July 6, 2024 01:46:42
post

Jasbeer Singh

(Chief Editor)

Punjab, Haryana & Himachal

ਜੇਲ੍ਹ ’ਚ ਸੁੱਟੇ ਬਾਹਰੋਂ ਤਿੰਨ ਪੈਕੇਟ, ਮੋਬਾਈਲ ਤੇ ਤੰਬਾਕੂ ਪਦਾਰਥ ਬਰਾਮਦ, ਸਮਾਨ ਸੁੱਟਣ ਵਾਲੇ ਨਹੀਂ ਆਏ ਹੱਥ

post-img

ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਕਿਊਆਰਟੀ ਦੀ ਟੀਮ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਟਾਵਰ ਨੰਬਰ 6 ਦੇ ਕੋਲ ਬਾਹਰੋਂ ਸਮਾਨ ਸੁੱਟਿਆ ਗਿਆ ਹੈ। ਜਿਸਦੇ ਅਧਾਰ ’ਤੇ ਜਦੋਂ ਉਕਤ ਟਾਵਰ ਦੇ ਇਲਾਕੇ ਵਿਚ ਤਲਾਸ਼ੀ ਕੀਤੀ ਗਈ ਤਾਂ ਗੇਂਦ ਦੇ ਅਕਾਰ ’ਚ ਟੇਪ ਨਾਲ ਲਪੇਟੇ ਹੋਏ ਤਿੰਨ ਪੈਕੇਟ ਮਿਲੇ। ਗੋਇੰਦਵਾਲ ਸਾਹਿਬ ਦੇ ਕੇਂਦਰੀ ਜੇਲ੍ਹ ਵਿਚ ਸਵੇਰੇ ਕਰੀਬ ਸਾਢੇ 8 ਵਜੇ ਕੁਝ ਲੋਕਾਂ ਨੇ ਬਾਹਰੋਂ ਤਿੰਨ ਪੈਕੇਟ ਸੁੱਟੇ। ਉਨ੍ਹਾਂ ਦੀ ਹਰਕਤ ਨੂੰ ਜੇਲ੍ਹ ਦੇ ਬਾਹਰ ਤਾਇਨਾਤ ਕਿਊਆਰਟੀ ਦੀ ਟੁੱਕੜੀ ਨੇ ਵੇਖ ਲਿਆ ਅਤੇ ਉਨ੍ਹਾਂ ਦਾ ਪਿੱਛਾ ਵੀ ਕੀਤਾ। ਪਰ ਜੇਲ੍ਹ ਅੰਦਰ ਸਮਾਨ ਸੁੱਟਣ ਵਾਲੇ ਭੱਜਣ ’ਚ ਸਫਲ ਹੋ ਗਏ। ਉਨ੍ਹਾਂ ਨੇ ਤੁਰੰਤ ਇਸਦੀ ਸੂਚਨਾ ਜੇਲ੍ਹ ਦੇ ਕੰਟਰੋਲ ਰੂਮ ’ਤੇ ਦਿੱਤੀ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸੁੱਟੇ ਗਏ ਤਿੰਨ ਪੈਕੇਟ ਬਰਾਮਦ ਕਰ ਲਏ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਕਿਊਆਰਟੀ ਦੀ ਟੀਮ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਟਾਵਰ ਨੰਬਰ 6 ਦੇ ਕੋਲ ਬਾਹਰੋਂ ਸਮਾਨ ਸੁੱਟਿਆ ਗਿਆ ਹੈ। ਜਿਸਦੇ ਅਧਾਰ ’ਤੇ ਜਦੋਂ ਉਕਤ ਟਾਵਰ ਦੇ ਇਲਾਕੇ ਵਿਚ ਤਲਾਸ਼ੀ ਕੀਤੀ ਗਈ ਤਾਂ ਗੇਂਦ ਦੇ ਅਕਾਰ ’ਚ ਟੇਪ ਨਾਲ ਲਪੇਟੇ ਹੋਏ ਤਿੰਨ ਪੈਕੇਟ ਮਿਲੇ। ਜਿਨ੍ਹਾਂ ਨੂੰ ਖੋਲਿਆ ਗਿਆ ਤਾਂ ਅੰਦਰੋ ਦੋ ਕੀਪੈਡ ਵਾਲੇ ਫੋਨ, ਤਿੰਨ ਚਾਰਜ਼ਰ, ਇਕ ਡਾਟਾ ਕੇਬਲ, ਬੀੜੀਆਂ ਦੇ 30 ਬੰਡਲ ਅਤੇ ਕੂਲਲਿਪ ਤੰਬਾਕੂ ਦੇ 6 ਪੈਕੇਟ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਉਕ ਸਮੱਗਰੀ ਥਾਣਾ ਜੇਲ੍ਹ ਦੀ ਪੁਲਿਸ ਹਵਾਲੇ ਕਰ ਦਿੱਤੀ ਗਈ ਹੈ। ਦੂਜੇ ਪਾਸੇ ਥਾਣੇ ਦੇ ਜਾਂਚ ਅਧਿਕਾਰੀ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਵੱਲੋਂ ਜ਼ਾਰੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।

Related Post