ਫੀਸ ਨਾ ਭਰ ਸਕਣ ਦੇ ਚਲਦਿਆਂ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ ਬਰਨਾਲਾ, 4 ਦਸੰਬਰ 2025 : ਪੰਜਾਬ ਦੇ ਜਿ਼ਲਾ ਬਰਨਾਲਾ ਵਿੱਚ ਇਕ ਭਾਜਪਾ ਮਹਿਲਾ ਆਗੂ ਰਾਣੀ ਕੌਰ ਦੀ ਧੀ ਵਲੋਂ ਖ਼ੁਦਕੁਸ਼ੀ ਕਰ ਲਏੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਘਰ ਵਿੱਚ ਹੀ ਫਾਹਾ ਲੈ ਲਿਆ ।ਇਥੇ ਹੀ ਬਸ ਨਹੀਂ ਉਹ ਬੀ. ਏ. ਦੇ ਆਖ਼ਰੀ ਸਾਲ ਦੀ ਜਿਥੇ ਵਿਦਿਆਰਥਣ ਸੀ ਆਪਣੀ ਫੀਸ ਨਾ ਭਰ ਸਕਣ ਦੇ ਚਲਦਿਆਂ ਤਣਾਅ ਵਿਚ ਰਹਿੰਦੀ ਸੀ, ਜਿਸਦੇ ਚਲਦਿਆਂ ਉਸਨੇ ਉਕਤ ਕਦਮ ਚੁੱਕਿਆ। ਕੌਣ ਹੈ ਫਾਹਾ ਲੈਣ ਵਾਲੀ ਵਿਦਿਆਰਥਣ ਜਿਸ ਕਾਲਜ ਦੀ ਵਿਦਿਆਰਥਣ ਵਲੋਂ ਫਾਹਾ ਲੈ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਗਿਆ ਹੈ ਦੀ ਪਛਾਣ ਰਮਨਦੀਪ ਵਜੋਂ ਹੋਈ ਹੈ, ਜੋ ਠੀਕਰੀਵਾਲ ਦੀ ਰਹਿਣ ਵਾਲੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਰਮਨਦੀਪ ਕੁਝ ਸਮੇਂ ਤੋਂ ਮਾਨਸਿਕ ਤੌਰ `ਤੇ ਪ੍ਰੇਸ਼ਾਨ ਸੀ ਤੇ ਉਹ ਆਪਣੀ ਪੜ੍ਹਾਈ ਅਤੇ ਘਰ ਦੀ ਵਿੱਤੀ ਸਥਿਤੀ ਨੂੰ ਲੈ ਕੇ ਤਣਾਅ ਵਿੱਚ ਸੀ । ਪਰਿਵਾਰ ਨੇ ਕਿਹਾ ਕਿ ਉਹ ਆਪਣੀ ਕਾਲਜ ਦੀ 5 ਹਜ਼ਾਰ ਰੁਪਏ ਦੀ ਫੀਸ ਨਾ ਦੇ ਸਕਣ ਕਾਰਨ ਕਾਫੀ ਦੁਖੀ ਸੀ । ਜਿਸ ਦਾ ਕਾਰਨ ਵਿੱਤੀ ਮੁਸ਼ਕਲਾਂ ਸਨ । ਖੁਦਕੁਸ਼ੀ ਬਾਰੇ ਪਤਾ ਲੱਗਦਿਆਂ ਹੀ ਪੁਲਸ ਨੇ ਪਹੁੰਚ ਕੀਤੀ ਕਾਰਵਾਈ ਸ਼ੁਰੂ ਵਿਦਿਆਰਥਣ ਵਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਣ `ਤੇ ਸਦਰ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਆਪਣੀ ਟੀਮ ਨਾਲ ਮੌਕੇ `ਤੇ ਪਹੁੰਚੇ। ਪੁਲਸ ਨੇ ਵਿਦਿਆਰਥਣ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
