
ਸੁਪਰੀਮ ਕੋਰਟ ਨੇ ਲਗਾਈ ਸੰਭਾਲ ਵਿਚ ਜਾਮਾ ਮਸਜਿਦ ਨੇੜੇ ਖੂਹ ਨੂੰ ਹਰੀ ਮੰਦਰ ਖੂਹ ਐਲਾਣਨ ਤੇ ਪੂਜਾ ਦੀ ਮਨਜ਼ੂਰੀ ਵਾਲੇ ਨੋਟ
- by Jasbeer Singh
- January 10, 2025

ਸੁਪਰੀਮ ਕੋਰਟ ਨੇ ਲਗਾਈ ਸੰਭਾਲ ਵਿਚ ਜਾਮਾ ਮਸਜਿਦ ਨੇੜੇ ਖੂਹ ਨੂੰ ਹਰੀ ਮੰਦਰ ਖੂਹ ਐਲਾਣਨ ਤੇ ਪੂਜਾ ਦੀ ਮਨਜ਼ੂਰੀ ਵਾਲੇ ਨੋਟੀਫਿਕੇਸ਼ਨ ਤੇ ਰੋਕ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਸੁਪਰੀਮ ਕੋਰਟ ਨੇ ਸੰਭਲ ’ਚ ਜਾਮਾ ਮਸਜਿਦ ਦੇ ਨੇੜੇ ਖੂਹ ਨੂੰ ਹਰੀ ਮੰਦਰ ਖੂਹ ਐਲਾਨਣ ਅਤੇ ਉੱਥੇ ਪੂਜਾ ਦੀ ਆਗਿਆ ਦੇਣ ਵਾਲੇ ਨਗਰ ਨਿਗਮ ਦੇ ਨੋਟੀਫ਼ਿਕੇਸ਼ਨ `ਤੇ ਰੋਕ ਲਗਾ ਦਿਤੀ ਹੈ । ਹਾਲਾਂਕਿ, ਇਹ ਸਪੱਸ਼ਟ ਵੀ ਕੀਤਾ ਗਿਆ ਕਿ ਮਸਜਿਦ ਤੋਂ ਇਲਾਵਾ, ਹੋਰ ਲੋਕ ਵੀ ਖੂਹ ਦੀ ਵਰਤੋਂ ਕਰ ਸਕਦੇ ਹਨ । ਇਸ `ਤੇ ਕੋਈ ਪਾਬੰਦੀ ਨਹੀਂ ਹੈ । ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ । ਇਸ ਮਾਮਲੇ ਦੀ ਅਗਲੀ ਸੁਣਵਾਈ 21 ਫ਼ਰਵਰੀ ਨੂੰ ਹੋਵੇਗੀ । ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਨਿਰਦੇਸ਼ ਦਿਤਾ ਕਿ ਬਿਨਾਂ ਇਜਾਜ਼ਤ ਦੇ ਖੂਹ ਬਾਰੇ ਕੋਈ ਕਾਰਵਾਈ ਨਾ ਕੀਤੀ ਜਾਵੇ । ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਸਥਿਤੀ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿਤੇ ਗਏ ਹਨ ।