ਹਰਿਆਣਾ ਦੇ ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਪੁੱਤਰ ਨੇ ਕੀਤਾ ਪਿਤਾ ਦਾ ਕਤਲ
- by Jasbeer Singh
- April 7, 2026
ਹਰਿਆਣਾ ਦੇ ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਪੁੱਤਰ ਨੇ ਕੀਤਾ ਪਿਤਾ ਦਾ ਕਤਲ ਹਰਿਆਣਾ, 7 ਅਪ੍ਰੈਲ 2026 : ਹਰਿਆਣਾ ਸੂੁਬੇ ਦੇ ਜਿ਼ਲਾ ਸਿਰਸਾ ਦੇ ਡੱਬਵਾਲੀ ਦੇ ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਇਕ ਪੁੱਤਰ ਵਲੋਂ ਹੀ ਆਪਣੇ ਪਿਤਾ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਕੀ ਕਾਰਨ ਰਿਹਾ ਪੁੱਤਰ ਵਲੋਂ ਅਜਿਹਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਜੋ ਹਰਿਆਣਾ ਦੇ ਜਿਲਾ ਸਿਰਸਾ ਵਿਚ ਪੈਂਦੇ ਖੇਤਰ ਡੱਬਵਾਲੀ ਦੇ ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਇਕ ਪੱਤਰ ਵਲੋਂ ਆਪਣੇ ਪਿਤਾ ਦਾ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ ਹੈ ਦੇ ਮਾਮਲੇ ਵਿਚ ਪੁਲਸ ਨੇ ਕਤਲ ਕਰਨ ਵਾਲੇ ਵਿਅਕਤੀ ਅਤੇ ਉਸਦੇ ਸਾਥੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਤਲ ਕਰਨ ਵਾਲਾ ਵਿਅਕਤੀ ਆਪਣੇ ਪਿਤਾ ਤੋਂ ਆਪਣੀ ਭੈਣ ਅਤੇ ਇਕ ਹੋਰ ਭਰਾ ਦੇ ਹਿੱਸੇ ਦੀ ਜਮੀਨ ਵੀ ਆਪਣੇ ਨਾਮ ਕਰਵਾਉਣਾ ਚਾਹੰੁਦਾ ਸੀ। ਕੌਣ ਹੈ ਇਹ ਵਿਅਕਤੀ ਜਿਸਨੇ ਕਰ ਦਿੱਤਾ ਕਤਲ ਸੂਚਨਾ ਮੁਤਾਬਕ ਜੋ ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਇਕ ਵਿਅਕਤੀ ਨੇ ਆਪਣੇ ਪਿਤਾ ਦਾ ਜਮੀਨ ਦੀ ਵੰਡ ਨੂੰ ਲੈ ਕੇ ਕਤਲ ਕਰ ਦਿੱਤਾ ਹੈ ਦਾ ਨਾਮ ਰਾਮ ਸਿੰਘ ਹੈ ਜਿਸਦਾ ਕਤਲ ਕੀਤਾ ਗਿਆ ਹੈ ਉਸਦਾ ਨਾਮ ਜਸਵੰਤ ਸਿੰਘ ਹੈ। ਜਿਨ੍ਹਾਂ ਦੀ ਉਮਰ 65 ਸਾਲ ਦੇ ਕਰੀਬ ਹੈ। ਦੱਸਣੱਯੋਗ ਹੈਕਿ ਫਿਲਹਾਲ ਮੁਲਜ਼ਮ ਰਾਮ ਸਿੰਘ ਇਸ ਸਮੇਂ ਆਪਣੇ ਸਾਥੀਆਂ ਸਮੇਤ ਫਰਾਰ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।
