ਨਸ਼ਾ ਤਸਕਰੀ ਦੇ ਦੋਸ਼ ਹੇਠ ਸੁਖਪਾਲ ਖਹਿਰਾ ਦਾ ਸਾਬਕਾ ਪੀ. ਐਸ. ਓ. ਕਾਬੂ ਚੰਡੀਗੜ੍ਹ, 9 ਅਗਸਤ 2025 : ਪਿਛਲੇ 10 ਸਾਲਾਂ ਤੋਂ ਨਸ਼ਾ ਤਸਕਰੀ ਦੇ ਮਾਮਲੇ ਵਿਚ ਫਰਾਰ ਚੱਲੇ ਆ ਰਹੇ ਜੋਗਾ ਸਿੰਘ ਨਾਮ ਦੇ ਵਿਅਕਤੀ ਨੂੰ ਪੰਜਾਬ ਪੁਲਸ ਵਲੋਂ ਆਖਰਕਾਰ ਗ੍ਰਿਫ਼ਤਾਰ ਕਰ ਹੀ ਲਿਆ ਗਿਆ ਹੈ। ਕੌਣ ਹੈ ਜੋਗਾ ਸਿੰਘ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਵਲੋਂ ਜਿਸ ਜੋਗਾ ਸਿੰਘ ਨਾਮ ਦੇ ਵਿਅਕਤੀ ਨੂੰ 10 ਸਾਲਾਂ ਤੋ਼ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਦਰਅਸਲ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਦਾ ਸਾਬਕਾ ਪੀ. ਐਸ. ਓ. ਹੈ ਅਤੇ ਹੁਣ ਉਸਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਗਿਆ ਹੈ। ਕਦੋਂ ਦਾ ਹੈ ਮਾਮਲਾ ਸਾਲ 2015 ਵਿਚ ਫਾਜਿ਼ਲਕਾ ਪੁਲਸ ਵਲੋਂ ਜਿਨ੍ਹ੍ਹਾਂ ਨੋ ਵਿਅਕਤੀਆਂ ਨੂੰ ਹੈਰੋਇਨ, ਸੋਨੇ ਦੇ ਬਿਸਕੁੱਟ ਅਤੇ ਦੋ ਪਾਕਿਸਤਾਨੀ ਸਿੰਮ ਕਾਰਡਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਦੇ ਮਾਮਲੇ ਵਿਚ ਜੋਗਾ ਸਿੰਘ ਦਾ ਨਾਮ ਵੀ ਸਾਹਮਣੇ ਆਇਆ ਸੀ, ਜਿਸਨੂੰ ਪੰਜਾਬ ਪੁਲਸ ਵਲੋਂ ਹਾਲ ਹੀ ਵਿਚ ਕਾਬੂ ਕਰ ਲਿਆ ਗਿਆ ਹੈ।ਇਥੇ ਹੀ ਬਸ ਨਹੀਂ ਇਹ ਵੀ ਜਿ਼ਕਰਯੋਗ ਹੈ ਕਿ ਇਸੇ ਕੇਸ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਨਾਮ ਵੀ ਆਇਆ ਸੀ ਜੋ ਇਸ ਸਮੇਂ ਹਾਈ ਕੋਰਟ ਤੋਂ ਜ਼ਮਾਨਤ `ਤੇ ਬਾਹਰ ਹਨ।
