post

Jasbeer Singh

(Chief Editor)

National

ਇਸਰੋ ਦੇ ਐਨਾਲਾਗ ਪੁਲਾੜ ਮਿਸ਼ਨ ਨੇ ਲੇਹ ਤੋਂ ਉਡਾਣ ਭਰੀ

post-img

ਇਸਰੋ ਦੇ ਐਨਾਲਾਗ ਪੁਲਾੜ ਮਿਸ਼ਨ ਨੇ ਲੇਹ ਤੋਂ ਉਡਾਣ ਭਰੀ ਬੰਗਲੂਰੂ : ਇਸਰੋ ਨੇ ਕਿਹਾ ਕਿ ਉਸ ਦੇ ਐਨਾਲਾਗ ਪੁਲਾੜ ਮਿਸ਼ਨ ਨੇ ਲੱਦਾਖ ਦੇ ਲੇਹ ਤੋਂ ਉਡਾਣ ਭਰੀ ਹੈ । ਪੁਲਾੜ ਏਜੰਸੀ ਨੇ ਐਕਸ ’ਤੇ ਪੋੋਸਟ ਵਿਚ ਕਿਹਾ ਕਿ ਇਸ ਮਿਸ਼ਨ ਤਹਿਤ ਧਰਤੀ ਤੋਂ ਪਰੇ ਬੇਸ ਸਟੇਸ਼ਨ ਉੱਤੇ ਅੰਤਰਗ੍ਰਹਿ ਕੁਦਰਤੀ ਮਾਹੌਲ ਵਿਚ ਜੀਵਨ ਸਥਾਪਿਤ ਕਰਨ ਵਿਚ ਆਉਣ ਵਾਲੀਆਂ ਚੁਣੌਤੀਆਂ ਨਾਲ ਸਿੱਝਣਾ ਹੈ। ਇਸਰੋ ਨੇ ਕਿਹਾ ਕਿ ਭਾਰਤ ਦੇ ਪਹਿਲੇ ਐਨਾਲਾਗ ਪੁਲਾੜ ਮਿਸ਼ਨ ਨੇ ਲੇਹ ਤੋਂ ਉਡਾਣ ਭਰੀ।’’ ਉਸ ਨੇ ਕਿਹਾ, ‘‘ਹਿਊਮਨ ਸਪੇਸਫਲਾਈਟ ਸੈਂਟਰ, ਇਸਰੋ, ਏਏਕੇਏ ਸਪੇਸ ਸਟੂਡੀਓ, ਯੂਨੀਵਰਸਿਟੀ ਆਫ਼ ਲੱਦਾਖ, ਆਈਆਈਟੀ ਬੰਬੇ ਤੇ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ ਦੀ ਹਮਾਇਤ ਨਾਲ ਇਹ ਮਿਸ਼ਨ ਅੰਤਰਗ੍ਰਹਿ ਕੁਦਰਤੀ ਮਾਹੌਲ ’ਚ ਜੀਵਨ ਸਥਾਪਿਤ ਕਰਨ ਦੀ ਚੁਣੌਤੀ ਨਾਲ ਸਿੱਝੇਗਾ ।

Related Post