post

Jasbeer Singh

(Chief Editor)

National

ਪੁੰਛ ਜਿਲੇ ਵਿਚ ਕੰਟਰੋਲ ਰੇਖਾ ਤੇ ਧਮਾਕੇ ਵਿਚ ਜਵਾਨ ਜ਼ਖ਼ਮੀ

post-img

ਪੁੰਛ ਜਿਲੇ ਵਿਚ ਕੰਟਰੋਲ ਰੇਖਾ ਤੇ ਧਮਾਕੇ ਵਿਚ ਜਵਾਨ ਜ਼ਖ਼ਮੀ ਮੇਂਧਰ/ਜੰਮੂ, 11 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਪੁੰਛ ਜਿ਼ਲੇ ਵਿਖੇ ਕੰਟਰੋਲ ਰੇਖਾ ਤੇ ਬਾਰੂਦੀ ਸੁਰੰਗ ਧਮਾਕੇ ਵਿਚ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਘਟਨਾ ਵਾਪਰਨ ਵੇਲੇ ਨੌਜਵਾਨ ਕਰ ਰਿਹਾ ਸੀ ਗਸ਼ਤ ਅਧਿਕਾਰੀਆਂ ਦੇ ਦੱਸਣ ਅਨੁਸਾਰ ਉਕਤ ਘਟਨਾ ਉਸ ਵੇਲੇ ਵਾਪਰੀ ਜਦੋਂ ਮੇਂਢਰ ਤਹਿਸੀਲ ਦੇ ਤਾਇਨ ਮਨਕੋਟ ਫਾਰਵਰਡ ਇਲਾਕੇ ’ਚ ਜਵਾਨ ਗਸ਼ਤ ਕਰ ਰਿਹਾ ਸੀ ਤੇ ਨੌਜਵਾਨ ਨੇ ਇਕ ਸੁਰੰਗ ਉਤੇ ਪੈਰ ਰੱਖ ਦਿਤਾ ਸੀ, ਜਿਸ ਕਾਰਨ ਧਮਾਕਾ ਹੋਇਆ। ਜਵਾਨ ਜੋ ਕਿ ਭਾਰਤ ਸਰਕਾਰ ਦੀ ਅਗਨੀਵੀਰ ਯੋਜਨਾ ਤਹਿਤ ਭਰਤੀ ਹੋਇਆ ਦੱਸਿਆ ਜਾ ਰਿਹਾ ਹੈ ਨੂੰ ਜ਼ਖ਼ਮੀ ਹੋਣ ਤੇ ਨੇੜਲੀ ਫੌਜੀ ਚੌਕੀ ਉਤੇ ਮੁੱਢਲੀ ਸਹਾਇਤਾ ਦਿਤੀ ਗਈ ਅਤੇ ਬਾਅਦ ਵਿਚ ਵਿਸ਼ੇਸ਼ ਇਲਾਜ ਲਈ ਊਧਮਪੁਰ ਲਿਜਾਇਆ ਗਿਆ।

Related Post