ਸੁਖਬੀਰ ਸਿੰਘ ਬਾਦਲ ਦਾ ਅਸਤੀਫੇ ’ਤੇ ਫੈਸਲਾ ਅਜੇ ਸੁਰੱਖਿਅਤ ਰੱਖਿਆ : ਭੁੰਦੜ
- by Jasbeer Singh
- November 18, 2024
ਸੁਖਬੀਰ ਸਿੰਘ ਬਾਦਲ ਦਾ ਅਸਤੀਫੇ ’ਤੇ ਫੈਸਲਾ ਅਜੇ ਸੁਰੱਖਿਅਤ ਰੱਖਿਆ : ਭੁੰਦੜ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਕਈ ਪੰਜਾਬ ਦੇ ਵੱਖ ਵੱਖ ਮੁੱਦਿਆਂ ਅਤੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ’ਤੇ ਚਰਚਾ ਕੀਤੀ ਗਈ । ਇਸ ਮੀਟਿੰਗ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਕੀਤੀ । ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫੇ ’ਤੇ ਫੈਸਲਾ ਅਜੇ ਸੁਰੱਖਿਅਤ ਰੱਖਿਆ ਹੈ । ਉਨ੍ਹਾਂ ਇਹ ਵੀ ਕਿਹਾ ਕਿ ਅਸਤੀਫ਼ੇ `ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਅਤੇ ਬਾਕੀ ਮੈਂਬਰਾਂ ਨਾਲ ਵੀ ਚਰਚਾ ਕੀਤੀ ਜਾਵੇਗੀ । ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਜੇ ਪ੍ਰਵਾਨ ਨਹੀਂ ਕੀਤਾ ਗਿਆ ਹੈ । ਬੈਠਕਾਂ ਮਗਰੋਂ ਹੀ ਫੈਸਲਾ ਲਿਆ ਜਾਵੇਗਾ। ਫਿਲਹਾਲ ਵਰਕਿੰਗ ਕਮੇਟੀ ’ਚ ਸੁਖਬੀਰ ਸਿੰਘ ਬਾਦਲ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ । ਹੁਣ ਜ਼ਿਲ੍ਹਾ ਤੇ ਹਲਕੇ ਪੱਧਰ ਦੀਆਂ ਮੀਟਿੰਗਾ ਹੋਣਗੀਆਂ। ਸਾਰੇ ਅਹੁਦੇਦਾਰਾਂ ਦੀ ਰਾਏ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਮਤੇ ਵੀ ਪਾਏ ਗਏ। ਜਿਨ੍ਹਾਂ ’ਚ ਚੰਡੀਗੜ੍ਹ ’ਤੇ ਮਤਾ, ਮੰਡੀਆਂ ’ਤੇ ਮਤਾ ਅਤੇ ਯੂਨੀਵਰਸਿਟੀ ’ਤੇ ਮਤਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ’ਤੇ ਵੀ ਮਤਾ ਪਾਇਆ ਗਿਆ ਹੈ । ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ’ਤੇ ਵੀ ਚਰਚਾ ਕੀਤੀ ਗਈ ।
