
ਭਾਜਪਾ ਛੱਡ ਫਿਰ ਆਪ ਵਿਚ ਸ਼ਾਮਲ ਹੋਏ ਸੁਭਾਸ਼ ਗੋਰਿਆ ; ਮੁੱਖ ਮੰਤਰੀ ਭਗਵੰਤ ਮਾਨ ਨੇ ਕਰਵਾਈ ਸ਼ਮੂਲੀਅਤ
- by Jasbeer Singh
- July 3, 2024

ਭਾਜਪਾ ਛੱਡ ਫਿਰ ਆਪ ਵਿਚ ਸ਼ਾਮਲ ਹੋਏ ਸੁਭਾਸ਼ ਗੋਰਿਆ ; ਮੁੱਖ ਮੰਤਰੀ ਭਗਵੰਤ ਮਾਨ ਨੇ ਕਰਵਾਈ ਸ਼ਮੂਲੀਅਤ ਜਲੰਧਰ, 3 ਜੁਲਾਈ : ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਛੱਡ ਇਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਏ ਸੁਭਾਸ਼ ਗੋਰਿਆ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸ਼ਮੂਲੀਅਤ ਕਰਵਾਇਆ।ਜਿ਼ਕਰਯੋਗ ਹੈ ਕਿ ਗੋਰਿਆ ਜਲੰਧਰ ਤੋਂ ਲੋਕ ਸਭਾ ਦੇ ਸੰਸਦ ਸੁਸ਼ੀਲ ਰਿੰਕੂ ਦੇ ਵੀ ਬੇਹਦ ਕਰੀਬੀ ਮੰਨੇ ਜਾਂਦੇ ਹਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।ਇਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸਨ ਪਰ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਬੀਜੇਪੀ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਤੇ ਇੱਕ ਵਾਰ ਫਿਰ ਤੋਂ ਉਹ ਵਾਪਸ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਹਨ ਇਹ ਮੰਨਿਆ ਜਾ ਰਿਹਾ ਕਿ ਸੁਭਾਸ਼ ਗੋਰਿਆ ਦਾ ਲੋਕਾਂ ਦੇ ਵਿੱਚ ਵੱਡਾ ਆਧਾਰ ਹੈ, ਜਿਸ ਕਾਰਨ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੋਵੇਗਾ।
Related Post
Popular News
Hot Categories
Subscribe To Our Newsletter
No spam, notifications only about new products, updates.