
ਜਾਗਦੇ ਰਹੋ ਕਲੱਬ ਨੇ ਵਿਸਵ ਖੂਨਦਾਨ ਦਿਵਸ ਨੂੰ ਸਮਰਪਿਤ ਲਾਇਆ ਖੂਨਦਾਨ ਕੈਂਪ...
- by Jasbeer Singh
- June 13, 2025

ਜਾਗਦੇ ਰਹੋ ਕਲੱਬ ਨੇ ਵਿਸਵ ਖੂਨਦਾਨ ਦਿਵਸ ਨੂੰ ਸਮਰਪਿਤ ਲਾਇਆ ਖੂਨਦਾਨ ਕੈਂਪ... ਲੋੜਵੰਦ ਮਰੀਜਾਂ ਦੀ ਖੂਨਦਾਨ ਕੈਂਪ ਲਗਾ ਕੇ ਮੱਦਦ ਕਰਨਾ ਬਹੁਤ ਵੱਡੀ ਸੇਵਾ.....ਦੀਦਾਰ ਸਿੰਘ ਬੋਸਰ ਪਟਿਆਲਾ 13 ਜੂਨ () ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਕਪਿੱਸਥਲ ਚੈਰੀਟੇਬਲ ਬਲੱਡ ਸੈਂਟਰ ਲੀਲਾ ਭਵਨ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਰਸਮੀਂ ਉਦਘਾਟਨ ਦੀਦਾਰ ਸਿੰਘ ਬੋਸਰ ਨੇ ਖੂਨਦਾਨ ਕਰਕੇ ਕੀਤਾ।ਖੂਨਦਾਨ ਕੈਂਪ ਵਿੱਚ ਦੀਦਾਰ ਸਿੰਘ ਬੋਸਰ,ਕੁਲਵਿੰਦਰ ਸਿੰਘ,ਲਖਵੀਰ ਸਿੰਘ,ਹਰਕ੍ਰਿਸ਼ਨ ਸਿੰਘ ਸੁਰਜੀਤ, ਅਤੇ ਅੰਗਰੇਜ ਸਿੰਘ ਸਮੇਤ 15 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਸ ਮੌਕੇ ਦੀਦਾਰ ਸਿੰਘ ਭੰਗੂ ਬੋਸਰ ਨੇ ਕਿਹਾ ਕਿ ਲੋੜਵੰਦ ਮਰੀਜਾਂ ਦੀ ਖੂਨਦਾਨ ਕੈਂਪ ਲਗਾ ਕੇ ਮੱਦਦ ਕਰਨਾ ਬਹੁਤ ਵੱਡੀ ਸੇਵਾ ਹੈ।ਜਿੱਥੇ ਵੀ ਐਮਰਜੈਂਸੀ ਮਰੀਜ਼ਾਂ ਅਤੇ ਲੋੜਵੰਦ ਮਰੀਜਾਂ ਨੂੰ ਖੂਨ ਦੀ ਲੋੜ ਪੈਂਦੀ ਹੈ,ਕਲੱਬ ਦੀ ਟੀਮ ਪਹਿਲ ਦੇ ਆਧਾਰ ਤੇ ਮਰੀਜਾਂ ਦੀ ਮੱਦਦ ਕਰਨ ਲਈ ਪਹੁੰਚ ਜਾਂਦੀ ਹੈ।ਇਸ ਸਮੇਂ ਬਲੱਡ ਬੈਕਾ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਹੈ,ਕਿਉਂਕਿ ਗਰਮੀ ਦੇ ਕਾਰਨ ਖੂਨਦਾਨ ਕੈਂਪ ਘੱਟ ਲੱਗ ਰਹੇ ਹਨ। ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਕਿ ਖੂਨ ਇਕ ਅਜਿਹਾ ਤਰਲ ਪਦਾਰਥ ਹੈ,ਜਿਸ ਨੂੰ ਕਦੇ ਵੀ ਬਨਾਉਟੀ ਢੰਗ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ, ਇਹ ਸਿਰਫ਼ ਮਨੁੱਖੀ ਸ਼ਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ।ਇਸ ਮੌਕੇ ਦੀਦਾਰ ਸਿੰਘ ਬੋਸਰ,ਬਲਜਿੰਦਰਪਾਲ ਸਿੰਘ ਭਾਟੀਆ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਹਰਜਿੰਦਰ ਸਿੰਘ, ਸਾਹਿਲ,ਸੁਰਵੀਨ ਕੌਰ,ਅਤੇ ਗਗਨਦੀਪ ਸਿੰਘ ਹਾਜ਼ਰ ਸੀ।