਆਪਣੇ ਡੱਬ ਵਿੱਚੋ ਛੂਰਾ ਕੱਢ ਕੇ ਉਸਦੇ ਭਰਾ ਦੀ ਛਾਤੀ ਦੇ ਉਪਰਲੇ ਪਾਸੇ ਮਾਰਿਆ, ਜਿਸ ਕਾਰਨ ਕਾਫੀ ਖੂਨ ਵਗਣਾ ਸ਼ੁਰੂ ਹੋ ਗਿਆ ਅਤੇ ਉਪਰੋਕਤ ਵਿਅਕਤੀ ਮੌਕੇ ਤੋ ਫਰਾਰ ਹੋ ਗਏ ਤੇ ਆਪਣੀ ਸਕੂਟਰੀ ਮੌਕੇ ਤੇ ਹੀ ਛੱਡ ਗਏ। ਸਿ਼ਕਾਇਤਕਰਤਾ ਨੇ ਦੱਸਿਆ ਕਿ ਜਿਸ ਤੇ ਉਸਦੇ ਭਰਾ ਨੂੰ ਇਲਾਜ ਲਈ ਅਮਰ ਹਸਪਤਾਲ ਪਟਿਆਲਾ ਲਿਜਾਇਆ ਗਿਆ ਤਾਂ ਰਸਤੇ ਵਿੱਚ ਉਸਨੇ ਦੱਸਿਆ ਕਿ ਛੂਰਾ ਮਾਰਨ ਵਾਲੇ ਵਿਅਕਤੀ ਦਾ ਨਾਮ ਗੋਪਾਲ ਪੁੱਤਰ ਜਤਿੰਦਰ ਅਰੋੜਾ ਵਾਸੀ ਸੁੰਦਰ ਨਗਰ ਪਟਿਆਲਾ ਹੈ ਅਤੇ ਬਾਕੀ ਉਸਦੇ ਦੋਸਤ ਹਨ ਅਤੇ ਇੰਨੇ ਵਿਚ ਹੀ ਸੰਤੋਸ਼ ਯਾਦਵ ਜਿਸ ਦੇ ਛੂਰਾ ਲੱਗਿਆ ਸੀ ਬੇਹੋਸ਼ ਹੋ ਗਿਆ ਅਤੇ ਜਦੋਂ ਅਮਰ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਸਦੇ ਭਰਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਸਿ਼ਕਾਇਤਕਰਤਾ ਸਰਵਨ ਕੁਮਾਰ ਨੇ ਦੱਸਿਆ ਕਿ ਘਟਨਾ ਦਾ ਮੁੱਖ ਕਾਰਨ ਢਾਬੇ ਤੇ ਖਾਣਾ ਖਾਣ ਤੋਂ ਬਾਅਦ ਪੈਸਿਆਂ ਦੇ ਹਿਸਾਬ ਕਾਰਨ ਉਪਰੋਕਤ ਵਿਅਕਤੀਆਂ ਨੇ ਕੈਸ਼ੀਅਰ ਦੇ ਥੱਪੜ ਮਾਰਿਆ ਸੀ ਅਤੇ ਉਸਦੇ ਭਰਾ ਨੇ ਅਜਿਹਾ ਕਰਨ ਤੋ ਰੋਕਿਆ ਸੀ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post