
ਤਰਨਤਾਰਨ ਪੁਲਸ ਨੇ ਕੇਂਦਰੀ ਏਜੰਸੀ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ 4 ਗਲੋਕ-19 ਪਿਸਤੌਲ 4 ਮੈਗਜ਼ੀਨ, 7 ਰਾਉਂਡ ਅਤੇ 4.8
- by Jasbeer Singh
- August 29, 2024

ਤਰਨਤਾਰਨ ਪੁਲਸ ਨੇ ਕੇਂਦਰੀ ਏਜੰਸੀ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ 4 ਗਲੋਕ-19 ਪਿਸਤੌਲ 4 ਮੈਗਜ਼ੀਨ, 7 ਰਾਉਂਡ ਅਤੇ 4.8 ਲੱਖ ਹਵਾਲਾ ਰੁਪਏ ਕੀਤੇ ਜ਼ਬਤ ਤਰਨਤਾਰਨ : ਪੰਜਾਬ ਦੇ ਤਰਨਤਾਰਨ ਵਿਖੇ ਤਰਨਤਾਰਨ ਪੁਲਸ ਨੇ ਕੇਂਦਰੀ ਏਜੰਸੀ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ 4 ਗਲੋਕ-19 ਪਿਸਤੌਲ (ਇੱਕ "ਨਾਟੋ ਆਰਮੀ ਲਈ ਬਣੀ" ਛਾਪ ਨਾਲ), 4 ਮੈਗਜ਼ੀਨ, 7 ਰਾਉਂਡ ਅਤੇ 4.8 ਲੱਖ ਹਵਾਲਾ ਰੁਪਏ ਜ਼ਬਤ ਕੀਤੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਸਿੰਘ ਦੇ ਪਾਕਿਸਤਾਨ ਸਥਿਤ ਸਮੱਗਲਰ ਨਾਲ ਸਬੰਧ ਹਨ। ਬੈਕਵਰਡ ਅਤੇ ਫਾਰਵਰਡ ਲਿੰਕੇਜ ਸਥਾਪਤ ਕਰਨ ਲਈ ਜਾਂਚ ਜਾਰੀ ਕੀਤੀ ਗਈ ਹੈ।ਦੱਸਣਯੋਗ ਹੈ ਕਿ ਪੰਜਾਬ ਪੁਲਸ ਨੂੰ ਜੋ ਇਹ ਵੱਡੀ ਸਫ਼ਲਤਾ ਹਾਸਲ ਹੋਈ ਹੈ ਬਾਰੇ ਜਾਣਕਾਰੀ ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਵਲੋਂ ਆਪਣੇ ਐਕਸ ਅਕਾਊਂਟ `ਤੇ ਸਾਂਝੀ ਕੀਤੀ ਹੈ।