
ਯੂਥ ਕਾਂਗਰਸੀ ਆਗੂ ਨਕੁਲ ਮਹਾਜਨ ਦੇ ਘਰ ਦੇ ਬਾਹਰ ਫਾਇਰਿੰਗ ਦੀ ਕਹਾਣੀ ਦਾ ਹੋਇਆ ਖੁਲਾਸਾ: ਏਅਰਪੋਰਟ ਤੋਂ ਇੱਕ ਹੋਰ ਗ੍ਰਿਫਤ
- by Jasbeer Singh
- October 15, 2024

ਯੂਥ ਕਾਂਗਰਸੀ ਆਗੂ ਨਕੁਲ ਮਹਾਜਨ ਦੇ ਘਰ ਦੇ ਬਾਹਰ ਫਾਇਰਿੰਗ ਦੀ ਕਹਾਣੀ ਦਾ ਹੋਇਆ ਖੁਲਾਸਾ: ਏਅਰਪੋਰਟ ਤੋਂ ਇੱਕ ਹੋਰ ਗ੍ਰਿਫਤਾਰ -ਦੁਬਈ ਦੌੜਨ ਦੀ ਕੋਸ਼ਿਸ਼ ਵਿੱਚ ਏਅਰਪੋਰਟ ਤੋਂ ਇੱਕ ਹੋਰ ਗ੍ਰਿਫਤਾਰ ਗੁਰਦਾਸਪੁਰ : ਸ਼ਹਿਰ ਦੇ ਵਾਰਡ ਨੰਬਰ 26 ਦੀ ਕੌਂਸਲਰ ਅਨੀਤਾ ਮਹਾਜਨ ਅਤੇ ਉਹਨਾਂ ਦੇ ਪੁੱਤਰ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਨਕੁਲ ਮਹਾਜਨ ਦੇ ਘਰ ਦੇ ਬਾਹਰ 28 ਅਗਸਤ ਦੀ ਰਾਤ ਨੂੰ ਤਾਬੜ ਤੋੜ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਦੁਬਈ ਦੌੜਨ ਦੀ ਕੋਸ਼ਿਸ਼ ਵਿੱਚ ਅੰਮ੍ਰਿਤਸਰ ਏਅਰਪੋਰਟ ਤੋਂ ਇੱਕ ਹੋਰ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਭਰੋਸੇਯੋਗ ਪੁਲਿਸ ਸੂਤਰਾ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਕਰਮਜੀਤ ਸਿੰਘ ਬਿੱਕਾ ਨਾਮ ਦਾ 25 ਸਾਲਾ ਨੌਜਵਾਨ ਬੁੱਤਾ ਵਾਲੀ ਗਲੀ ਅਦਰਸ਼ ਨਗਰ ਦਾ ਰਹਿਣ ਵਾਲਾ ਹੈ। ਮਾਮਲੇ ਵਿੱਚ ਨਕਲ ਮਹਾਜਨ ਦੇ ਘਰ ਦੇ ਬਾਹਰ ਚਾਰ ਫਾਇਰ ਕਰਨ ਵਾਲੇ ਮੁੱਖ ਦੋਸ਼ੀ ਥਾਨਾ ਦੋਰਾਂਗਲਾ ਦੇ ਤਹਿਤ ਪਿੰਡ ਗਾਲੀ ਵਾਲੀ ਦੇ ਰਹਿਣ ਵਾਲੇ ਆਕਾਸ਼ ਨਾਮ ਦੇ ਨੌਜਵਾਨ ਨੂੰ ਦਿੱਲੀ ਤੋਂ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ। ਦੱਸ ਦਈਏ ਕਿ 28 ਅਗਸਤ ਦੀ ਰਾਤ ਨੂੰ ਪੌਣੇ 11 ਵਜੇ ਦੇ ਕਰੀਬ ਮੁਹੱਲਾ ਗੋਪਾਲ ਨਗਰ ਵਿਖੇ ਸਥਿਤ ਨਕੁਲ ਮਹਾਜਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ। ਉਸ ਵੇਲੇ ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਸਕੂਟਰੀ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨ ਉਜਾਗਰ ਹੋਏ ਸਨ, ਜਿਹਨਾਂ ਵਿੱਚੋਂ ਪਿੱਛੇ ਬੈਠੇ ਨੌਜਵਾਨ ਨੇ ਉਤਰ ਕੇ ਨਕੁਲ ਮਹਾਜਨ ਦੇ ਗੇਟ ’ਤੇ ਖਲੋ ਕੇ ਲਗਾਤਾਰ ਚਾਰ ਫਾਇਰ ਕੀਤੇ ਸਨ ।ਥਾਣਾ ਸਿਟੀ ਗੁਰਦਾਸਪੁਰ ਪੁਲਿਸ ਵੱਲੋਂ ਮਾਮਲੇ ਵਿੱਚ ਅਗਲੇ ਦਿਨ 29 ਅਗਸਤ ਨੂੰ ਐਫ ਆਈ ਆਰ ਦਰਜ ਕੀਤੀ ਗਈ ਸੀ। ਮਾਮਲੇ ਦੇ ਮੁੱਖ ਦੋਸ਼ੀ ਆਕਾਸ਼ ਜਿਸ ਨੇ ਸਕੂਟਰੀ ਤੋਂ ਉਤਰ ਕੇ ਨਕੁਲ ਮਹਾਜਨ ਦੇ ਘਰ ਦੇ ਬਾਹਰ ਲਗਾਤਾਰ ਫਾਇਰਿੰਗ ਕੀਤੀ ਸੀ, ਤੋ ਇਲਾਵਾ ਆਕਾਸ਼ ਦੇ ਨਾਲ ਉਸ ਦਿਨ ਸਕੂਟਰੀ ਚਲਾ ਰਿਹਾ ਸਾਹਿਲ ਵੀ ਗਿਰਫਤਾਰ ਕੀਤਾ ਜਾ ਚੁੱਕਾ ਹੈ ਤੇ ਇਹਨਾਂ ਨੂੰ ਹਥਿਆਰ ਮੁਹਈਆ ਕਰਵਾਉਣ ਵਾਲਾ ਲਵ ਅਤੇ ਨਕੁਲ ਦੇ ਘਰ ਦੀ ਰੇਕੀ ਕਰਨ ਵਾਲਾ ਇੱਕ ਹੋਰ ਨੌਜਵਾਨ ਵੀ ਪਹਿਲਾਂ ਹੀ ਗਿਰਫਤਾਰ ਹੋ ਚੁੱਕੇ ਹਨ। ਸੀਆਈਏ ਸਟਾਫ ਦੇ ਇੰਚਾਰਜ ਕਪਿਲ ਕੌਸ਼ਲ ਨੇ ਬਿਕਰਮ ਦੀ ਅੰਮ੍ਰਿਤਸਰ ਏਅਰਪੋਰਟ ਤੋਂ ਗਿਰਫਤਾਰੀ ਦੀ ਪੁਸ਼ਟੀ ਕੀਤੀ ਹੈ। ਦੱਸਿਆ ਗਿਆ ਹੈ ਕਿ ਮਾਮਲੇ ਵਿੱਚ ਗ੍ਰਿਫਤਾਰੀਆਂ ਅਤੇ ਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਸਾਹਿਲ ਅਤੇ ਆਕਾਸ਼ ਨੇ ਵਾਰਦਾਤ ਤੋਂ ਬਾਅਦ ਬੀਤੀ ਸ਼ਾਮ ਗਿਰਫਤਾਰ ਕੀਤੇ ਗਏ ਬਿਕਰਮ ਬਿੱਕਾ ਨੂੰ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਦਿੱਤਾ ਸੀ। ਮਾਮਲੇ ਦਾ ਇੰਟਰਨੈਸ਼ਨਲ ਕਨੈਕਸ਼ਨ ਦੇਖਦਿਆਂ ਹੋਇਆਂ ਇਸ ਦੇ ਖਿਲਾਫ ਐਲ ਓ ਸੀ ਜਾਰੀ ਕੀਤੀ ਗਈ ਸੀ, ਸਿੱਟੇ ਵਜੋਂ ਇਸ ਨੂੰ ਦੁਬਈ ਜਾਣ ਤੋਂ ਪਹਿਲਾਂ ਅੰਮ੍ਰਿਤਸਰ ਏਅਰਪੋਰਟ ਤੋਂ ਗਿਰਫਤਾਰ ਕਰ ਲਿਆ ਗਿਆ।ਪੁੱਛਗਿੱਛ ਤੋਂ ਬਾਅਦ ਬਿਕਰਮ ਬਿੱਕਾ ਕੋਲੋਂ ਇਹ ਹਥਿਆਰ ਬਰਾਮਦ ਹੋਣ ਦੀ ਸੰਭਾਵਨਾ ਬਣ ਗਈ ਹੈ। ਨਾਲ ਹੀ ਪੂਰੀ ਵਾਰਦਾਤ ਦੀ ਕਹਾਣੀ ਤੋਂ ਵੀ ਪਰਦਾ ਹੱਟ ਗਿਆ ਹੈ । ਜਾਣਕਾਰੀ ਅਨੁਸਾਰ ਵਿਦੇਸ਼ ਵਿੱਚ ਬੈਠੇ ਨਵੀ ਨਾਮਕ ਨੌਜਵਾਨ ਵੱਲੋਂ ਹੀ ਵਾਰਦਾਤ ਦੀ ਪੂਰੀ ਰੂਪ ਰੇਖਾ ਤਿਆਰ ਕੀਤੀ ਗਈ ਸੀ ਅਤੇ ਗੁਰਦਾਸਪੁਰ ਦੇ ਪੰਜ ਨੌਜਵਾਨ ਨੇ ਇਸ ਸਾਜ਼ਿਸ਼ ਨੂੰ ਸਿਰੇ ਚੜਾਉਣ ਲਈ ਵਰਤਿਆ ਗਿਆ ਸੀ। ਜਿਨਾਂ ਸਾਰਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਦੀ ਸ਼ਮੂਲੀਅਤ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਅਤੇ ਉਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.