
ਸਾਫਟਵੇਅਰ ਇੰਜੀਨੀਅਰ ਨੇ ਕੀਤੀ ਆਤਮ-ਹੱਤਿਆਸਾਫਟਵੇਅਰ ਇੰਜੀਨੀਅਰ ਨੇ ਕੀਤੀ ਆਤਮ-ਹੱਤਿਆ
- by Jasbeer Singh
- October 13, 2025

ਸਾਫਟਵੇਅਰ ਇੰਜੀਨੀਅਰ ਨੇ ਕੀਤੀ ਆਤਮ-ਹੱਤਿਆ ਕੇਰਲ, 13 ਅਕਤੂਬਰ 2025 : ਭਾਰਤ ਦੇਸ਼ ਦੇ ਸੂਬੇ ਕੇਰਲ ਦੇ 26 ਸਾਲਾ ਸਾਫਟਵੇਅਰ ਇੰਜੀਨੀਅਰ ਆਨੰਦੂ ਅਜੀ ਵਲੋਂ ਹਾਲ ਹੀ ਵਿੱਚ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਨੰਦ ਕੋਟਾਯਮ ਦਾ ਰਹਿਣ ਵਾਲਾ ਸੀ ਤੇ ਉਸਦੀ ਲਾਸ਼ ਤਿਰੂਵਨੰਤਪੁਰਮ ਦੇ ਥੰਬਨੂਰ ਦੇ ਇੱਕ ਲਾਜ ਵਿੱਚੋਂ ਮਿਲੀ ਹੈ। ਆਨੰਦ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੀਤਾ ਸੀ ਖੁਲਾਸਾ ਸਾਫਟਵੇਅਰ ਇੰਜੀਨੀਅਰ ਆਨੰਦ ਨੇ ਖੁਦਕੁਸ਼ੀ ਤੋਂ ਪਹਿਲਾਂ ਇੰਸਟਾਗ੍ਰਾਮ ਪੋਸਟ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੈਂਬਰਾਂ `ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦਿਆਂ ਦੱਸਿਆ ਸੀ ਕਿ ਕਿਵੇਂ ਬਚਪਨ ਤੋਂ ਹੀ ਉਸ ਦਾ ਜਿਨਸੀ ਸ਼ੋਸ਼ਣ ਹੁੰਦਾ ਰਿਹਾ ਹੈ।ਜਿਸਦੇ ਚਲਦਿਆਂ ਕਈ ਤਰ੍ਹਾਂ ਦੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਤੇ ਕਾਂਗਰਸ ਪਾਰਟੀ ਵਲੋਂ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਆਨੰਦ ਨੇ ਲਿਖਿਆ ਸੀ ਆਤਮ-ਹੱਤਿਆ ਤੋਂ ਪਹਿਲਾਂ ਇਕ ਨੋਟ ਖੁਦਕੁਸ਼ੀ ਕਰਨ ਤੋਂ ਪਹਿਲਾਂ 26 ਸਾਲਾ ਸਾਫਟਵੇੇਅਰ ਆਨੰਦੂ ਅਜੀ ਨੇ ਇੱਕ ਨੋਟ ਲਿਖਿਆ ਜਿਸ ਵਿੱਚ ਉਸਨੇ ਬਚਪਨ ਤੋਂ ਹੀ ਸਹਿਣ ਕੀਤੇ ਗਏ ਜਿਨਸੀ ਸ਼ੋਸ਼ਣ ਦਾ ਵਰਣਨ ਕੀਤਾ। ਨੋਟ ਵਿੱਚ, ਨੌਜਵਾਨ ਨੇ ਲਿਖਿਆ ਕਿ ਉਸਦੇ ਮਾਪਿਆਂ ਨੇ ਉਸਨੂੰ ਬਚਪਨ ਵਿੱਚ ਸ਼ਾਖਾ (ਸ਼ਾਖਾ) ਵਿੱਚ ਦਾਖਲ ਕਰਵਾਇਆ ਸੀ। ਇੱਕ ਗੁਆਂਢੀ ਐਨ. ਐਮ. ਨੇ ਤਿੰਨ ਸਾਲ ਦੀ ਉਮਰ ਵਿੱਚ ਉਸਦਾ ਸ਼ੋਸ਼ਣ ਕੀਤਾ ਸੀ।