ਬਾਹਰਲੇ ਰਾਜਾਂ ਤੋਂ ਆਏ ਖਿਡਾਰੀਆਂ ਦਾ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੰਜਾਬ ਦੇ ਸੱਭਿਆਚਾਰ ਲੋਕ ਨਾ
- by Jasbeer Singh
- November 22, 2024
ਬਾਹਰਲੇ ਰਾਜਾਂ ਤੋਂ ਆਏ ਖਿਡਾਰੀਆਂ ਦਾ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੰਜਾਬ ਦੇ ਸੱਭਿਆਚਾਰ ਲੋਕ ਨਾਚਾਂ ਅਤੇ ਲੋਕ ਗੀਤਾਂ ਨਾਲ ਕਰ ਰਹੇ ਨੇ ਭਰਪੂਰ ਮਨੋਰੰਜਨ -ਗਿੱਧਾ, ਲੁੱਡੀ, ਭੰਗੜਾ, ਮਲਵਈ ਗਿੱਧਾ ਅਤੇ ਲੋਕ ਗੀਤਾਂ ਦਾ ਅਨੰਦ ਮਾਣ ਰਹੇ ਹਨ ਮਹਿਮਾਨ ਖਿਡਾਰੀ ਪਟਿਆਲਾ, 22 ਨਵੰਬਰ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ 68ਵੀਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਟੂਰਨਾਮੈਂਟ ਜੋ ਕਿ ਪਟਿਆਲਾ ਵਿਖੇ ਚੱਲ ਰਹੀਆਂ ਹਨ ਵਿੱਚ ਮਹਿਮਾਨ ਖਿਡਾਰੀ ਅਤੇ ਕੋਚ ਗਿੱਧਾ, ਲੁੱਡੀ, ਭੰਗੜਾ, ਮਲਵਈ ਗਿੱਧਾ ਅਤੇ ਲੋਕ ਗੀਤਾਂ ਦਾ ਅਨੰਦ ਮਾਣ ਰਹੇ ਹਨ । ਸੱਭਿਆਚਾਰ ਪ੍ਰੋਗਰਾਮ ਕੋਆਰਡੀਨੇਟਰ ਪ੍ਰਿੰਸੀਪਲ ਡਾ. ਕਰਮਜੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ ਅਤੇ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਓਲਡ ਪੁਲਿਸ ਲਾਈਨ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੀ ਨਿਗਰਾਨੀ ਅਧੀਨ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਬਾਹਰਲੇ ਰਾਜਾਂ ਤੋਂ ਆਏ ਖਿਡਾਰੀਆਂ ਦਾ ਪੰਜਾਬ ਦੇ ਸੱਭਿਆਚਾਰ ਲੋਕ ਨਾਚਾਂ ਅਤੇ ਲੋਕ ਗੀਤਾਂ ਨਾਲ ਭਰਪੂਰ ਮਨੋਰੰਜਨ ਕੀਤਾ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਓਲਡ ਪੁਲਿਸ ਲਾਈਨ, ਸਰਕਾਰੀ ਸੀਨੀਅਰ ਸੈਕੰਡਰੀ ਸਿਵਲ ਲਾਇਨਜ਼ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦੀਆਂ ਕੁੜੀਆਂ ਨੇ ਮਿਲ ਕੇ ਲੋਕ ਗੀਤ 'ਮਿਰਜ਼ਾ' ਤੇ ਕੋਰੀਓਗ੍ਰਾਫੀ ਕੀਤੀ ਅਤੇ 'ਮਿਰਜ਼ਾ' ਲੋਕ ਗੀਤ ਬਲਜੀਤ ਕੌਰ ਨੇ ਉੱਚੀ ਹੇਕ ਨਾਲ ਗਾਇਆ । ਪ੍ਰਿੰਸੀਪਲ ਡਾ: ਰਜਨੀਸ਼ ਗੁਪਤਾ ਦੀ ਅਗਵਾਈ ਅਤੇ ਸੰਗੀਤ ਅਧਿਆਪਕ ਪਰਗਟ ਸਿੰਘ ਦੀ ਦੇਖ ਰੇਖ ਹੇਠ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਦੇ ਬੱਚਿਆਂ ਨੇ ਪੰਜਾਬੀ ਲੋਕ ਨਾਚ ਮਲਵਈ ਗਿੱਧਾ ਪਾ ਕੇ ਬਾਹਰੀ ਰਾਜਾਂ ਦੇ ਬੱਚਿਆਂ ਨੂੰ ਵੀ ਝੂਮਣ ਲਾ ਦਿੱਤਾ । ਸਰਕਾਰੀ ਸੀਨੀਅਰ ਸੈਕੰਡਰੀ ਸਨੌਰ ਦੀਆਂ ਕੁੜੀਆਂ ਨੇ ਪੰਜਾਬੀ ਲੋਕ ਨਾਚ 'ਲੁੱਡੀ' ਦੀ ਪੇਸ਼ਕਾਰੀ ਬਾ-ਕਮਾਲ ਕੀਤੀ ਜਿਸ ਨਾਲ ਖਿਡਾਰਨਾਂ ਅਤੇ ਅਤੇ ਮਹਿਲਾ ਕੋਚਾਂ ਦੇ ਵੀ ਪੈਰ ਨੱਚਣ ਲਈ ਆਪਣੇ-ਆਪ ਉੱਠ ਗਏ । ਇਹਨਾਂ ਪੇਸ਼ਕਾਰੀਆਂ ਦੀ ਤਿਆਰੀ ਲਈ ਕਿਰਨ ਸ਼ਰਮਾ ਲੈਕਚਰਾਰ, ਲੈਕਚਰਾਰ ਸਰਬਜੀਤ ਕੌਰ ਓਪੀਐਲ ਸਕੂਲ,ਲੈਕਚਰਾਰ ਰਜਨੀ ਓਪੀਐਲ ਸਕੂਲ, ਲੈਕਚਰਾਰ ਪੁਸ਼ਪਿੰਦਰ ਕੌਰ ਸਿਵਲ ਲਾਇਨਜ਼ ਸਕੂਲ, ਲੈਕਚਰਾਰ ਸੁਖਦੀਪ ਸਿੰਘ ਸਿਵਲ ਲਾਇਨਜ਼ ਸਕੂਲ, ਕਮਲਜੀਤ ਕੌਰ ਮਿਊਜ਼ਿਕ ਟੀਚਰ ਮਾਡਲ ਟਾਊਨ ਸਕੂਲ, ਸੰਦੀਪ ਕੌਰ ਡੀਪੀਈ ਸਕੰਸਸਸ ਸਨੌਰ, ਨਵਕੀਰਤ ਕੌਰ ਡਾਂਸ ਟੀਚਰ ਸਕੰਸਸਸ ਸਨੌਰ, ਵਰਿੰਦਰਜੀਤ ਕੌਰ ਮਿਊਜ਼ਿਕ ਟੀਚਰ ਸਕੰਸਸਸ ਸਨੌਰ, ਗਗਨਦੀਪ ਕੌਰ ਜ਼ਿਲ੍ਹਾ ਸਾਇੰਸ ਮੈਂਟਰ ਸਿਵਲ ਲਾਇਨਜ਼ ਸਕੂਲ ਨੇ ਵਡਮੁੱਲਾ ਸਹਿਯੋਗ ਦਿੱਤਾ । ਇਸ ਮੌਕੇ ਟੂਰਨਾਮੈਂਟ ਆਰਗੇਨਾਈਜ਼ਿੰਗ ਇੰਚਾਰਜ ਜਸਪਾਲ ਸਿੰਘ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਮੰਡੌਰ, ਪ੍ਰਿੰਸੀਪਲ ਡਾ: ਰਜਨੀਸ਼ ਗੁਪਤਾ ਆਬਜ਼ਰਵਰ, ਮਨਮੋਹਨ ਸਿੰਘ ਬਾਠ, ਅਮਿਤ ਕੁਮਾਰ ਹੈੱਡ ਮਾਸਟਰ, ਰਾਜਿੰਦਰ ਸਿੰਘ ਚਾਨੀ, ਜਸਵਿੰਦਰ ਸਿੰਘ ਗੱਜੂਮਾਜਰਾ, ਪ੍ਰਵੇਸ਼, ਹਰੀਸ਼ ਕੁਮਾਰ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.